Rohma Khan and Shabnam Khan
رحمہ خان تے شبنم خان
ਰੋਹਮਾ ਖਾਨ ਅਤੇ ਸ਼ਬਨਮ ਖਾਨ
In this collaborative work, a digital image of a sculptural hand upraised in greeting, bounded by the national colours of India and Pakistan, is projected onto an heirloom chador on which are etched the haunting verses of the poet Amrita Pritam. Her “Ode to Waris Shah” takes the form of an elegy to the 18th century Punjabi poet, whose version of the story of the star-crossed lovers Hīr and Rāṅjhā is beloved among Punjabis around the world. In the poem, Pritam expresses her anguish over the horrors and violence of Partition. Both the poem and the chador evoke the desire for a pluralistic and syncretic Punjab: chadors have traditionally been worn by both Hindu and Muslim women when they perform spiritual observances at sacred shrines. The work suggests that the social fabric of Punjab has been muddled by the darkness of identity politics since 1947, resulting in the toxicity of the seventy-year long political deadlock between the two nation-states. Parchhaiyan implores Indians and Pakistanis to consider the tragic cost of this impasse, and urges them to open, as Pritam would say, “a new page, in the book of love.”
The text inscribed on the fabric reads:
Today, I call Waris Shah, “Speak from inside your grave”
And turn, today, the book of love’s next affectionate page
Once, one daughter of Punjab cried; you wrote a wailing saga
Today, a million daughters, cry to you, Waris Shah
Rise! O’ narrator of the grieving; rise! look at your Punjab
Today, fields are lined with corpses, and blood fills the Chenab
ایس سانجھے کم وچ اک سواگت کرن لئی اٹھے ہوئے ہتھ دی ڈیجیٹل تصویر جوکہ ہندوستان تے پاکستان دے قومی رنگاں وچ بند ہے اک وراثتی چادر دے اتے وکھائی گئی ہے جسدے اتے امرتا پریتم دے دل دہلا دین والے شعر لکھے ہوئے نیں۔ اوہناں دی “اَج آکھاں وارث شاہ نُوں” اک طرح نال اٹھارویں صدی دے شاعر دی یاد وچ لکھی گئی اے جنہاں دے قصہ ہیررانجھا نال پوری دنیا دے پنجابی بہت محبت رکھدے نیں۔ ایس نظم وچ امرتا ونڈ دے دوران ہون والے ظلم تے وحشت بارے اپنا دکھ بیان کر رہے نیں۔ نظم تے چادر دوویں ہی ایک متفرق تے وڈے پنجاب دی خواہش دا اظہارکر رہیاں نیں۔ عام طور تے ہندو تے مسلمان عورتاں دوویں ہی مزاراں تے جان لئی چادر پاندیاں نیں۔ ایس کم دے ذریعے ایہہ دسن دی کوشش کیتی گئی اے کہ ١٩٤٧ توں شناختی سیاست دے ہنھیرے نے پنجاب دی سماجی بُنَت نوں متاثر کیتا اے جسدی وجہ توں دوویں ریاستاں دے وچ ٧٠ سالاں توں سیاسی کشمکش دا زہر پھیلیا ہویا اے۔ پرچھائیاں ہندوستانیاں تے پاکستانیاں دوہاں توں ایہہ بنتی کردی اے کہ اوہ ایس مسئلےدی کڑی پڑتال کرن تے اوہناں نوں امرتا دے لفظاں وچ ‘کتاب عشق دا اگلا ورقہ کھولن ‘ تے زور دیندی اے۔
کپڑے تے لکھی ہوئی عبارت کجھ اس طرح ہے:
اج آکھاں وارث شاہ نوں، “کتھوں قبراں وچوں بول
تے اج کتابِ عشق دا کوئی اگلا ورقہ کھول
اک روئی سی دھی پنجاب دی، تُوں لکھ لکھ مارے وین
اج لکھاں دھیاں روندیاں، تینوں وارث شاہ نوں کیہن
اُٹھ درد منداں دیا دردیا، اُٹھ ویکھ اپنا پنجاب
اج بیلے لاشاں وچھیاں تے لہو دی بھری چناب
ਸਾਂਝੀ ਤਿਆਰ ਕੀਤੀ ਗਈ ਇਸ ਕਲਾਕ੍ਰਿਤੀ ਵਿਚ ਸਵਾਗਤੀ ਮੁਦਰਾ ਵਿਚ ਉੱਤੇ ਚੁੱਕੇ ਇੱਕ ਹੱਥ ਦੇ ਬੁੱਤ, ਜਿਸਦੇ ਪਾਸਿਆਂ ਤੇ ਭਾਰਤ ਅਤੇ ਪਾਕਿਸਤਾਨ ਦੇ ਕੌਮੀ ਰੰਗ ਹਨ, ਦੀ ਡਿਜੀਟਲ ਤਸਵੀਰ ਹੱਥ-ਖੱਡੀ ਨਾਲ ਬਣਾਈ ਹੋਈ ਇੱਕ ਚਾਦਰ ਤੇ ਸੁੱਟੀ ਜਾਂਦੀ ਹੈ ਜਿਸਤੇ ਅੰਮ੍ਰਿਤਾ ਪ੍ਰੀਤਮ ਦੀਆਂ ਦਿਲ ਨੂੰ ਝੰਜੋੜਨ ਵਾਲੀਆਂ ਸਤਰਾਂ ਉੱਕਰੀਆਂ ਹੋਈਆਂ ਹਨ। ਉਸਦੀ ਨਜ਼ਮ “ਅੱਜ ਆਖਾਂ ਵਾਰਿਸ ਸ਼ਾਹ ਨੂੰ” 18ਵੀਂ ਸਦੀ ਦੇ ਪੰਜਾਬੀ ਕਵੀ ਨੂੰ ਅਲਾਹੁਣੀ ਦੇ ਰੂਪ ਵਿਚ ਹੈ, ਜਿਸਦੀ ਬਦਨਸੀਬ ਆਸ਼ਕਾਂ ਹੀਰ ਅਤੇ ਰਾਂਝੇ ਦੀ ਕਹਾਣੀ ਦੁਨੀਆ ਭਰ ਦੇ ਪੰਜਾਬੀਆਂ ਵਿਚ ਹਰਮਨਪਿਆਰੀ ਹੈ। ਕਵਿਤਾ ਅਤੇ ਚਾਦਰ ਦੋਵੇਂ ਇੱਕ ਬਹੁਭਾਂਤੀ ਅਤੇ ਇੱਕਮਿਕ ਹੋਏ ਪੰਜਾਬ ਦੀ ਤਮੰਨਾ ਜਗਾਉਂਦੀਆਂ ਹਨ: ਚਾਦਰ ਨੂੰ ਰਵਾਇਤੀ ਤੌਰ ਤੇ ਹਿੰਦੂ ਅਤੇ ਮੁਸਲਮਾਨ ਔਰਤਾਂ ਦੋਵੇਂ ਆਪਣੀਆਂ ਪਵਿੱਤਰ ਧਾਰਮਿਕ ਥਾਵਾਂ ਤੇ ਪੂਜਾ ਕਰਨ ਸਮੇਂ ਪਹਿਨਦੀਆਂ ਹਨ। ਕਲਾਕ੍ਰਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪੰਜਾਬ ਦੇ ਸਮਾਜਕ ਤਾਣੇ-ਬਾਣੇ ਨੂੰ 1947 ਤੋਂ ਬਾਅਦ ਪਛਾਣ ਦੀ ਸਿਆਸਤ ਨੇ ਗੰਧਲਾ ਕਰ ਦਿੱਤਾ ਹੈ, ਜਿਸਦੇ ਨਤੀਜੇ ਵਜੋਂ ਦੋਹਾਂ ਮੁਲਕਾਂ ਦਰਮਿਆਨ ਪਿਛਲੇ 70 ਸਾਲਾਂ ਤੋਂ ਸਿਆਸੀ ਅੜਿੱਕਾ ਚੱਲ ਰਿਹਾ ਹੈ। ਪਰਛਾਈਆਂ ਕਲਾਕ੍ਰਿਤੀ ਭਾਰਤੀਆਂ ਅਤੇ ਪਾਕਿਸਤਾਨੀਆਂ ਨੂੰ ਇਹ ਬੇਨਤੀ ਕਰਦੀ ਕਿ ਉਹ ਇਸ ਖੜੋਤ ਦੀ ਦੁਖਾਂਤਕ ਕੀਮਤ ਤੇ ਗੌਰ ਕਰਨ, ਅਤੇ ਤਾਕੀਦ ਕਰਦੀ ਹੈ ਕਿ ਉਹ, ਜਿਵੇਂ ਅੰਮ੍ਰਿਤਾ ਪ੍ਰੀਤਮ ਆਖਦੀ ਹੈ, “ਪਿਆਰ ਦੀ ਕਿਤਾਬ ਦਾ ਇੱਕ ਨਵਾਂ ਵਰਕਾ”, ਖੋਲ੍ਹਣ।
ਕੱਪੜੇ ਤੇ ਉੱਕਰੀ ਹੋਈ ਉਕਤੀ ਇਸ ਤਰਾਂ ਹੈ:
ਅੱਜ ਆਖਾਂ ਵਾਰਿਸ ਸ਼ਾਹ ਨੂੰ, “ਕਿਤੋਂ ਕਬਰਾਂ ਵਿੱਚੋਂ ਬੋਲ” ਤੇ ਅੱਜ ਕਿਤਾਬੇ ਇਸ਼ਕ ਦਾ ਕੋਈ
ਅਗਲਾ ਵਰਕਾ ਫੋਲ ਇਕ ਰੋਈ ਸੀ ਧੀ ਪੰਜਾਬ ਦੀ; ਤੂੰ ਲਿਖ ਲਿਖ ਪਾਏ ਵੈਣ ਅੱਜ ਲੱਖਾਂ ਧੀਆਂ
ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉੱਠ! ਵੇ ਦਰਦਮੰਦਾਂ ਦਿਆ ਦਰਦੀਆ, ਉੱਠ! ਤਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ, ਤੇ ਲਹੂ
ਦੀ ਭਰੀ ਚਨਾਬ