Message from the Curators
2022 will mark the 75th anniversary of the division of the once united cultural and linguistic region of Punjab into two parts along religious lines, one in India and one in Pakistan, amidst large-scale violence. The exhibition Dūje Pāse toṅ: From the Other Side, Art from the two Punjabs, on display at The Reach Gallery Museum in Abbotsford, BC during the spring and summer of 2021, addresses this troubled history as it relates to the present lived experience of the past in both Punjabs (that is, Indian Punjab and Pakistani Punjab) by creating an opportunity for a group of international artists to excavate, document, analyse, and represent the once-shared past across the border, in relation to the present.
The violence in Punjab in 1947, and the catastrophic but less violent changes that rocked other parts of formerly British India such as Bengal and Sindh, eluded full description and analysis in both scholarly and popular domains in the early decades of independence in South Asia. Historical accounts generally followed a triumphalist trajectory that focused on high politics and the nationalist movement; the massive casualties in Punjab (with up to a million dead and overall exchange of population of up to fifteen million) and wide-spread sexual violence were treated as an unfortunate detail. It was not until the 1980’s, largely in response to the traumatizing violence enacted against members of the Sikh community in urban centres across northern India in 1984, that scholars began in earnest to document and unearth the histories of violence and loss that marked 1947 across the region.1 Oral history, personal accounts, and autobiography, alongside fiction and film, brought important ways of telling the story of Partition’s impact and aftermath, and the personal traumas that comprised it. Public memorialization has taken shape more recently. In October 2016, for instance, the Partition Museum opened in Amritsar, Punjab with the aim of delivering, as described on its institutional website, ‘a world class, physical museum, dedicated to the memory of the Partition of the subcontinent in 1947—its victims, its survivors and its lasting legacy’.2 The museum sits in Amritsar’s historical Town Hall and is part of the city’s ‘Heritage Mile’ linking the Town Hall to the Golden Temple; as such, it provides a prominent physical memorial to Partition’s traumas in Amritsar’s cultural centre. The 1947 Partition Archive, which collects oral histories from across South Asia and makes them available online, similarly makes memories of Partition available to a broad public.3
کیوریٹوریل مضمون
سال۲۰۲۲ وچ پنجاب دے اک زمانے تک ثقافتی تے لسانی طور تے سانجھی رہن والے علاقے دی مذہب دی بنیاد تے، وڈے پیمانے تے تشدد دے درمیان ہون والی، ہندوستان تے پاکستان وچ ونڈ دی ۷۵ ویں سالگرہ ہووے گی۔ ’دوجے پاسے توں: دو پنجاباں توں آرٹ‘ دی ۲۰۲۱ دے موسم بہار تے موسم گرما دے دوران ایبٹس فورڈ، بی سی وچ ریچ گیلری میوزیم وچ نمائش اس پریشان کن تاریخ دے بارے ہے کیونکہ ایہہ دوہاں پنجاباں (یعنی ہندوستانی پنجاب تے پاکستانی پنجاب) وچ موجودہ زندگی دے تجربے دے بارے ہے۔ ایہہ بین الاقوامی فنکاراں دے ایک گروہ لئی موقع فراہم کردی ہے تاکہ اوہ سرحد دے دوجے پاسے کدی سانجھے رہن والے ماضی دی کھدائی، تجزیہ تے نمائندگی کرن دے اہل ہو سکن
سال 1947 وچ پنجاب وچ ہوون والا تشدد تے اوہدے نال ہوون والی تباہ کن لیکن گھٹ پُرتشدد اوہ تبدیلیاں جنہاں نے سابقہ برطانوی ہندوستان دے دوجے حصیاں مثلاً بنگال تے سندھ نوں ہلا کے رکھ دتا، انہاں نوں جنوبی ایشیا وچ آزادی دی شروع والی دہائیاں وچ علمی تے عوامی دوہاں طریقیاں نال پوری تفصیل تے تجزیہ نال نہیں ویکھیا گیا اے۔ تاریخی بیاناں نےعام طور تے اک فاتحانہ ڈگر دی پیروی کیتی جس وجہ توں زیادہ توجہ اُچی سیاست تے قوم پرست تحریک تے مرکوز رہی۔ پنجاب وچ وڈے پیمانے تے ہلاکتاں (تقریباً دس لکھ ہلاکتاں تے اک کروڑ پنجاہ لکھ آبادی دا تبادلہ) تے وڈے پیمانے تے پھیلے ہوئے جنسی تشدد نوں ایک بدقسمت واقعہ سمجھیا گیا۔ تقریباً 1980 دی دہائی توں، جدوں 1984 وچ شمالی ہندوستان دے شہری مرکزاں وچ وڈے پیمانے تے سکھ برادری دے لوکاں دے خلاف کیتے جان والے تکلیف دہ تشدد دے جواب وچ، سکالرز نے سنجیدگی نال اُس تشدد تے نقصان دی تاریخاں دا پتہ لانا شروع کیتا جو 1947 دے دوران اس علاقے وچ ہویا سی۔ زبانی تاریخ، ذاتی کہانیاں، جیون کتھا، افسانے تے فلم دے نال ونڈ دی کہانی، اوہدے اثرات تے اس دے بعد دی کہانی سناون دے اہم طریقے شامل کیتے گئے۔ عوامی یادگار تے نسبتاً نوی شے اے۔ مثال دے طور تے اکتوبر 2016 وچ ونڈ دا میوزیم پنجاب دے شہرامرتسر وچ کھولیا گیا، جیہدا مقصد ادارے دی ویب سائٹ تے اِنج بیان کیتا گیا اے، ’ایک عالمی معیارداعجائب گھر، جو 1947 وچ برصغیر دی ونڈ دی یاد، اس دے متاثرین تے زندہ بچ جان والے اور ہمیشہ رہن والی میراث لئی وقف اے‘۔ ایہہ میوزیم امرتسر دے تاریخی ٹاؤن ہال وچ موجود اے تے شہر دے ’ہیریٹیج میل‘ دا حصہ اے جو ٹاؤن ہال نوں گولڈن ٹیمپل نال جوڑدا اے۔ اس طرح ایہہ امرتسر دے ثقافتی مرکز وچ تقسیم دے صدمیاں نوں اک اہم یادگار فراہم کردا اے۔ بالکل اسی طرح 1947 دا تقسیم آرکائیو، جو پورے جنوبی ایشیا دیاں زبانی تاریخاں نوں اکٹھا کرکے انہاں نوں آن لائن پیش کردا اے، تقسیم دیاں یاداں نوں عوام دی وڈی تعداد لئی فراہم کررہیا اے۔
ਕਿਉਰੇਟੋਰੀ ਲੇਖ
2022 ਵਿਚ ਪੰਜਾਬ ਦੇ ਕਿਸੇ ਸਮੇਂ ਸੰਯੁਕਤ ਸੱਭਿਆਚਾਰਕ ਅਤੇ ਭਾਸ਼ਾਈ ਖਿੱਤੇ ਦੀ ਵੰਡ ਦੀ 75ਵੀਂ ਵਰ੍ਹੇ-ਗੰਢ ਹੋਵੇਗੀ ਜਦੋਂ ਇਸਨੂੰ ਧਾਰਮਿਕ ਲੀਹਾਂ ਉੱਪਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਅਤੇ ਵੱਡੇ ਪੱਧਰ ਤੇ ਹਿੰਸਾ ਵਾਪਰੀ ਸੀ। 2021 ਦੀ ਬਸੰਤ ਰੁੱਤ ਅਤੇ ਗਰਮੀਆਂ ਦੌਰਾਨ ਐਬਟਸਫੋਰਡ, ਬੀਸੀ, ਵਿਚ ਦ ਰੀਚ ਗੈਲਰੀ ਮਿਊਜ਼ੀਅਮ ਵਿਖੇ ਲਗਾਈ ਗਈ ਪ੍ਰਦਰਸ਼ਨੀ ਦੂਜੇ ਪਾਸੇ ਤੋਂ: ਦੋਹਾਂ ਪੰਜਾਬਾਂ ਦੀ ਕਲਾ ਇਸ ਦੁਖਾਂਤਕ ਇਤਿਹਾਸ ਨੂੰ ਸੰਬੋਧਤ ਹੁੰਦੀ ਹੈ ਜਿਹੜੀ ਸਰਹੱਦ ਦੇ ਆਰ-ਪਾਰ ਕਿਸੇ ਸਮੇਂ ਸਾਂਝੇ ਅਤੀਤ ਨੂੰ ਖੋਜਣ, ਉਸਦਾ ਵਿਸ਼ਲੇਸ਼ਣ ਕਰਨ ਅਤੇ ਮੌਜੂਦਾ ਦੌਰ ਦੇ ਸੰਬੰਧ ਵਿਚ ਪ੍ਰਸਤੁਤ ਕਰਨ ਲਈ ਕੌਮਾਂਤਰੀ ਕਲਾਕਾਰਾਂ ਦੇ ਇਕ ਗੁਰੱਪ ਲਈ ਇਕ ਅਵਸਰ ਪ੍ਰਦਾਨ ਕਰਕੇ ਦੋਹਾਂ ਪੰਜਾਬਾਂ (ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ) ਵਿਚ ਭੂਤਕਾਲ ਦੇ ਮੌਜੂਦਾ ਜੀਵਿਤ ਅਨੁਭਵ ਨਾਲ ਸੰਬੰਧਤ ਹੈ।
1947 ਵਿਚ ਪੰਜਾਬ ਵਿਚ ਹੋਈ ਕਤਲੋ-ਗਾਰਤ, ਅਤੇ ਸਾਬਕਾ ਬਰਤਾਨਵੀ ਭਾਰਤ ਦੇ ਹੋਰ ਹਿੱਸਿਆਂ ਜਿਵੇਂ ਕਿ ਬੰਗਾਲ ਅਤੇ ਸਿੰਧ ਵਿਚ ਵਾਪਰੀ ਵਿਨਾਸ਼ਕਾਰੀ ਪਰ ਘੱਟ-ਹਿੰਸਕ ਉੱਥਲ-ਪੁੱਥਲ ਦਾ ਦੱਖਣੀ ਏਸ਼ੀਆ ਵਿਚ ਆਜ਼ਾਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਵਿਦਵਤਾਪੂਰਨ ਅਤੇ ਪ੍ਰਚੱਲਤ ਦੋਹਾਂ ਖੇਤਰਾਂ ਵਿੱਚ ਨਾ ਤਾਂ ਪੂਰਾ ਵਰਨਣ ਹੋਇਆ ਹੈ ਅਤੇ ਨਾ ਹੀ ਵਿਸ਼ਲੇਸ਼ਣ। ਇਤਿਹਾਸਕ ਬਿਰਤਾਂਤ ਆਮ ਤੌਰ ਤੇ ਜੇਤੂ ਗਤੀ ਮਾਰਗ ਤੇ ਚੱਲਦੇ ਹੋਏ ਉਪਰਲੀ ਸਿਆਸਤ ਅਤੇ ਕੌਮੀ ਲਹਿਰ ਤੇ ਕੇਂਦਰਿਤ ਸਨ; ਪੰਜਾਬ ਵਿਚ ਵੱਡੇ ਪੈਮਾਨੇ ਤੇ ਹੋਏ ਕਤਲੇਆਮ (ਦਸ ਲੱਖ ਦੇ ਕਰੀਬ ਮੌਤਾਂ ਅਤੇ ਸਮੁੱਚੇ ਤੌਰ ਤੇ ਡੇਢ ਕਰੋੜ ਲੋਕਾਂ ਦਾ ਸਰਹੱਦ-ਪਾਰ ਵਟਾਂਦਰਾ) ਅਤੇ ਵੱਡੇ ਪੱਧਰ ਤੇ ਵਾਪਰੀ ਜਿਨਸੀ ਹਿੰਸਾ ਨੂੰ ਇਕ ਦੁਰਭਾਗੀ ਵੇਰਵੇ ਵਜੋਂ ਲਿਆ ਗਿਆ। ਇਹ 1980ਵਿਆਂ ਦੌਰਾਨ ਹੀ ਸੰਭਵ ਹੋਇਆ ਜਦੋਂ 1984 ਵਿਚ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਖਿਲਾਫ ਦਿਲ-ਕੰਬਾਊ ਹਿੰਸਾ ਦੇ ਪ੍ਰਤੀਕਰਮ ਵਜੋਂ ਵਿਦਵਾਨਾਂ ਨੇ ਉਸ ਖਿੱਤੇ ਵਿਚ 1947 ਵਿਚ ਵਾਪਰੀ ਹਿੰਸਾ ਅਤੇ ਸੰਤਾਪ ਦੀਆਂ ਦਾਸਤਾਨਾਂ ਨੂੰ ਸੰਜੀਦਗੀ ਨਾਲ ਖੋਜਣ ਅਤੇ ਉਹਨਾਂ ਦੇ ਪ੍ਰਮਾਣ ਇਕੱਠੇ ਕਰਨ ਦਾ ਬੀੜਾ ਚੁੱਕਿਆ। ਮੁਲਾਕਾਤਾਂ ਰਾਹੀਂ ਇਕੱਤਰ ਕੀਤੇ ਇਤਿਹਾਸ, ਨਿੱਜੀ ਵੇਰਵੇ, ਅਤੇ ਸਵੈ-ਜੀਵਨੀ ਨੇ, ਗਲਪ ਅਤੇ ਫਿਲਮਾਂ ਸਮੇਤ, ਬਟਵਾਰੇ ਦੇ ਅਸਰ ਅਤੇ ਪਰਿਣਾਮ ਦੀ ਕਹਾਣੀ ਅਤੇ ਇਸ ਨਾਲ ਸੰਬੰਧਤ ਨਿੱਜੀ ਸਦਮਿਆਂ ਨੂੰ ਬਿਆਨ ਕਰਨ ਲਈ ਪ੍ਰਭਾਵਸ਼ਾਲੀ ਤਰੀਕੇ ਅਪਣਾਏ। ਹਾਲ ਹੀ ਵਿਚ ਜਨਤਕ ਯਾਦਗਾਰਾਂ ਹੋਂਦ ਵਿਚ ਆਈਆਂ ਹਨ। ਉਦਾਹਰਨ ਦੇ ਤੌਰ ਤੇ, ਅਕਤੂਬਰ 2016 ਵਿਚ ਅੰਮ੍ਰਿਤਸਰ, ਪੰਜਾਬ ਵਿਚ, ਪਾਰਟੀਸ਼ਨ ਮਿਊਜ਼ੀਅਮ ਖੋਲ੍ਹਿਆ ਗਿਆ ਹੈ ਜਿਸਦਾ ਉਦੇਸ਼, ਸੰਸਥਾ ਦੀ ਵੈੱਬਸਾਈਟ ਅਨੁਸਾਰ, ‘ਇਕ ਵਿਸ਼ਵ ਪੱਧਰ ਦਾ ਸਥੂਲ ਅਜਾਇਬਘਰ ਦੇਣਾ ਹੈ ਜਿਹੜਾ 1947 ਵਿਚ ਉਪ-ਮਹਾਂਦੀਪ ਦੀ ਵੰਡ ਦੀ ਯਾਦ -ਇਸਦਾ ਸ਼ਿਕਾਰ ਬਣੇ ਲੋਕਾਂ, ਇਸਦਾ ਸੰਤਾਪ ਹੰਢਾਉਣ ਵਾਲਿਆਂ ਅਤੇ ਇਸਦੀ ਸਦੀਵੀ ਵਿਰਾਸਤ- ਨੂੰ ਸਮਰਪਤ ਹੋਵੇ’। ਇਹ ਅਜਾਇਬਘਰ ਅੰਮ੍ਰਿਤਸਰ ਦੇ ਇਤਿਹਾਸਕ ਟਾਊਨ ਹਾਲ ਵਿਚ ਸਥਿੱਤ ਹੈ ਅਤੇ ਟਾਊਨ ਹਾਲ ਨੂੰ ਗੋਲਡਨ ਟੈਂਪਲ ਨਾਲ ਜੋੜਦੀ ‘ਵਿਰਾਸਤੀ ਮੀਲ’ ਦਾ ਹਿੱਸਾ ਹੈ; ਇਸ ਤਰਾਂ ਇਹ ਵੰਡ ਦੇ ਸਦਮਿਆਂ ਨੂੰ ਅੰਮ੍ਰਿਤਸਰ ਦੇ ਸੱਭਿਆਚਾਰਕ ਕੇਂਦਰ ਵਿੱਚ ਇੱਕ ਮਹੱਤਵਪੂਰਨ ਠੋਸ ਯਾਦਗਾਰ ਪ੍ਰਦਾਨ ਕਰਦਾ ਹੈ। ਇਸੇ ਤਰਾਂ 1947 ਪਾਰਟੀਸ਼ਨ ਆਰਕਾਈਵ, ਜਿਹੜਾ ਸਾਰੇ ਦੱਖਣੀ ਏਸ਼ੀਆ ਵਿਚ ਮੁਲਾਕਾਤਾਂ ਰਾਹੀਂ ਇਤਿਹਾਸਕ ਯਾਦਾਂ ਇਕੱਤਰ ਕਰਦਾ ਅਤੇ ਉਹਨਾਂ ਨੂੰ ਔਨਲਾਈਨ ਉਪਲਬਧ ਕਰਾਉਂਦਾ ਹੈ, ਵੰਡ ਦੀਆਂ ਯਾਦਾਂ ਨੂੰ ਵਿਸ਼ਾਲ ਜਨਤਕ ਪੱਧਰ ਤੇ ਫੈਲਾਉਂਦਾ ਹੈ।3
The works of art displayed in the Dūje Pāse toṅ exhibition represent another way to preserve and share histories and stories related to Partition and its aftermath, through the language of contemporary art. All the artworks in the exhibition were created through a series of artist residencies in South Asia held on both sides of the international border that divides Punjabis from each other, between Pakistan and India. These residencies in India (outside Amritsar, in the Indian Punjab) and in Pakistan (in Lahore) allowed artists to gather on either side of the border to reflect on the once-united cultural/linguistic region of Punjab, and to imagine what the legacy of that once-undivided place and culture might be today.
While the artworks created for exhibition were produced through a series of international arts residencies in South Asia, the project is also deeply linked to Canadian communities. The massive violence associated with the Partition in 1947, and the geographic displacements it entailed, have shaped the lives of Punjabis all over the world; this is especially true in Abbotsford, which has one of the largest per capita populations of Punjabi-Canadians in Canada. The trauma associated with Partition is intimately connected to the familial and personal histories of the Punjabi Canadian community here in BC, across a different set of borders. This exhibition allows for critical reflection on this history and its local resonances, to allow members of the Punjabi Canadian community to reflect on Partition and its impacts, and to consider border-crossing in broad terms. Given the pressures of COVID-19 containment over the past more than one year — which led to the delay of this exhibition from its planned dates in summer 2020 — and their implications for the experience of international borders and their closure, the exhibition is perhaps also meaningful in new ways, as we consider how our lives have been changed, and how mobility and exchange have lessened, during the pandemic. The surge in recent years, both prior to and during the pandemic, in global migration and border crossing around the world demands that we remember the violence and systems of controls that borders entail at all times.
The first set of residencies took place in India in October and November 2018 and was funded separately through a major grant, entitled “Creative Interruptions,” from the Arts and Humanities Research Council, UK (AHRC) that was held jointly at five UK universities in partnership with a range of organisations. Professor Churnjeet Mahn (Strathclyde University, Scotland), who has authored a short essay in this catalog, acted as Principle Investigator of the India component of that larger project, which included: (1) collaborative work in heritage protection and interruption in Indian Punjab; (2) artists’ residencies at the Preet Nagar Residency, a utopian artists’ community founded in the 1930s in what is now the Indian Punjab, and (3) a culminating exhibition of works created during the residencies, first in an open-air exhibition and melā (festival) in Preet Nagar in February 2019, and later in association with a Creative Interruptions conference and arts festival at the British Film Institute in London (UK) in June 2019.4
A further residency in Pakistan was funded fully through a Canada Council for the Arts grant to the South Asian Canadian Histories Association, which from 2016-2020 initiated a series of public projects that explored aspects of, or were inspired by, the South Asian experience in Canada. That residency took take place in December 2019 in Lahore, hosted by Beaconhouse National University. During that project, a group of seven Pakistani and three Canadian artists engaged with local history and the importance of the past in the present through the notion of “heritage” in the Pakistani Punjab.
The works of art included in this exhibition provide us with the opportunity to think through and reflect on the legacy of Partition and the possibility of commonality across international borders, through engagement with work in a multidisciplinary visual idiom that embraces film, sound, textile, photography, painting, sculpture, and installation. What does Partition mean today, for us and for each other? How does the violence of separation continue in the present? How do the stories captured and reflected in this exhibition constitute our present? And, how do these creative works help us to enhance and complicate our engagement with this troubled history? These questions, and more, guide our viewing.
دوجے پاسے توں نمائش وچ وکھائے گئے آرٹ دے نمونے تاریخ تے آرٹ دی زبان راہیں تقسیم تے اوہدے بعد دی تاریخاں اور کہانیاں نوں محفوظ تے سانجھ کرن دے اک ہور طریقے دی نشان دہی کردے نیں۔ نمائش وچ موجود تمام فن پارے جنوبی ایشیا وچ فنکاراں دی ریزیڈنسیز دی اک سیریز راہیں بنائے گئے نیں جوکہ اُس بین الاقوامی سرحد دے دوویں پاسے موجود نیں جو پنجابیاں نوں اک دوسرے توں الگ کرکے پاکستان تے بھارت وچ تقسیم کردی اے۔ ہندوستان (بھارتی پنجاب وچ امرتسر توں باہر) تے پاکستان (لاہور) وچ انہاں ریذیڈنسیز نے سرحد دے دوویں پاسے فنکاراں نوں جمع ہوون دا موقع دتا تاکہ اوہ اک زمانے تک پنجاب وچ سانجھے رہن والے ثقافتی تے لسانی پہلواں تے غور کرن، نالے ایہ وی تصور کرن کہ اک زمانے تک سانجھی رہن والی جگہ تے ثقافت دی اج دے دور وچ کی میراث ہے۔
جتھے نمائش لئی بنائے گئے آرٹ ورک جنوبی ایشیا وچ بین الاقوامی آرٹس ریزیڈنسیز دے اک سلسلے دے ذریعے تیار کیتے گئے نیں، اوتھےایہہ پروجیکٹ کینیڈا دی کمیونٹیز توں وی گہرے طریقے نال جڑیا ہویا اے۔ 1947 وچ تقسیم توں جڑے وڈے پیمانے تے ہون والے تشدد تے جغرافیائی نقل مکانی نے پوری دنیا وچ پنجابیاں دی زندگیاں نوں متاثرکیتا۔ خاص طور تے ایبٹس فورڈ لئی ایہ گل سچ اے کہ جتھے کینیڈا وچ وسن والے پنجابیاں دی سب توں وڈی فی کس آبادی ہے۔ تقسیم نال جڑے صدمے دا تعلق بی سی وچ رہن والی پنجابی کینیڈین کمیونٹی دی اوہناں خاندانی تے ذاتی تاریخاں توں وی ہے، جو مختلف سرحداں دے پار نیں۔ ایہ نمائش اس تاریخ تے اس دی مقامی گونج تے تنقیدی سوچ وچار کرن دا موقع دیندی اے، تاکہ پنجابی کینیڈین کمیونٹی دے لوگ تقسیم، اس دے اثرات اور اک وڈے پیمانے تے سرحد پارکرن دے عمل تے غور کرسکن۔ پچھلے اک سال توں زیادہ عرصے دے دوران کووڈ تے قابو پان دے دباؤ نوں ویکھدے ہوئے، جس دی وجہ توں اس نمائش دی 2020 دی گرمیاں دی رُت وچ رونمائی کرن دی مقررہ تاریخاں توں وی دیر ہو گئی، تے اس دے بین الاقوامی سرحداں تے پین والے اثرات دے کارن ایہ نمائش شاید نوے طریقیاں توں معنی خیز ھو گئی اے، کیونکہ اسی ایہہ وی غور کر رہے ہاں کہ وبائی مرض دے دوران ساڈیاں زندگیاں کیویں بدل گئیاں نیں، اور نقل وحرکت تے تبادلے کیویں گھٹ ہوگئے نیں۔ پچھلے کچھ سالاں وچ، وبائی مرض توں پہلے تے اس دے دوران وی، عالمی ہجرت تے پوری دنیا وچ بارڈر کراسنگ وچ اضافہ ایہ تقاضا کردا ہے کہ اسی تشدد اور لوکاں تے قابو پان والے نظاماں نوں یاد رکھیے جو سرحداں تے ہر ویلے موجود ہندے نیں۔
ریزیڈنسیز دا پہلا سلسلہ ہندوستان وچ اکتوبر تے نومبر 2018 وچ ہویا۔ ایہہ آرٹس اینڈ ہیومینیٹیز ریسرچ کونسل’ یوکے (اے ایچ آر سی) دی طرفوں ’تخلیقی رکاوٹاں‘ نامی اک وڈی گرانٹ دے ذریعے الگ توں فنڈ کیتا گیا جو برطانیہ دی پنج یونیورسٹیاں وچ مختلف تنظیماں دی ساجھے داری نال ہویا۔ پروفیسر چرنجیت مہن (اسٹراتھکلائیڈ یونیورسٹی، سکاٹ لینڈ) جنہاں نے اس کیٹلاگ وچ اک مختصر مضمون وی لکھیا اے، انہاں اس وڈے منصوبے دے بھارتی حصے دے پرنسپل انویسٹی گیٹر دے طور تے کم کیتا، جس دے وچ مندرجہ ذیل چیزاں شامل سن: (1) ہندوستانی پنجاب وچ ثقافتی ورثے دی حفاظت تے رکاوٹ بارے سانجھا کم (2) پریت نگر ریذیڈنسی جوکہ یوٹوپیئن فنکاراں دی اک برادری ہے جو 1930 دی دہائی وچ موجودہ ہندوستانی پنجاب وچ قائم کیتی گئی، اس وچ فنکاراں لئی رہائش گاہ (3) ریزیڈنسیز دے دوران بنائے گئے فن پاریاں دی اک اختتامی نمائش، پہلے فروری 2019 وچ پریت نگروچ کھلی فضائی نمائش تے میلے (فیسٹیول) وچ’ تے اس توں بعد جون 2019 وچ ’تخلیقی رکاوٹیں‘ کانفرنس اور آرٹس فیسٹیول نال مل کے لندن (یوکے) دے برٹش فلم انسٹی ٹیوٹ وچ۔
پاکستان وچ ریزیڈنسی نوں مکمل طور تے کینیڈا کونسل برائے آرٹس دی جنوبی ایشین کینیڈین ہسٹریز ایسوسی ایشن نوں (جس نے 2020 – 2016 دے دوران کینیڈا وچ جنوبی ایشیائی تجربے دے پہلواں دی کھوج کرن لئی عوامی منصوبیاں دا اک سلسلہ شروع کیتا) دتی گئی گرانٹ دے ذریعے فنڈ کیتا گیا۔ ایہہ ریزیڈنسی دسمبر 2019 وچ بیکن ہاؤس نیشنل یونیورسٹی دی میزبانی وچ لاہور وچ ہوئی۔ اس منصوبے دے دوران، ست پاکستانی تے تِن کینیڈین فنکاراں دے اک گروپ نے پاکستانی پنجاب دے’ورثے‘ دے تصور دے ذریعے مقامی تاریخ اور حال دے وچ ماضی دی اہمیت نوں سمجھن دی کوشش کیتی۔
اس نمائش وچ شامل آرٹ دے فن پارے ملٹی ڈسپلنری نظری محاورے دے نال، کہ جس وچ فلم، آواز، کپڑا، فوٹوگرافی، پینٹینگ، مجسمہ سازی تے انسٹالیشن شامل نے، جُڑ کےسانوں تقسیم دی وراثت تے بین الاقوامی سرحداں توں پار سانجھی چیزاں دے امکان دے بارے سوچن تے اس تے غور کرن دا موقع دیندے نیں۔ اج تقسیم دا ساڈے لئی تے اک دوجے لئی کی مطلب ہے؟ ونڈ دا تشدد اجکل دے دور وچ کیویں جاری اے؟ اس نمائش وچ پیش کیتی گئی کہانیاں کیویں ساڈے حال نوں ترتیب دیندیاں نیں؟ ایہہ تخلیقی کم اس پریشان کن تاریخ دے نال ساڈے رابطے نوں ودھان تے گنجلک بنان وچ کس طرح مدد دیندے نیں؟ ایہہ سوال، تے اس طرح دیاں ہور گلاں، ساڈے ویکھن دے نظریے نوں بہتر کردے نیں۔
ਦੂਜੇ ਪਾਸੇ ਤੋਂ ਨਾਂ ਦੀ ਨੁਮਾਇਸ਼ ਵਿਚ ਰੱਖੀਆਂ ਗਈਆਂ ਕਲਾ-ਕ੍ਰਿਤੀਆਂ ਵੰਡ ਅਤੇ ਇਸਦੇ ਸਿੱਟਿਆਂ ਨਾਲ ਸੰਬੰਧਤ ਬਿਰਤਾਂਤਾਂ ਅਤੇ ਕਹਾਣੀਆਂ ਨੂੰ ਸਮਕਾਲੀ ਆਰਟ ਦੀ ਭਾਸ਼ਾ ਰਾਹੀਂ ਸਾਂਭਣ ਅਤੇ ਸਾਂਝੀਆਂ ਕਰਨ ਦਾ ਇਕ ਹੋਰ ਢੰਗ ਹਨ। ਨੁਮਾਇਸ਼ ਵਿਚਲੀਆਂ ਸਾਰੀਆਂ ਕਲਾ-ਕ੍ਰਿਤੀਆਂ ਦੱਖਣੀ ਏਸ਼ੀਆ ਵਿਚ ਆਰਟਿਸਟ ਰੈਜ਼ੀਡੈਂਸੀਜ਼ ਦੀ ਇਕ ਲੜੀ ਰਾਹੀਂ ਤਿਆਰ ਕੀਤੀਆਂ ਗਈਆਂ ਸਨ, ਜਿਹੜੀਆਂ ਪੰਜਾਬੀਆਂ ਨੂੰ ਪਾਕਿਸਤਾਨ ਅਤੇ ਭਾਰਤ ਵਿਚਕਾਰ ਵੰਡਣ ਵਾਲੀ ਅੰਤਰਰਾਸ਼ਟਰੀ ਸਰਹੱਦ ਦੇ ਦੋਨੋ ਪਾਸੇ ਆਯੋਜਤ ਕੀਤੀਆਂ ਗਈਆਂ ਸਨ। ਭਾਰਤ (ਭਾਰਤੀ ਪੰਜਾਬ ਵਿਚ ਅੰਮ੍ਰਿਤਸਰ ਦੇ ਬਾਹਰ) ਅਤੇ ਪਾਕਿਸਤਾਨ (ਲਾਹੌਰ ਵਿਚ) ਅੰਦਰ ਇਹਨਾਂ ਰੈਜ਼ੀਡੈਂਸੀਜ਼ ਸਦਕਾ ਆਰਟਿਸਟਾਂ ਨੇ ਸਰਹੱਦ ਦੇ ਦੋਨੋ ਪਾਸੇ ਇਕੱਤਰ ਹੋ ਕੇ ਕਿਸੇ ਸਮੇਂ ਪੰਜਾਬ ਦੇ ਸੰਯੁਕਤ ਸੱਭਿਆਚਾਰਕ/ਭਾਸ਼ਾਈ ਖੇਤਰ ਤੇ ਸੋਚ ਵਿਚਾਰ ਕੀਤਾ ਤੇ ਕਿਆਸ ਕੀਤਾ ਕਿ ਕਿਸੇ ਸਮੇਂ ਅਣਵੰਡੇ ਖੇਤਰ ਅਤੇ ਸੱਭਿਆਚਾਰ ਦੀ ਵਿਰਾਸਤ ਅੱਜ ਕੀ ਹੁੰਦੀ।
ਭਾਵੇਂ ਇਸ ਨੁਮਾਇਸ਼ ਲਈ ਤਿਆਰ ਕੀਤੀਆਂ ਕਲਾ-ਕ੍ਰਿਤੀਆਂ ਦੱਖਣੀ ਏਸ਼ੀਆ ਵਿਚ ਕੌਮਾਂਤਰੀ ਆਰਟਸ ਰੈਜ਼ੀਡੈਂਸੀਜ਼ ਰਾਹੀਂ ਬਣਾਈਆਂ ਗਈਆਂ ਸਨ, ਪਰ ਇਹ ਪ੍ਰੋਜੈਕਟ ਕੈਨੇਡਾ ਨਾਲ ਵੀ ਬਹੁਤ ਜੁੜਿਆ ਹੋਇਆ ਹੈ। 1947 ਦੇ ਬਟਵਾਰੇ ਕਰਕੇ ਵੱਡੇ ਪੈਮਾਨੇ ਤੇ ਵਾਪਰੀ ਹਿੰਸਾ ਅਤੇ ਲੱਖਾਂ ਲੋਕਾਂ ਦੇ ਹੋਏ ਉਜਾੜੇ ਨੇ ਸਾਰੀ ਦੁਨੀਆ ਵਿੱਚ ਪੰਜਾਬੀਆਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ; ਇਹ ਖਾਸ ਤੌਰ ਤੇ ਐਬਟਸਫੋਰਡ ਬਾਰੇ ਸੱਚ ਹੈ, ਜਿੱਥੇ ਪੰਜਾਬੀ-ਕਨੇਡੀਅਨਾਂ ਦੀ ਪ੍ਰਤੀ ਵਿਅਕਤੀ ਆਬਾਦੀ ਮੁਲਕ ਵਿਚ ਸਭ ਤੋਂ ਵੱਧ ਹੈ। ਵੰਡ ਨਾਲ ਸੰਬੰਧਤ ਸਦਮਾ, ਇਕ ਅਲੱਗ ਤਰਾਂ ਦੀਆਂ ਸਰਹੱਦਾਂ ਦੇ ਪਾਰ, ਇੱਥੇ ਪੰਜਾਬੀ ਕਨੇਡੀਅਨ ਭਾਈਚਾਰੇ ਦੇ ਪਰਿਵਾਰਕ ਅਤੇ ਨਿੱਜੀ ਬਿਰਤਾਂਤਾਂ ਨਾਲ ਨੇੜੇ ਤੋਂ ਜੁੜਿਆ ਹੋਇਆ ਹੈ। ਇਹ ਨੁਮਾਇਸ਼ ਇਸ ਇਤਿਹਾਸ ਅਤੇ ਇਸਦੀਆਂ ਸਥਾਨਕ ਤਰੰਗਾਂ ਉੱਪਰ ਆਲੋਚਨਾਤਮਿਕ ਚਿੰਤਨ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ ਤੇ ਪੰਜਾਬੀ ਕਨੇਡੀਅਨ ਭਾਈਚਾਰੇ ਦੇ ਮੈਂਬਰ ਵੰਡ ਅਤੇ ਇਸਦੇ ਅਸਰਾਂ ਤੇ ਸੋਚ ਵਿਚਾਰ ਕਰ ਸਕਦੇ ਹਨ ਅਤੇ ਸਰਹੱਦ ਪਾਰ ਕਰਨ ਨੂੰ ਵੱਡੇ ਨਜ਼ਰੀਏ ਤੋਂ ਦੇਖ ਸਕਦੇ ਹਨ। ਪਿਛਲੇ ਇਕ ਸਾਲ ਤੋਂ ਵਧੇਰੇ ਸਮੇਂ ਦੌਰਾਨ ਕੋਵਿਡ-19 ਤੇ ਕਾਬੂ ਪਾਉਣ ਦੇ ਦਬਾਓ ਸਦਕਾ- ਜਿਸ ਨਾਲ ਨੁਮਾਇਸ਼ ਨੂੰ 2020 ਦੀਆਂ ਗਰਮੀਆਂ ਦੌਰਾਨ ਲਗਾਉਣ ਦੀਆਂ ਵਿਓਂਤੀਆਂ ਤਰੀਕਾਂ ਵਿਚ ਦੇਰੀ ਕਰਨੀ ਪਈ- ਅਤੇ ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਕਰਕੇ, ਇਹ ਨੁਮਾਇਸ਼ ਸ਼ਾਇਦ ਨਵੇਂ ਤਰੀਕਿਆਂ ਨਾਲ ਅਜੇਹੇ ਸਮੇਂ ਸਾਰਥਕ ਬਣ ਗਈ ਹੈ ਜਦੋਂ ਅਸੀਂ ਇਸਤੇ ਗੌਰ ਕਰਦੇ ਹਾਂ ਕਿ ਮਹਾਂਮਾਰੀ ਦੌਰਾਨ ਸਾਡੀਆਂ ਜ਼ਿੰਦਗੀਆਂ ਕਿਵੇਂ ਬਦਲੀਆਂ ਹਨ ਅਤੇ ਆਉਣਾ ਜਾਣਾ ਅਤੇ ਅਦਾਨ-ਪ੍ਰਦਾਨ ਕਿਵੇਂ ਘੱਟ ਹੋ ਗਏ ਹਨ। ਪਿਛਲੇ ਕੁਝ ਸਾਲਾਂ ਦੌਰਾਨ, ਮਹਾਂਮਾਰੀ ਤੋਂ ਪਹਿਲਾਂ ਅਤੇ ਇਸਦੇ ਦੌਰਾਨ, ਵਿਸ਼ਵ ਪੱਧਰ ਤੇ ਪ੍ਰਵਾਸ ਅਤੇ ਦੁਨੀਆ ਭਰ ਵਿੱਚ ਸਰਹੱਦਾਂ ਪਾਰ ਕਰਨ ਦੇ ਰੁਝਾਨ ਵਿਚ ਹੋਇਆ ਵਾਧਾ ਮੰਗ ਕਰਦਾ ਹੈ ਕਿ ਅਸੀਂ ਸਰਹੱਦਾਂ ਦੇ ਨਿਯੰਤਰਣ ਪ੍ਰਬੰਧ ਅਤੇ ਸਰਹੱਦੀ ਹਿੰਸਾ ਨੂੰ ਹਮੇਸ਼ਾ ਚੇਤੇ ਰੱਖੀਏ।
ਰੈਜ਼ੀਡੈਂਸੀਜ਼ ਦਾ ਪਹਿਲਾ ਗੇੜ ਭਾਰਤ ਵਿਚ ਅਕਤੂਬਰ ਅਤੇ ਨਵੰਬਰ 2018 ਵਿਚ ਲੱਗਿਆ ਜਿਸਨੂੰ ਯੂ ਕੇ ਦੀ ਆਰਟਸ ਅਤੇ ਹਿਉਮੈਨੀਟੀਜ਼ ਰਿਸਰਚ ਕੌਂਸਲ (ਏ ਐਚ ਆਰ ਸੀ) ਵੱਲੋਂ “ਕਰੀਏਟਿਵ ਇੰਟੈਰੱਪਸ਼ਨਜ਼” ਸਿਰਲੇਖ ਹੇਠ ਇਕ ਵੱਡੀ ਗਰਾਂਟ ਰਾਹੀਂ ਅਲੱਗ ਅਲੱਗ ਫੰਡ ਦਿੱਤੇ ਗਏ, ਅਤੇ ਇਹ ਕਈ ਸੰਸਥਾਵਾਂ ਦੀ ਸਾਂਝੀਦਾਰੀ ਨਾਲ ਯੂ ਕੇ ਦੀਆਂ ਪੰਜ ਯੂਨੀਵਰਸਿਟੀਆਂ ਵਿਖੇ ਸਾਂਝੇ ਤੌਰ ਤੇ ਆਯੋਜਤ ਕੀਤਾ ਗਿਆ ਸੀ। ਪ੍ਰੋਫੈਸਰ ਚਰਨਜੀਤ ਮਾਨ (ਸਟ੍ਰੈਥਕਲਾਈਡ ਯੂਨੀਵਰਸਿਟੀ, ਸਕਾਟਲੈਂਡ), ਜਿਹਨਾਂ ਨੇ ਇਸ ਸੂਚੀ-ਪੱਤਰ ਵਿੱਚ ਇਕ ਛੋਟਾ ਨਿਬੰਧ ਲਿਖਿਆ ਹੈ, ਉਸ ਵਿਸ਼ਾਲ ਪ੍ਰੋਜੈਕਟ ਦੇ ਭਾਰਤ ਵਿੱਚ ਪ੍ਰਿੰਸੀਪਲ ਖੋਜਕਾਰ ਰਹੇ, ਅਤੇ ਇਸ ਵਿਚ ਸ਼ਾਮਲ ਹਨ: (1) ਭਾਰਤੀ ਪੰਜਾਬ ਅੰਦਰ ਵਿਰਾਸਤੀ ਸੰਭਾਲ ਅਤੇ ਰੁਕਾਵਟ ਵਿਚ ਸਹਿਯੋਗੀ ਕੰਮ; (2) ਪ੍ਰੀਤ ਨਗਰ ਰੈਜ਼ੀਡੈਂਸੀ ਵਿਖੇ ਆਰਟਿਸਟਾਂ ਦੀਆਂ ਰੈਜ਼ੀਡੈਂਸੀਜ਼, ਸੁਪਨਸਾਜ਼ੀ ਕਲਾਕਾਰਾਂ ਦਾ ਭਾਈਚਾਰਾ ਜਿਹੜਾ ਮੌਜੂਦਾ ਭਾਰਤੀ ਪੰਜਾਬ ਅੰਦਰ 1930ਵਿਆਂ ਵਿਚ ਸਥਾਪਤ ਕੀਤਾ ਗਿਆ ਸੀ, ਅਤੇ (3) ਰੈਜ਼ੀਡੈਂਸੀਜ਼ ਦੌਰਾਨ ਬਣਾਈਆਂ ਗਈਆਂ ਕਲਾ-ਕ੍ਰਿਤੀਆਂ ਦੀ ਅਖੀਰ ਤੇ ਇਕ ਪ੍ਰਦਰਸ਼ਨੀ, ਪਹਿਲਾਂ ਫਰਵਰੀ 2019 ਵਿਚ ਪ੍ਰੀਤ ਨਗਰ ਵਿਚ ਇਕ ਖੁੱਲ੍ਹੀ ਜਗ੍ਹਾ ਲਾਈ ਪ੍ਰਦਰਸ਼ਨੀ ਅਤੇ ਮੇਲਾ, ਅਤੇ ਬਾਅਦ ਵਿਚ ਕਰੀਏਟਿਵ ਇੰਟੈਰੱਪਸ਼ਨਜ਼ ਨਾਲ ਮਿਲਕੇ ਜੂਨ 2019 ਵਿਚ ਬ੍ਰਿਟਿਸ਼ ਫਿਲਮ ਇੰਸਟਿਟੂਟ, ਲੰਡਨ (ਯੂ ਕੇ) ਵਿਖੇ ਕਾਨਫਰੰਸ ਅਤੇ ਆਰਟਸ ਫੈਸਟੀਵਲ।4
ਇਕ ਹੋਰ ਰੈਜ਼ੀਡੈਂਸੀ ਪਾਕਿਸਤਾਨ ਵਿੱਚ ਲੱਗੀ ਜਿਸਨੂੰ ਸਾਰੇ ਫੰਡ ਕੈਨੇਡਾ ਕੌਂਸਲ ਫਾਰ ਦ ਆਰਟਸ ਵੱਲੋਂ ਸਾਊਥ ਏਸ਼ੀਅਨ ਕਨੇਡੀਅਨ ਹਿਸਟਰੀਜ਼ ਐਸੋਸੀਏਸ਼ਨ ਨੂੰ ਦਿੱਤੀ ਗਰਾਂਟ ਰਾਹੀਂ ਮਿਲੇ, ਜਿਸਨੇ 2016-2020 ਦੌਰਾਨ ਜਨਤਕ ਪ੍ਰੋਜੈਕਟਾਂ ਦੀ ਇਕ ਲੜੀ ਸ਼ੁਰੂ ਕੀਤੀ ਜਿਸਨੇ ਕੈਨੇਡਾ ਵਿਚ ਦੱਖਣੀ ਏਸ਼ੀਆਈ ਤਜਰਬੇ ਦੇ ਵੱਖ-ਵੱਖ ਪਹਿਲੂਆਂ ਦੀ ਖੋਜ ਕੀਤੀ ਜਾਂ ਉਸਤੋਂ ਪ੍ਰੇਰਨਾ ਲਈ। ਇਹ ਰੈਜ਼ੀਡੈਂਸੀ ਦਸੰਬਰ 2019 ਵਿੱਚ ਬੀਕਨਹਾਊਸ ਨੈਸ਼ਨਲ ਯੂਨੀਵਰਸਿਟੀ ਵੱਲੋਂ ਲਾਹੌਰ ਵਿਚ ਆਯੋਜਤ ਕੀਤੀ ਗਈ।ਪ੍ਰੋਜੈਕਟ ਦੌਰਾਨ ਸੱਤ ਪਾਕਿਸਤਾਨੀ ਅਤੇ ਤਿੰਨ ਕਨੇਡੀਅਨ ਆਰਟਿਸਟਾਂ ਦੇ ਇਕ ਗਰੁੱਪ ਨੇ ਪਾਕਿਸਤਾਨੀ ਪੰਜਾਬ ਅੰਦਰ ਸਥਾਨਕ ਇਤਿਹਾਸ ਅਤੇ “ਵਿਰਾਸਤ” ਦੇ ਸੰਕਲਪ ਰਾਹੀਂ ਅਤੀਤ ਦੀ ਮੌਜੂਦਾ ਸਮੇਂ ਵਿਚ ਮਹੱਤਤਾ ਨੂੰ ਘੋਖਿਆ।
ਇਸ ਨੁਮਾਇਸ਼ ਵਿਚ ਸ਼ਾਮਲ ਕਲਾ-ਕ੍ਰਿਤੀਆਂ ਸਾਨੂੰ ਫਿਲਮਾਂ, ਆਵਾਜ਼, ਟੈਕਸਟਾਈਲ, ਫੋਟੋਗਰਾਫੀ, ਪੇਂਟਿੰਗ, ਬੁੱਤ-ਤਰਾਸ਼ੀ ਅਤੇ, ਉਹਨਾਂ ਦੀ ਜੜਾਈ ਆਦਿ ਬਹੁ-ਵਿਧੀ ਵਿਜ਼ੂਅਲ ਮਾਧਿਅਮ ਰਾਹੀਂ ਵੰਡ ਦੀ ਵਿਰਾਸਤ ਅਤੇ ਕੌਮਾਂਤਰੀ ਸੀਮਾਵਾਂ ਦੇ ਪਾਰ ਸਾਂਝੀਆਂ ਗੱਲਾਂ ਦੀ ਸੰਭਾਵਨਾ ‘ਤੇ ਸੋਚ ਵਿਚਾਰ ਕਰਨ ਦਾ ਅਵਸਰ ਪ੍ਰਦਾਨ ਕਰਦੀਆਂ ਹਨ। ਵੰਡ ਦੇ ਅੱਜ ਕੀ ਮਾਅਨੇ ਹਨ, ਸਾਡੇ ਲਈ ਅਤੇ ਇਕ ਦੂਜੇ ਲਈ? ਅਲਹਿਦਗੀ ਦੀ ਹਿੰਸਾ ਕਿਵੇਂ ਅੱਜ ਵੀ ਜਾਰੀ ਹੈ? ਇਸ ਨੁਮਾਇਸ਼ ਵਿਚ ਦਰਜ ਅਤੇ ਦਰਸਾਈਆਂ ਕਹਾਣੀਆਂ ਕਿਵੇਂ ਸਾਡਾ ਵਰਤਮਾਨ ਬਣਦੀਆਂ ਹਨ? ਅਤੇ, ਇਹ ਰਚਨਾਤਮਕ ਕਲਾ-ਕ੍ਰਿਤੀਆਂ ਇਸ ਦੁਖਦਾਈ ਇਤਿਹਾਸ ਨਾਲ ਸਾਡੇ ਟਕਰਾਓ ਨੂੰ ਕਿਵੇਂ ਵਧਾਉਂਦੀਆਂ ਅਤੇ ਉਲਝਾਉਂਦੀਆਂ ਹਨ? ਇਹ ਸਵਾਲ, ਅਤੇ ਅਜੇਹੇ ਹੋਰ, ਸਾਡੀ ਦ੍ਰਿਸ਼ਟੀ ਨੂੰ ਸੇਧ ਦਿੰਦੇ ਹਨ।
The Works
فن پارے
ਕਲਾ-ਕ੍ਰਿਤੀਆਂ
The works in Dūje Pāse toñ explore memory and the present, loss and presence, connections and divisions. Throughout the exhibition, as well as in this catalog and associated website, explanatory texts accompany the works of art and provide a sense of the artists’ visions. These texts are presented in English and in Punjabi, in both scripts that the language is written in: Gurmukhi, which is utilized in the Indian Punjab and among its Diaspora communities, and Shahmukhi, or Urdu/modified Persian script, which is used in the Pakistani Punjab. We invite readers to explore the essays about the residencies and project overall, the texts that accompany the individual works, and the statements provided by artists. In this essay, we seek to draw some connections among them. Online, these materials are accompanied by filmed statements by the artists and other documentation.
دوجے پاسے توں نمائش وچ فن پارے میموری تے حال، موجودگی تے غیرموجودگی، رابطے تے تقسیم نوں دریافت کردے نیں۔ پوری نمائش اور اس تو علاوہ اس کیٹلاگ تے اس نال جڑی ویب سائٹ اُتے آرٹ دے فن پاریاں نال وضاحت موجود اے جو فنکاراں دے نظریات دے بارے معلومات دیندی اے۔ ایہہ عبارتاں انگریزی تے پنجابی دے نال نال زبان دے دوہاں سکرپٹس، گرمکھی جو کہ ہندوستانی پنجاب تے اس توں جڑی ودیسی کمیونٹیز وچ استعمال ہوندی اے تے شاہ مکھی یا اردو(بدلیا ہویا فارسی رسم الخط) جو کہ پاکستانی پنجاب وچ استعمال ہوندا اے، وچ پیش کیتیاں گئیاں نیں۔ اسی پڑھن والیاں نوں دعوت دینے ہاں کہ اوہ ریزیڈنسیز تے پراجیکٹ دے بارے مضمون، انفرادی فن پاریاں دے نال ملن والیاں تحریراں تے فنکاراں دے فراہم کیتے ہوئے بیانات نوں دریافت کرن۔ اس مضمون وچ اسیں انہاں دے درمیان کچھ رابطے پیدا کرن دی کوشش کیتی اے۔ انہاں فن پاریاں دے نال فنکاراں دے فلم کیتے ھوئے بیان تے دوجا مواد آن لائن وی موجود اے۔
ਦੂਜੇ ਪਾਸੇ ਤੋਂ ਵਿਚਲੀਆਂ ਕਲਾ-ਕ੍ਰਿਤੀਆਂ ਯਾਦਾਸ਼ਤ ਅਤੇ ਵਰਤਮਾਨ, ਨੁਕਸਾਨ ਅਤੇ ਮੌਜੂਦਗੀ, ਜੋੜ ਅਤੇ ਵੰਡੀਆਂ ਦੀ ਖੋਜ ਕਰਦੀਆਂ ਹਨ। ਸਾਰੀ ਪ੍ਰਦਰਸ਼ਨੀ ਦੌਰਾਨ, ਅਤੇ ਨਾਲ ਹੀ ਇਸ ਸੂਚੀ-ਪੱਤਰ ਅਤੇ ਸੰਬੰਧਤ ਵੈੱਬਸਾਈਟ ਵਿਚ, ਕਲਾ-ਕ੍ਰਿਤੀਆਂ ਦੇ ਨਾਲ ਦਿੱਤੀਆਂ ਵੇਰਵੇਪੂਰਨ ਉਕਤੀਆਂ ਕਲਾਕਾਰਾਂ ਦੇ ਵਿਜ਼ਨ ਵੱਲ ਸੰਕੇਤ ਕਰਦੀਆਂ ਹਨ। ਇਹ ਉਕਤੀਆਂ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਦੀਆਂ ਦੋਹਾਂ ਲਿੱਪੀਆਂ ਵਿੱਚ ਲਿਖੀਆਂ ਹੋਈਆਂ ਹਨ: ਗੁਰਮੁਖੀ ਵਿਚ, ਜਿਹੜੀ ਭਾਰਤੀ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵੱਲੋਂ ਵਰਤੀ ਜਾਂਦੀ ਹੈ, ਅਤੇ ਸ਼ਾਹਮੁਖੀ, ਜਾਂ ਉਰਦੂ/ਤਬਦੀਲ ਕੀਤੀ ਫਾਰਸੀ ਲਿੱਪੀ, ਜਿਹੜੀ ਪਾਕਿਸਤਾਨੀ ਪੰਜਾਬ ਵਿਚ ਪ੍ਰਚੱਲਤ ਹੈ। ਅਸੀਂ ਪਾਠਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਰੈਜ਼ੀਡੈਂਸੀਜ਼ ਅਤੇ ਸਮੁੱਚੇ ਪ੍ਰੋਜੈਕਟ ਬਾਰੇ ਲੇਖਾਂ, ਇਕੱਲੀ ਇਕੱਲੀ ਕਲਾ-ਕ੍ਰਿਤੀ ਨਾਲ ਦਿੱਤੀ ਉਕਤੀ, ਅਤੇ ਆਰਟਿਸਟਾਂ ਵੱਲੋਂ ਦਿੱਤੇ ਬਿਆਨਾਂ ਨੂੰ ਖੋਜਣ। ਇਸ ਲੇਖ ਵਿਚ ਅਸੀਂ ਉਹਨਾਂ ਦਰਮਿਆਨ ਕੁਝ ਕੜੀਆਂ ਉਲੀਕਣ ਦੀ ਕੋਸ਼ਿਸ਼ ਕੀਤੀ ਹੈ। ਔਨਲਾਈਨ, ਇਸ ਸਮੱਗਰੀ ਨਾਲ ਆਰਟਿਸਟਾਂ ਦੇ ਬਿਆਨ ਫਿਲਮ ਰੂਪ ਵਿਚ ਅਤੇ ਹੋਰ ਦਸਤਾਵੇਜ਼ਾਂ ਸਮੇਤ ਦਿੱਤੇ ਗਏ ਹਨ।
Positioned at one entrance to the physical exhibition, Sana Iqbal’s work, 1 ۵ 1, (2021) draws together that which has been left behind, to invite the audience to consider the pieces that remain amidst loss. 151 small photographs are aligned in orderly rows, isolated from their environment in an almost scientific manner. Each image presents an object that the artist has collected from pre-Partition sites, now mostly abandoned, set against a stark white background and either stretched or shrunk in order to appear uniform in size in each 5 x 5 inch photograph. These objects are not only remnants of times, people, and places, they are also connections, a piece of the past that remains in the present that — as the artist suggests — can represent the promise of a meeting, as well as a memory of a past.
Memories also undergird the installation of photographs by Taha Ahmad titled Drawn into Two, Which Way Home? (2018). Curated by Kanza Fatima, this 30 foot long collage of dozens of individual images presents a combination of maps; individuals, places and things; and letters from the past, in multiple scripts. In many cases we encounter photographs within photographs: images within books, and portraits of figures that are themselves holding photographs. This constellation of images evokes the complexity of the continuing lived reality of the Indian Punjab, as well as the legacy of its pasts. In this way, both presence and loss are the subject of the work, built out of the lives captured in its images.
میوزیم وچ نمائش دے اک دروازے تے، ثناء اقبال دا کم، 1 ۵ 1، (2021) ہے جو پچھے رہ جان والی چیزاں نوں اکٹھا کردا اے، تاکہ ویکھن والیاں نوں انہاں ٹکڑیاں تے، جو نقصان دے دوران رہ گئے، غور کرن دی دعوت دتی جائے۔ 151 چھوٹی تصویراں نوں ترتیب وار قطاراں وچ جوڑیا گیا اے، جو اپنے ماحول توں تقریبا سائنسی انداز وچ مختلف نیں۔ ہر تصویر اک ایسی چیز پیش کررہی اے جنہوں آرٹسٹ نے تقسیم توں پہلے دی اوہناں تھاواں توں اکٹھا کیتا اے جو ہن ویران نیں، انہاں دا پس منظر سفید ہے تے ہر ۵ ضرب ۵ انچ تصویر وچ سائز اِکو ورگا وکھان لئی کھچیا ہویا یا سکیڑیا ہویا اے۔ ایہہ چیزاں نہ صرف وقت، لوگ تے تھاواں دیاں باقیات نیں، بلکہ ایہہ رابطے وی نیں۔ ایہہ ماضی دا اک حصہ اے جوحال وچ باقی اے تے جو، جیسا کہ آرٹسٹ دسدے نیں، ملاقات دے وعدے دی نشاندہی کرسکدا اے، نالے ماضی دی اک یاد وی اے۔
طہٰ احمد دی تصویراں دی انسٹالیشن جس دا عنوان اے ’دو وچ تقسیم، کیہڑا راستہ گھر نوں؟‘ وی یادداشتاں تے مبنی اے۔ کنزا فاطمہ دی مدد نال تیارکیتا گیا درجناں انفرادی تصویراں دا ایہہ 30 فٹ لمّا کولاج نقشیاں دا مجموعہ پیش کردا اے جس وچ لوگ، تھاواں، چیزاں تے ماضی دے خط اک توں زیادہ سکرپٹس وچ شامل نیں۔ کئی وار سانوں تصویراں دے اندر تصویراں: کتاباں دے اندر تصویراں تے تصویراں پھڑے کھلوتے لوگاں دے پورٹریٹ، دا سامنا کرنا پیندا اے۔ تصویراں دی ایہہ کہکشاں ہندوستانی پنجاب دی جاری رہن والی حقیقت دے نال نال اس دے ماضی دے ورثے دی پیچیدگی نوں وی ظاہر کردی اے۔ اس طرح، موجودگی تے غیرموجودگی دونوں ہی اس آرٹ دا موضوع نیں، جو کہ اس دیاں تصویراں وچ قید زندگیاں توں بنھیا ہویا اے۔
ਵਾਸਤਵਿਕ ਨੁਮਾਇਸ਼ ਦੇ ਇਕ ਦਰਵਾਜ਼ੇ ਤੇ ਸੱਨਾ ਇਕਬਾਲ ਦੀ ਕਲਾ-ਕ੍ਰਿਤੀ 1 ۵ 1, (2021), ਜੋ ਕੁਝ ਪਿੱਛੇ ਰਹਿ ਗਿਆ ਹੈ ਉਸਨੂੰ ਇਕੱਠਾ ਕਰਦੀ ਹੈ ਅਤੇ ਦਰਸ਼ਕਾਂ ਨੂੰ ਨੁਕਸਾਨ ਦੇ ਵਿਚਕਾਰ ਬਾਕੀ ਬਚੇ ਟੁਕੜਿਆਂ ‘ਤੇ ਗੌਰ ਕਰਨ ਦਾ ਸੱਦਾ ਦਿੰਦੀ ਹੈ। 151 ਨਿੱਕੀਆਂ ਤਸਵੀਰਾਂ ਨੂੰ ਤਕਰੀਬਨ ਵਿਗਿਆਨਕ ਤਰੀਕੇ ਨਾਲ ਨਿਖੇੜ ਕੇ ਸਲੀਕੇਦਾਰ ਕਤਾਰਾਂ ਵਿਚ ਇਕਸਾਰ ਰੱਖਿਆ ਗਿਆ ਹੈ। ਹਰੇਕ ਤਸਵੀਰ ਇਕ ਅਜੇਹੀ ਵਸਤੂ ਨੂੰ ਪੇਸ਼ ਕਰਦੀ ਹੈ ਜਿਸਨੂੰ ਕਲਾਕਾਰ ਨੇ ਵੰਡ ਤੋਂ ਪਹਿਲਾਂ ਵਾਲੀਆਂ ਪਰ ਹੁਣ ਜ਼ਿਆਦਾਤਰ ਉੱਜੜੀਆਂ ਥਾਵਾਂ ਤੋਂ ਇਕੱਤਰ ਕੀਤਾ, ਉਸਨੂੰ ਇਕ ਨੰਗੀ ਚਿੱਟੀ ਪਿੱਠ-ਭੂਮੀ ਵਿਚ ਰੱਖਿਆ ਅਤੇ ਇਸਨੂੰ ਫੈਲਾਇਆ ਜਾਂ ਛੋਟਾ ਕੀਤਾ ਤਾਂ ਜੋ ਹਰੇਕ 5 ਣ 5 ਇੰਚ ਦੀ ਤਸਵੀਰ ਇਕਸਾਰ ਲੱਗੇ। ਇਹ ਤਸਵੀਰਾਂ ਕੇਵਲ ਸਮਿਆਂ, ਲੋਕਾਂ, ਅਤੇ ਥਾਵਾਂ ਦੀ ਰਹਿੰਦ-ਖੂੰਹਦ ਨਹੀਂ ਹਨ ਸਗੋਂ ਇਹ ਕੜੀਆਂ ਵੀ ਹਨ, ਵਰਤਮਾਨ ਵਿਚ ਮੌਜੂਦ ਅਤੀਤ ਦਾ ਇਕ ਟੁਕੜਾ- ਜਿਵੇਂ ਕਿ ਕਲਾਕਾਰ ਨੇ ਸੰਕੇਤ ਦਿੱਤਾ ਹੈ-ਜਿਹੜਾ ਇਕ ਮੁਲਾਕਾਤ ਦੇ ਵਾਹਦੇ ਦੇ ਨਾਲ ਨਾਲ ਬੀਤੇ ਦੀ ਇਕ ਯਾਦ ਦਾ ਪ੍ਰਗਟਾਵਾ ਹੈ।
ਯਾਦਾਂ ਹੀ ਤਾਹਾ ਅਹਿਮਦ ਦੀਆਂ ਤਸਵੀਰਾਂ ਦੀ ਕਲਾ-ਕ੍ਰਿਤੀ ਦੋ ਵਿਚਕਾਰ ਕਸਿਆ, ਘਰ ਕਿੱਧਰ ਹੈ? (2018) ਨੂੰ ਹੇਠੋਂ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ।ਕੈਂਜ਼ਾ ਫਤੀਮਾ ਵੱਲੋਂ ਪੇਸ਼ ਕੀਤਾ, ਦਰਜਨਾਂ ਹੀ ਤਸਵੀਰਾਂ ਦਾ ਇਹ 30 ਫੁੱਟ ਲੰਬਾ ਕੋਲਾਜ, ਨਕਸ਼ਿਆਂ ਦਾ ਇਕ ਸੰਗ੍ਰਿਹ ਹੈ: ਵਿਅਕਤੀਆਂ, ਥਾਵਾਂ ਅਤੇ ਵਸਤਾਂ; ਅਤੇ ਕਈ ਲਿਖਤ ਰੂਪਾਂ ਵਿੱਚ ਪੁਰਾਣੇ ਪੱਤਰਾਂ ਦਾ। ਕਈ ਥਾਵਾਂ ਤੇ ਅਸੀਂ ਤਸਵੀਰਾਂ ਦੇ ਅੰਦਰ ਤਸਵੀਰਾਂ ਵੇਖਦੇ ਹਾਂ: ਪੁਸਤਕਾਂ ਦੇ ਅੰਦਰ ਤਸਵੀਰਾਂ, ਅਤੇ ਵਿਅਕਤੀਆਂ ਦੇ ਚਿਤਰ ਜਿਹਨਾਂ ਨੇ ਆਪ ਤਸਵੀਰਾਂ ਨੂੰ ਫੜਿਆਂ ਹੋਇਆ ਹੈ। ਤਸਵੀਰਾਂ ਦਾ ਇਹ ਸਮੂਹ ਭਾਰਤੀ ਪੰਜਾਬ ਦੀ ਜੀਵਿਤ ਅਸਲੀਅਤ ਦੇ ਜਾਰੀ ਰਹਿਣ, ਅਤੇ ਨਾਲ ਹੀ ਬੀਤੇ ਸਮਿਆਂ ਦੀ ਵਿਰਾਸਤ ਦੀ ਗੁੰਝਲ ਨੂੰ ਉਭਾਰਦਾ ਹੈ। ਇਸ ਤਰਾਂ, ਹੋਂਦ ਅਤੇ ਕਮੀ ਦੋਨੋ ਇਸ ਕਲਾ-ਕ੍ਰਿਤੀ ਦਾ ਵਿਸ਼ਾ ਹਨ, ਜਿਸਨੂੰ ਜ਼ਿੰਦਗੀਆਂ ਨੂੰ ਕੈਮਰੇ ‘ਚ ਬੰਦ ਕਰਕੇ ਉਸਾਰਿਆ ਗਿਆ ਹੈ।
Nearby in the physical exhibition, Rachita Burjupati’s Untitled (2018) explores the ways in which culture and language were partitioned in 1947, and how identitarian politics can not contain – nor would it allow for – the capacious, multi-rootedness of Punjabiat, or Punjabiness. All three of these works mentioned above were shown in proximity to Jason Baerg’s video work, Water and Moon Spirits (2019), which provides a haunting memorial to an experience and a place: a journey taken by Baerg and other members of the Lahore Residency to the river Ravi, to pay respect to and honour the river and the moon. The film captures this profoundly quiet and simultaneously deeply social experience, and grounds the exhibition as a whole in the rivers of the Punjab, which define its physical landscape and the human experience of inhabiting it. With this work, somehow the Punjab itself as a place and an experience is made fully present in the exhibition.
Manvi Bajaj’s I Lost My Corner of the Universe (2018), represents the quest to remember out of the shards of forgetting, and gestures towards the generational trauma and loss that Partition and its legacy represents. The work presents pages of books, which themselves represent a technology of remembrance that is perhaps fading in our digital world, but which in this case also bear marks of loss in the form of intentional damage: burning, tearing, and destruction. Bajaj asks us: what tools of memory will we be left with, as we move forward? In other sections of the exhibition space, Jawad Hussain’s Zero Line (2020) and Gavati Wad’s Auzaar (2018) in some ways answer this question. Both offer unconventional explorations of the construction of borders, drawn in land, skin, and language, to demand that we consider the very physicality of Partition’s line. Thus loss and that which remains outside of touch, as gestured towards in Bajaj’s piece, is accompanied by the raw physicality of the border, and its violence. Hussain’s piece explores the efforts of Baba Khalid to mark the limits of Pakistani territory, to protect others from unintentional transgression on a section of Indian land that lies beyond the border fence. Wad’s film contrasts filmed performances that explore issues of identity and difference, with the drawing of lines on the body, suggesting the ways in which Partition’s line marred bodies and persons. Memories, the aftermath of the drawing of lines, thus persist.
اس دے کول ہی، رچیتا برجپتی دا فن پارہ ’بلا عنوان‘ انہاں طریقیاں دی کھوج کردا اے جنہاں دے ذریعے 1947 وچ ثقافت تے زبان نوں تقسیم کیتا گیا سی، تے نالے کس طرح شناختی سیاست کثیر الجہتی پنجابیت دی گنجائش پیدا نہیں کرسکدی تے نہ ہی اس دی اجازت دے سکدی اے۔ انہاں تِنّاں کماں نوں جیسن بیرگ دے ویڈیو فن پارے ’پانی تے چن روح‘ دے نیڑے وکھایا گیا اے جو اک تجربے تے جگہ نوں خوفناک یادگار فراہم کردا اے: بیرگ تے لاہور ریذیڈنسی دے دوجے شریک کاراں دا دریائے راوی دا سفر جس دا مقصد دریا تے چن دا احترام کرنا سی۔ فلم اس انتہائی پرسکون تے ڈونگھے سماجی تجربے نوں وکھاندی اے، تے مجموعی طور تے اس نمائش دی بنیاد پنجاب دے دریاواں وچ رکھدی اے، جو پنجاب دے طبعی منظراں تے اوتھے رہن دے انسانی تجربے دی وضاحت کردے نیں۔ اس کم دے نال، کسے نہ کسے طرح پنجاب آپنے آپ نوں اک جگہ تے اک تجربے دے طور تے نمائش لئی پیش کردا اے۔
مانوی بجاج دی ’میں کائنات دا اپنا حصہ گوا بیٹھی‘ بھُلن دے ٹکڑیاں وچوں یاد رکھن دی کوشش دی نمائندگی کردا اے، تے اس نسلی صدمے تے نقصان ول اشارہ کردا اے جو کہ تقسیم تے اس دی میراث راہیں ظاہر ہندے نیں۔ ایہہ کم کتاباں دے صفحیاں نوں وی پیش کردا اے، جو آپنا آپ یاد رکھن دی اس ٹیکنالوجی دی نمائندگی کردی ہے جو شاید ساڈی ڈیجیٹل دنیا وچوں ختم ہو رہی اے، لیکن جو اس سلسلے وچ جان بوجھ کے کیتے گئے نقصان دی صورت وچ ہون والےتباہی دے نشان وی رکھدی اے: یعنی سڑنا، پاٹنا تے تباہی۔ بجاج سانوں پچھدے نیں: جدوں اسیں اگے ودھاں گے تے ساڈے کول یادداشت دے کیہڑے اوزار باقی رہ جان گے؟ نمائش دی جگہ دے باقی حصیاں وچ، جواد حسین دی ’زیرو لائن‘ تے گاوتی واڈ دی ’اوزار‘ کچھ طریقیاں نال اس سوال دا جواب دیندے نیں۔ دوویں دھرتی، جِلد تے زبان وچ کھچی گئی سرحداں دی تعمیر دی غیر روایتی تحقیق پیش کردے نیں، تاکہ سانوں تقسیم دی لکیر دی طبعییت تے غور کرن دا مطالبہ کر سکن۔ اس طرح نقصان تے جو کچھ وی رابطے توں باہر رہندا اے، جیسا کہ بجاج دے ٹکڑے دی طرف اشارہ کیتا گیا اے، اس دے نال سرحد دے خام طبعی رابطے تے اس دا تشدد جڑیا رہندا اے۔ حسین دا فن پارا بابا خالد دی پاکستانی سرزمین دی حدود تے نشان لان دی کوششاں دی کھوج کردا اے، تاکہ دوسریاں نوں بھارتی سرزمین دے اُس حصے تے غیر ارادی طور تے ودھن توں بچا سکے جو سرحدی باڑ توں باہر موجود اے۔ واڈ دی فلم فلمی پرفارمنس دے مخالف اے جو جسم تے لیکاں واہ کے پہچان تے فرق دے مسلیاں نوں دریافت کردی اے، انہاں طریقیاں نوں تجویز کردے ہوئے جنہاں نال تقسیم دی لائن لاشاں تے لوکاں نوں متاثر کردی اے۔ لکیراں کھچن توں بعد یاداں اس طرح باقی رہندیاں نیں۔
ਵਾਸਤਵਿਕ ਨੁਮਾਇਸ਼ ਵਿਚ ਨੇੜੇ ਹੀ, ਰਚਿਤਾ ਬੁਰਜੂਪਤੀ ਦੀ ਕਲਾ-ਕ੍ਰਿਤੀ ਬਿਨਾਂ ਸਿਰਲੇਖ (2018) ਉਹਨਾਂ ਢੰਗਾਂ ਦੀ ਖੋਜ ਕਰਦੀ ਹੈ ਜਿਹਨਾਂ ਵਿਚ 1947 ਵਿਚ ਸੱਭਿਆਚਾਰ ਅਤੇ ਭਾਸ਼ਾ ਦੀ ਵੰਡ ਹੋਈ, ਅਤੇ ਕਿਵੇਂ ਪਛਾਣ-ਅਧਾਰਿਤ ਸਿਆਸਤ ਪੰਜਾਬੀਅਤ ਦੀ ਵਿਸ਼ਾਲਤਾ ਅਤੇ ਜੜ੍ਹਾਂ ਦੀ ਵੰਨ-ਸੁਵੰਨਤਾ ਨੂੰ ਡੱਕ ਨਹੀਂ ਸਕਦੀ-ਨਾ ਹੀ ਇਸਦੀ ਖੁੱਲ੍ਹ ਦੇਵੇਗੀ। ਉੱਕਤ ਤਿੰਨੇ ਕਲਾ-ਕ੍ਰਿਤੀਆਂ ਨੂੰ ਜੇਸਨ ਬੈਰਗ ਦੀ ਵੀਡੀਓ ਕਲਾ-ਕ੍ਰਿਤੀ, ਪਾਣੀ ਅਤੇ ਚੰਦਰਮਾ ਰੂਹਾਂ (2019) ਦੇ ਨਜ਼ਦੀਕ ਦਿਖਾਇਆ ਗਿਆ, ਜਿਹੜੀ ਇਕ ਤਜਰਬੇ ਅਤੇ ਇਕ ਜਗ੍ਹਾ ਲਈ ਇਕ ਸਤਾਉਂਦੀ ਯਾਦਗਾਰ ਹੈ: ਬੈਰਗ ਅਤੇ ਲਾਹੌਰ ਰੈਜ਼ੀਡੈਂਸੀ ਦੇ ਹੋਰ ਮੈਂਬਰਾਂ ਨੇ ਦਰਿਆ ਅਤੇ ਚੰਦਰਮਾ ਨੂੰ ਅਕੀਦਤ ਪੇਸ਼ ਕਰਨ ਲਈ ਅਤੇ ਸਨਮਾਨ ਵਜੋਂ ਰਾਵੀ ਦਰਿਆ ਦੀ ਯਾਤਰਾ ਕੀਤੀ।ਫਿਲਮ ਇਸ ਬੇਹੱਦ ਖਾਮੋਸ਼ ਅਤੇ ਨਾਲ ਹੀ ਡੂੰਘੇ ਸਮਾਜਕ ਅਨੁਭਵ ਨੂੰ ਪੇਸ਼ ਕਰਦੀ ਹੈ, ਅਤੇ ਸਮੁੱਚੀ ਨੁਮਾਇਸ਼ ਨੂੰ ਪੰਜਾਬ ਦੇ ਦਰਿਆਵਾਂ ਵਿਚ ਟਿਕਾਉਂਦੀ ਹੈ, ਜਿਹੜੇ ਇਸਦੇ ਠੋਸ ਭੂ-ਦ੍ਰਿਸ਼ ਅਤੇ ਇੱਥੇ ਵਸਣ ਦੇ ਮਨੁੱਖੀ ਤਜਰਬੇ ਨੂੰ ਪ੍ਰਭਾਸ਼ਿਤ ਕਰਦੇ ਹਨ।ਇਸ ਕਲਾ-ਕ੍ਰਿਤੀ ਸਦਕਾ, ਇਕ ਤਰਾਂ ਪੰਜਾਬ ਇਕ ਜਗ੍ਹਾ ਅਤੇ ਅਨੁਭਵ ਦੇ ਤੌਰ ਤੇ ਨੁਮਾਇਸ਼ ਵਿਚ ਪੂਰੀ ਤਰਾਂ ਮੌਜੂਦ ਹੋ ਜਾਂਦਾ ਹੈ।
ਮਾਨਵੀ ਬਜਾਜ ਦੀ ਦੁਨੀਆ ਦੀ ਮੇਰੀ ਨੁੱਕਰ ਗੁਆਚ ਗਈ (2018), ਭੁੱਲਣ ਦੇ ਕੰਕਰਾਂ ਵਿਚੋਂ ਯਾਦ ਰੱਖਣ ਦੀ ਤਾਂਘ ਨੂੰ ਦਰਸਾਉਂਦੀ ਹੈ, ਅਤੇ ਵੰਡ ਅਤੇ ਇਸਦੀ ਵਿਰਾਸਤ ਨਾਲ ਪੈਦਾ ਹੋਏ ਪੀੜ੍ਹੀ ਦੇ ਸਦਮੇ ਅਤੇ ਨੁਕਸਾਨ ਵੱਲ ਸੰਕੇਤ ਕਰਦੀ ਹੈ। ਕਲਾ-ਕ੍ਰਿਤੀ ਵਿਚ ਕਿਤਾਬਾਂ ਦੇ ਟੁੱਕੜੇ ਪੇਸ਼ ਕੀਤੇ ਗਏ ਹਨ, ਜਿਹੜੀਆਂ ਡਿਜੀਟਲ ਦੁਨੀਆ ਵਿਚ ਸ਼ਾਇਦ ਮੱਧਮ ਪੈ ਰਹੀ ਇਕ ਤਕਨੀਕੀ ਯਾਦ ਦਾ ਪ੍ਰਤੀਕ ਹਨ, ਪਰ ਜਿਹਨਾਂ ਉੱਪਰ ਜਾਣਬੁੱਝ ਕੇ ਕੀਤੇ ਨੁਕਸਾਨ ਦੇ ਨਿਸ਼ਾਨ ਵੀ ਦਿਖਾਈ ਦਿੰਦੇ ਹਨ: ਜਲਾਉਣਾ, ਪਾੜਨਾ ਅਤੇ, ਤਬਾਹੀ। ਬਜਾਜ ਦਾ ਸਵਾਲ ਹੈ: ਅੱਗੇ ਜਾਂਦੇ ਹੋਏ, ਸਾਡੇ ਕੋਲ ਯਾਦਾਂ ਦੇ ਕਿਹੜੇ ਔਜ਼ਾਰ ਬਚਣਗੇ? ਨੁਮਾਇਸ਼ ਵਾਲੀ ਥਾਂ ਦੇ ਹੋਰ ਹਿੱਸਿਆਂ ਵਿਚ, ਜੱਵਾਦ ਹੁਸੈਨ ਦੀ ਜ਼ੀਰੋ ਲਾਈਨ (2020) ਅਤੇ ਗਾਵਾਤੀ ਵਾਡ ਦੀ ਔਜ਼ਾਰ (2018) ਕੁਝ ਤਰੀਕਿਆਂ ਨਾਲ ਇਸ ਸਵਾਲ ਦਾ ਉੱਤਰ ਦਿੰਦੀਆਂ ਹਨ। ਦੋਨੋ ਕਲਾ-ਕ੍ਰਿਤੀਆਂ ਸਰਹੱਦਾਂ ਦੀ ਉਸਾਰੀ ਦੀ ਗੈਰ-ਰਵਾਇਤੀ ਖੋਜ ਕਰਦੀਆਂ, ਇਹਨਾਂ ਨੂੰ ਜ਼ਮੀਨ, ਚਮੜੀ, ਅਤੇ ਭਾਸ਼ਾ ਵਿਚ ਉਲੀਕ ਕੇ ਮੰਗ ਕਰਦੀਆਂ ਹਨ ਕਿ ਅਸੀਂ ਵੰਡ ਦੀ ਰੇਖਾ ਦੀ ਪਦਾਰਥਿਕਤਾ ‘ਤੇ ਗੌਰ ਕਰੀਏ। ਇਸ ਤਰਾਂ ਘਾਟ ਅਤੇ ਜੋ ਕੁਝ ਸਪੱਰਸ਼ ਤੋਂ ਬਾਹਰ ਬਚਦਾ ਹੈ, ਜਿਸ ਵੱਲ ਬਜਾਜ ਦੀ ਕਲਾ-ਕ੍ਰਿਤੀ ਇਸ਼ਾਰਾ ਕਰਦੀ ਹੈ, ਸਰਹੱਦ ਦੀ ਕਠੋਰ ਪਦਾਰਥਿਕਤਾ, ਅਤੇ ਇਸਦੀ ਹਿੰਸਾ ਨਾਲ ਸਮਿਲਿਤ ਹੈ। ਹੁਸੈਨ ਦੀ ਕਲਾ-ਕ੍ਰਿਤੀ ਬਾਬਾ ਖਾਲਿਦ ਵੱਲੋਂ ਪਾਕਿਸਤਾਨੀ ਇਲਾਕੇ ਦੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਕਰਨ ਦੇ ਯਤਨਾਂ ਦੀ ਘੋਖ ਕਰਦੀ ਹੈ, ਤਾਂ ਜੋ ਇਸਨੂੰ ਸਰਹੱਦੀ ਵਾੜ ਦੇ ਦੂਜੇ ਪਾਸੇ ਭਾਰਤੀ ਜ਼ਮੀਨ ਦੇ ਇਕ ਹਿੱਸੇ ਉੱਪਰ ਹੋਰ ਲੋਕਾਂ ਵੱਲੋਂ ਇਸਦੀ ਬਿਨਾ ਇਰਾਦਾ ਉਲੰਘਣਾ ਤੋਂ ਬਚਾਇਆ ਜਾ ਸਕੇ। ਵਾਡ ਦੀ ਫਿਲਮ ਪਛਾਣ ਅਤੇ ਫਰਕ ਦੇ ਮਸਲਿਆਂ ਨੂੰ ਘੋਖਣ ਵਾਲੀਆਂ ਫਿਲਮੀ ਪੇਸ਼ਕਾਰੀਆਂ ਨੂੰ ਸਰੀਰ ਉੱਪਰ ਵਾਹੀਆਂ ਲਕੀਰਾਂ ਨਾਲ ਮੇਲ ਕੇ ਦੇਖਦੀ ਹੈ, ਅਤੇ ਉਹਨਾਂ ਤਰੀਕਿਆਂ ਵੱਲ ਸੰਕੇਤ ਕਰਦੀ ਹੈ ਜਿਹਨਾਂ ਨਾਲ ਵੰਡ ਦੀ ਰੇਖਾ ਨੇ ਸਰੀਰਾਂ ਅਤੇ ਵਿਅਕਤੀਆਂ ਨੂੰ ਉਜਾੜਿਆ ਸੀ। ਇਸ ਤਰਾਂ ਲਕੀਰਾਂ ਵਾਹੁਣ ਦੇ ਸਿੱਟੇ ਵਜੋਂ ਯਾਦਾਂ ਅਜੇ ਸਥਿਰ ਹਨ।
Both Ratika Singh’s Or They Will Not Exist (2018) and Samia Singh’s Weaving a Future Picture of Punjab (2018) lie at the interstices of fine art practice and design, continuing the commitments of their family for generations. The two artists, who are sisters, also run the Preet Nagar Residency where the residencies in the Indian Punjab took place. Preet Nagar (“City of Love”) was founded as an artists’ retreat and commune in the 1930s by the artists’ great grandfather, Gurbakhsh Singh “Preetlari,” whose epithet refers to his founding of one of the foundational Punjabi literary journals of the 1930s, “Preetlari” or “Chain of Love.” The vision of an alternative and collective lifestyle, wedded to the arts, was at the centre of Preet Nagar’s founding, and many of the greatest figures of Punjabi literary arts have spent time there. Ratikia Singh’s work explores a craft practiced in the Indian Punjab that is in danger of being lost; she worked with artists to develop contemporary wares that were the sold at the Mela (“Festival”) associated with the Residencies in 2019. Meanwhile Samia Singh’s work represents pragmatic articulations — tea towels and blankets — of the colour palate she developed in two large acrylic paintings, representing the Punjabi landscape at different times of the day and year. These works point towards a kind of radical futurity that accounts for the past, fosters it in the present, and takes it forward. Both sisters are graduates of the Srishti Manipal Institute for Art and Design — and their work represents the commitments of that institution to the integration of art and design. It is fitting here to note the partnership with Srishti that was manifest in the residencies: a group of students and faculty members took part in the first of the two Creative Interruptions residencies in Preet Nagar, as a part of the students’ Diploma Project work. Film works by three of those students are also included in the exhibition: Nina Celada’s Around Preet Nagar (2018), which explores the connections that three writers around the world have to Preet Nagar; Atul Jith’s Living in the Memory (2018), which explores the oral history of the son of Gurbakhsh Singh “Preetlari,” Hirday Paul Singh); and Sreshta Suresh’s Virah (2018), which documents the further histories of violence that have impacted the Indian Punjabi social landscape.
رتیکا سنگھ دی ’یا اوہ موجود نہیں رہن گی’ تے سمیہ سنگھ دی ’پنجاب دے مستقبل دی تصویر بننا‘ فائن آرٹ پریکٹس تے ڈیزائن دے درمیان نیں، جو نسلاں تک اپنے خاندان دے وعدیاں نوں نبھا رہیاں نیں۔ دوویں فنکار، جو بھیناں نیں، پریت نگر ریذیڈنسی وی چلاندیاں نیں (جتھے ہندوستانی پنجاب دی ریزیڈنسیز ہوئیاں)۔ پریت نگر (’محبت دا شہر‘) فنکاراں دے پردادا گُربخش سنگھ “پریت لڑی” نے 1930 دی دہائی وچ فنکاراں دے وقت گزارن تے اکٹھے ہون لئی قائم کیتا سی، انہاں دا ناں “پریت لڑی” (“محبت دی زنجیر”) انہاں دے “پریت لڑی” ناں دے اک اہم پنجابی ادبی رسالے دی بنیاد رکھن دی طرف اشارہ کردہ ہے، کہ جو 1930 دی دہائی وچ شروع کیتے جان والے رسالیاں وچوں اک سی۔ ایک متبادل تے اجتماعی طریقے دی زندگی دا تصور، کہ جو آرٹس نال جڑی ہووے، پریت نگر بنانے دا اک بنیادی مقصد سی۔ پنجابی ادب دی بہت وڈی شخصیات نے ایتھے وقت گزاریا اے۔ رتیکا سنگھ دا کم بھارتی پنجاب وچ جاری ایک ہنر دی کھوج کردا اے جو کھو جان دے خطرے وچ اے۔ انہاں نے فنکاراں دے نال مل کے جدید سامان تیار کیتا اے جو کہ 2019 وچ ریذیڈنسی توں جڑے میلے (“فیسٹیول”) وچ فروخت کیتا گیا سی۔ ایسے طرح سمیہ سنگھ دا دو وڈی ایکریلک پینٹنگز دا کم چاء دے تولیاں تے کمبلاں راہیں دناں تے سالاں دے مختلف وقت وچ پنجابی زمین دی سجاوٹ دی نمائندگی کردا اے۔ ایہہ کم اک قسم دے زبردست مستقبل دی طرف اشارہ کردے نیں جو ماضی دا محاسبہ کردا اے، ایہنوں حال وچ فروغ دیندا اے تے اونہوں اگے ودھاندا اے۔ دوویں بھیناں سریشٹی منی پال انسٹی ٹیوٹ فار آرٹ اینڈ ڈیزائن دی گریجویٹس نیں- انہاں دا کم اس ادارے دے فن تے ڈیزائن دے ملاپ دے وعدیاں دی نمائندگی کردا اے۔ ایتھے سریشٹی دے نال شراکت داری دا ذکر کرنا مناسب اے جو کہ ریزیڈنسیز وچ ظاہر سی: طالب علماں تے فیکلٹی ممبراں دے اک گروہ نے پریت نگر دی دو “تخلیقی رکاوٹاں” وچوں پہلی وچ، اپنے ڈپلومہ پروجیکٹ دے کم دے طور تے، حصہ لیا ۔ انہاں وچوں تِن طالب علماں دے فلمی کم نمائش وچ وی شامل نیں: نینا سیلاڈا دا ’پریت نگردے آلے دوالے‘ جو دنیا بھر توں تِن لیکھکاں دے پریت نگر نال رابطیاں دی کھوج کردا ہے؛ اتُل جیتھ دا ’یاد وچ رہنا‘ جو گُربخش سنگھ “پریت لڑی” دے بیٹے ہردے پال سنگھ دی زبانی تاریخ تے روشنی پاندا اے؛ تے سریشتا سریش دی ’ویراہ ‘ جو کہ تشدد دیاں تاریخاں نوں ریکارڈ کردی اے جنہاں نے ہندوستانی پنجابی سماجی منظر نامے نوں متاثر کیتا اے۔
ਰਤਿਕਾ ਸਿੰਘ ਦੀ ਜਾਂ ਉਹਨਾਂ ਦੀ ਹੋਂਦ ਨਹੀਂ ਰਹੇਗੀ (2018) ਅਤੇ ਸਾਮੀਆ ਸਿੰਘ ਦੀ ਪੰਜਾਬ ਦੇ ਭਵਿੱਖ ਦੀ ਤਸਵੀਰ ਬੁਣਨੀ (2018) ਦੋਵੇਂ ਕੋਮਲ ਕਲਾ ਦੇ ਅਭਿਆਸ ਅਤੇ ਡੀਜ਼ਾਇਨ ਵਿਚਕਾਰਲੀ ਥਾਂ ਤੇ ਸ਼ਸ਼ੋਭਿਤ ਹਨ, ਅਤੇ ਆਪਣੇ ਪਰਿਵਾਰਾਂ ਦੀ ਪੀੜ੍ਹੀਆਂ ਦੀ ਵਚਨਬੱਧਤਾ ਨੂੰ ਜਾਰੀ ਰੱਖ ਰਹੀਆਂ ਹਨ। ਦੋਵੇਂ ਕਲਾਕਾਰ ਭੈਣਾਂ ਹਨ ਅਤੇ ਪ੍ਰੀਤ ਨਗਰ ਰੈਜ਼ੀਡੈਂਸੀ ਨੂੰ ਵੀ ਚਲਾਉਂਦੀਆਂ ਹਨ ਜਿੱਥੇ ਭਾਰਤੀ ਪੰਜਾਬ ਅੰਦਰ ਰੈਜ਼ੀਡੈਂਸੀਜ਼ ਲੱਗੀਆਂ ਸਨ। ਪ੍ਰੀਤ ਨਗਰ (ਪਿਆਰ ਦਾ ਸ਼ਹਿਰ) ਨੂੰ ਇਹਨਾਂ ਕਲਾਕਾਰਾਂ ਦੇ ਵਡੇਰੇ ਗੁਰਬਖਸ਼ ਸਿੰਘ “ਪ੍ਰੀਤਲੜੀ” ਨੇ 1930ਵਿਆਂ ਦੌਰਾਨ ਕਲਾਕਾਰਾਂ ਲਈ ਇਕਾਂਤ ਥਾਂ ਅਤੇ ਭਾਈਚਾਰੇ ਵਜੋਂ ਕਾਇਮ ਕੀਤਾ ਸੀ, ਜਿਹਨਾਂ ਦਾ ਉਪਨਾਮ ਉਹਨਾਂ ਵੱਲੋਂ 1930ਵਿਆਂ ਦੌਰਾਨ ਪੰਜਾਬੀ ਦੇ ਇਕ ਮੋਢੀ ਸਾਹਿਤਕ ਰਸਾਲੇ “ਪ੍ਰੀਤਲੜੀ” ਜਾਂ “ਪਿਆਰ ਦੀ ਲੜੀ” ਨਾਲ ਸੰਬੰਧਤ ਹੈ। ਪ੍ਰੀਤ ਨਗਰ ਦੀ ਸਥਾਪਨਾ ਦੇ ਪਿੱਛੇ ਕਲਾਵਾਂ ਨੂੰ ਪ੍ਰਣਾਈ ਹੋਈ ਇਕ ਬਦਲਵੀਂ ਅਤੇ ਸਾਂਝੀ ਜੀਵਨਜਾਚ ਦਾ ਵਿਜ਼ਨ ਸੀ, ਅਤੇ ਪੰਜਾਬੀ ਸਾਹਿਤਕ ਜਗਤ ਦੀਆਂ ਬਹੁਤ ਸਾਰੀ ਉੱਘੀਆਂ ਸ਼ਖਸੀਅਤਾਂ ਨੇ ਇੱਥੇ ਸਮਾਂ ਬਿਤਾਇਆ ਹੈ। ਰਤਿਕਾ ਸਿੰਘ ਦੀ ਕਲਾ-ਕ੍ਰਿਤੀ ਭਾਰਤੀ ਪੰਜਾਬ ਵਿਚ ਚੱਲਦੇ ਇਕ ਅਜੇਹੇ ਕਿੱਤੇ ਦੀ ਬਾਤ ਪਾਉਂਦੀ ਹੈ ਜਿਹੜਾ ਗਾਇਬ ਹੋਣ ਦੇ ਕਗਾਰ ਤੇ ਹੈ; ਉਸਨੇ ਕਲਾਕਾਰਾਂ ਨਾਲ ਮਿਲਕੇ ਸਮਕਾਲੀ ਵਸਤਾਂ ਤਿਆਰ ਕੀਤੀਆਂ ਜਿਹਨਾਂ ਨੂੰ 2019 ਵਿਚ ਰੈਜ਼ੀਡੈਂਸੀਜ਼ ਨਾਲ ਸੰਬੰਧਤ ਮੇਲੇ ਵਿਚ ਵੇਚਿਆ ਗਿਆ ਸੀ। ਉੱਧਰ, ਸਾਮੀਆ ਸਿੰਘ ਦੀ ਕਲਾ-ਕ੍ਰਿਤੀ -ਟੀ ਟਾਵਲ ਅਤੇ ਕੰਬਲ- ਉਸ ਵੱਲੋਂ ਤਿਆਰ ਕੀਤੀਆਂ ਦੋ ਵੱਡ-ਅਕਾਰੀ ਅਕ੍ਰਿਲਿਕ ਪੇਂਟਿੰਗਾਂ ਦੀ ਰੰਗੀਨ ਪੱਟੀ, ਜਿਹਨਾਂ ਵਿਚ ਪੰਜਾਬੀ ਲੈਂਡਸਕੇਪ ਨੂੰ ਦਿਨ ਅਤੇ ਸਾਲ ਦੇ ਵੱਖ ਵੱਖ ਸਮਿਆਂ ਤੇ ਦਿਖਾਇਆ ਗਿਆ ਹੈ, ਦਾ ਵਿਹਾਰਿਕ ਪ੍ਰਗਟਾਅ ਹੈ। ਇਹ ਕਲਾ-ਕ੍ਰਿਤੀਆਂ ਇਕ ਕਿਸਮ ਦੇ ਬੁਨਿਆਦੀ ਭਵਿੱਖਕਾਲ ਵੱਲ ਸੇਧਤ ਹਨ ਜਿਹੜਾ ਬੀਤੇ ਦਾ ਲੇਖਾ-ਜੋਖਾ ਹੈ, ਉਸਨੂੰ ਵਰਤਮਾਨ ਵਿਚ ਵਿਕਸਿਤ ਕਰਦਾ ਹੈ ਅਤੇ ਅੱਗੇ ਲੈ ਜਾਂਦਾ ਹੈ। ਦੋਵੇਂ ਭੈਣਾਂ ਨੇ ਸ੍ਰਿਸ਼ਤੀ ਮਨੀਪਾਲ ਇੰਸਟਿਟੂਟ ਫਾਰ ਆਰਟ ਐਂਡ ਡੀਜ਼ਾਇਨ ਤੋਂ ਗ੍ਰੈਜੂਏਟ ਹੋਈਆਂ- ਅਤੇ ਉਹਨਾਂ ਦਾ ਕੰਮ ਉਸ ਸੰਸਥਾ ਦੀ ਕਲਾ ਅਤੇ ਡੀਜ਼ਾਇਨ ਦੇ ਸੁਮੇਲ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਹੈ। ਇੱਥੇ ਸ੍ਰਿਸ਼ਤੀ ਨਾਲ ਸਾਂਝਦਾਰੀ ਦਾ ਜ਼ਿਕਰ ਕਰਨਾ ਢੁਕਵਾਂ ਹੈ ਜਿਹੜਾ ਕਿ ਰੈਜ਼ੀਡੈਂਸੀਜ਼ ਵਿਚ ਪ੍ਰਤੱਖ ਸੀ- ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਇਕ ਗਰੁੱਪ ਨੇ ਵਿਦਿਆਰਥੀਆਂ ਦੇ ਡਿਪਲੋਮਾ ਪ੍ਰੋਜੈਕਟ ਦੇ ਕੰਮ ਦੇ ਹਿੱਸੇ ਵਜੋਂ ਪ੍ਰੀਤ ਨਗਰ ਵਿਖੇ ਕਰੀਏਟਿਵ ਇੰਟੈਰੱਪਸ਼ਨਜ਼ ਨਾਂ ਦੀਆਂ ਦੋ ਰੈਜ਼ੀਡੈਂਸੀਜ਼ ਵਿਚੋਂ ਪਹਿਲੀ ਵਿਚ ਹਿੱਸਾ ਲਿਆ। ਉਹਨਾਂ ਵਿਦਿਆਰਥੀਆਂ ਵਿਚੋਂ ਤਿੰਨ ਦੀਆਂ ਫਿਲਮਾਂ ਨੂੰ ਵੀ ਨੁਮਾਇਸ਼ ਵਿਚ ਸ਼ਾਮਲ ਕੀਤਾ ਗਿਆ ਹੈ: ਨੀਨਾ ਸੇਲਾਡਾ ਦੀ ਪ੍ਰੀਤ ਨਗਰ ਦੇ ਦੁਆਲੇ (2018), ਜਿਹੜੀ ਦੁਨੀਆ-ਭਰ ਵਿਚੋਂ ਤਿੰਨ ਲੇਖਕਾਂ ਦੇ ਪ੍ਰੀਤ ਨਗਰ ਨਾਲ ਸੰਬੰਧਾਂ ਦੀ ਘੋਖ ਕਰਦੀ ਹੈ; ਅਤੁਲ ਜੀਤ ਦੀ ਯਾਦਾਂ ਵਿਚ ਜਿਉਣਾ (2018), ਜਿਹੜੀ ਗੁਰਬਖਸ਼ ਸਿੰਘ “ਪ੍ਰੀਤਲੜੀ” ਦੇ ਬੇਟੇ ਹਿਰਦੇ ਪਾਲ ਸਿੰਘ ਨਾਲ ਮੁਲਾਕਾਤ ‘ਤੇ ਅਧਾਰਿਤ ਹੈ; ਸ੍ਰੇਸ਼ਤਾ ਸੁਰੇਸ਼ ਦੀ ਵੀਰਾ (2018), ਜਿਹੜੀ ਭਾਰਤੀ ਪੰਜਾਬ ਦੇ ਸਮਾਜਕ ਧਰਾਤਲ ਨੂੰ ਪ੍ਰ੍ਰਭਾਵਿਤ ਕਰਨ ਵਾਲੀ ਹਿੰਸਾ ਦੀਆਂ ਹੋਰ ਕਹਾਣੀਆਂ ਦਾ ਦਸਤਾਵੇਜ਼ ਪੇਸ਼ ਕਰਦੀ ਹੈ।
Toronto-based artist Jagdeep Raina produced three works out of his experience in the Lahore residency at Beaconhouse National University: On Sunday I Went To The Kashmir Gate (2021); Vale (2021); and Filthy Imperial Glory (2021). Each work contributes to the telling of the story of Kashmir Gate, in poetic and visual terms, in words and forms, and in an intimate and personal tone. The artist’s family roots in Kashmir contributes to the intimacy that the works reveal, and the layers of colour and form contribute to their complexity and depth. Shashank Peshawaria contributed two works to the exhibition, both of which represent the outcome of a collaborative process with individuals in Pakistan. A Borderless Picture (2018) presents a montage of photographs of fields in Pakistan and India, daring the viewer to discern a difference between them that coincides with the border’s line. This blurring of “there” and “here” is also visible in Same Difference (2018), where Indian Punjab community members were invited to see the Pakistani Punjab as a part of the Indian landscape. Both Raina’s and Peshawaria’s works invite us to see connections, in intimate and personal terms.
Artist Raghavendra Rao K.V., one of the co-curators of the exhibition and artistic lead for the project as a whole, was the only artist who took part in residencies on both the Indian and Pakistani sides of the border. In From the Other Side (Dūje Pāse toñ), produced out of his experience of the residency in India, Rao presents stories from both sides of the border, to explore the living memories of the “other side,” and of the experience of Partition, that exist among people today. Embroidered on traditional Punjabi embroidery called Phulkari, in both the Gurmukhi and Shahmukhi scripts of Punjabi, the phrase “Dūje Pāse toñ” inspired the name for the exhibition in its suggestion of reaching across the border, to hear from the other side.
ٹورنٹو وچ رہن والے آرٹسٹ جگدیپ رائنا نے بیکن ہاؤس نیشنل یونیورسٹی وچ لاہور ریذیڈنسی دے دوران اپنے تجربے توں تِن فن پارے تیار کیتے نیں: ’اتوار نوں میں کشمیر گیٹ گیا‘، ’وادی‘ تے ’گندی امپیریل گلوری‘ ہر کم کشمیر گیٹ دی کہانی نوں، شاعرانہ تے اکھاں ویکھے تجربے دے لحاظ توں، لفظاں تے شکلاں نال تے ایک ذاتی لہجے وچ بیان کردا اے۔ کشمیر وچ مصور دی خاندانی جڑاں اس نزدیکی وچ کردار ادا کردیاں نیں جوکہ کم دے ذریعےظاہر ہو رہیا ہے، تے رنگ اور شکل دی پرتاں انہاں دی پیچیدگی تے گہرائی نوں سمجھن وچ مدد دیندیاں نیں۔ ششانک پشاوریا نے نمائش وچ دو کم کیتے، ایہہ دوویں کم پاکستان وچ لوکاں دے نال تعاون دے عمل دا نتیجہ نیں۔ ’اک بارڈر لیس پکچر‘ پاکستان تے بھارت دے کھیتاں دی تصویراں دا مجموعہ پیش کردا اے، جو ناظرین نوں اینہاں دے درمیان کسی، سرحد دی لکیریاں وانگ، فرق نوں لبھن لئی ابھاردا ہے۔ “اوتھے” تے “ایتھے” دا ایہہ دھندلاپن ’اکو جئے فرق ‘وچ وی نظر آندا اے جس وچ بھارتی پنجابی کمیونٹی دے لوکاں نوں پاکستانی پنجاب ہندوستانی منظر نامے دے اک حصے دے طور تے ویکھن لئی بلایا گیا سی۔ رائنا تے پشاوریا دوہاں دی تخلیقات سانوں ذاتی سطح تے رابطے ویکھن دی دعوت دیندیاں نیں۔
آرٹسٹ راگھویندر راؤ کے وی، جو نمائش دے شریک کیوریٹرز تے مجموعی طور تے اس پروجیکٹ دے فنکارانہ سربراہ وی سی، کلے فنکار سی جنہاں نے سرحد دے ہندوستانی تے پاکستانی دونوں پاسے دیاں ریزیڈنسیز وچ حصہ لیا۔ ہندوستان وچ ریزیڈنسی دے اپنے تجربے توں پیدا ہون والے “دوجے پاسے توں” وچ، راؤ سرحد دے دوہاں پاسیاں توں کہانیاں پیش کردے نیں، تاکہ اوہ تقسیم دے تجربے تے زندہ یاداں دریافت کر سکن جو اج “دوجی طرف” دے لوکاں دے درمیان موجود ہن۔ پنجاب دے روایتی کڑھائی دے انداز پھلکاری دے نال، پنجابی دے دویں رسم الخط گرمکھی تے شاہ مکھی وچ کڑھے ہوئے، ”’دوجے پاسے توں“ دے جملہ نے نمائش دے ناں نوں سرحد پار وی پہنچایا تاکہ دوجے پاسے توں سُنن دی ہمت ودھائی جاسکے۔
ਟੋਰਾਂਟੋ ਵਿਚ ਰਹਿੰਦੇ ਆਰਟਿਸਟ ਜਗਦੀਪ ਰੈਨਾ ਨੇ ਬੀਕਨਹਾਊਸ ਨੈਸ਼ਨਲ ਯੂਨੀਵਰਸਿਟੀ ਵਿਖੇ ਲਾਹੌਰ ਰੈਜ਼ੀਡੈਂਸੀ ਵਿਚ ਆਪਣੇ ਤਜਰਬੇ ਦੇ ਅਧਾਰ ਤੇ ਤਿੰਨ ਕਲਾ-ਕ੍ਰਿਤੀਆਂ ਬਣਾਈਆਂ: ਐਤਵਾਰ ਨੂੰ ਮੈਂ ਕਸ਼ਮੀਰ ਗੇਟ ਗਿਆ (2021); ਘਾਟੀ (2021) ਅਤੇ ਗੰਦੀ ਸਾਮਰਾਜੀ ਸ਼ਾਨ (2021)। ਹਰੇਕ ਕਲਾ-ਕ੍ਰਿਤੀ ਕਸ਼ਮੀਰ ਗੇਟ ਦੀ ਕਹਾਣੀ ਨੂੰ ਬਿਆਨ ਕਰਨ ਵਿਚ ਯੋਗਦਾਨ ਪਾਉਂਦੀ ਹੈ, ਕਾਵਿਕ ਅਤੇ ਵਿਜ਼ੂਅਲ ਰੂਪ ਵਿਚ, ਸ਼ਬਦਾਂ ਅਤੇ ਸ਼ਕਲਾਂ ਵਿਚ, ਅਤੇ ਇਕ ਦੋਸਤਾਨਾ ਤੇ ਨਿੱਜੀ ਅੰਦਾਜ਼ ਵਿਚ। ਆਰਟਿਸਟ ਦੀਆਂ ਪਰਿਵਾਰਕ ਜੜਾਂ ਕਸ਼ਮੀਰ ਵਿਚ ਹੋਣ ਕਰਕੇ ਉਸਦੀਆਂ ਕਲਾ-ਕ੍ਰਿਤੀਆਂ ਵਿਚੋਂ ਦੋਸਤੀ ਦਿਖਾਈ ਦਿੰਦੀ ਹੈ, ਅਤੇ ਰੰਗਾਂ ਅਤੇ ਸ਼ਕਲਾਂ ਦੀਆਂ ਪਰਤਾਂ ਉਹਨਾਂ ਨੂੰ ਜਟਲਤਾ ਤੇ ਡੂੰਘਾਈ ਪ੍ਰਦਾਨ ਕਰਦੀਆਂ ਹਨ। ਨੁਮਾਇਸ਼ ਵਿਚ ਸ਼ਸ਼ਾਂਕ ਪੇਸ਼ਾਵਰੀਆ ਦੀਆਂ ਦੋ ਕਲਾ-ਕ੍ਰਿਤੀਆਂ ਸ਼ਾਮਲ ਹਨ, ਜਿਹੜੀਆਂ ਪਾਕਿਸਤਾਨ ਵਿਚ ਵਿਅਕਤੀਆਂ ਨਾਲ ਸਹਿਯੋਗੀ ਪ੍ਰਕਿਰਿਆ ਦਾ ਨਤੀਜਾ ਹਨ। ਇਕ ਸਰਹੱਦ-ਰਹਿਤ ਤਸਵੀਰ (2018) ਪਾਕਿਸਤਾਨ ਅਤੇ ਭਾਰਤ ਵਿਚਲੇ ਖੇਤਾਂ ਦੀਆਂ ਤਸਵੀਰਾਂ ਦਾ ਇਕ ਮੋਨਤਾਜ ਪੇਸ਼ ਕਰਦੀ ਹੈ, ਅਤੇ ਦਰਸ਼ਕ ਨੂੰ ਵੰਗਾਰਦੀ ਹੈ ਕਿ ਉਹ ਸਰਹੱਦੀ ਰੇਖਾ ਦੇ ਨਾਲ ਉਹਨਾਂ ਤਸਵੀਰਾਂ ਵਿਚਲੇ ਫਰਕ ਨੂੰ ਪਛਾਣੇ। “ਇੱਥੇ” ਅਤੇ “ਉੱਥੇ” ਦਾ ਇਹ ਧੁੰਦਲਾਪਣ ਉਹੀ ਫਰਕ (2018) ਵਿਚ ਵੀ ਦਿਖਾਈ ਦਿੰਦਾ ਹੈ, ਜਿੱਥੇ ਭਾਰਤੀ ਪੰਜਾਬ ਦੇ ਭਾਈਚਾਰੇ ਦੇ ਮੈਂਬਰਾਂ ਨੂੰ ਭਾਰਤੀ ਲੈਂਡਸਕੇਪ ਦੇ ਹਿੱਸੇ ਵਜੋਂ ਪਾਕਿਸਤਾਨੀ ਪੰਜਾਬ ਨੂੰ ਦੇਖਣ ਲਈ ਬੁਲਾਇਆ ਗਿਆ ਸੀ। ਰੈਣਾ ਅਤੇ ਪੇਸ਼ਾਵਰੀਆਂ ਦੋਹਾਂ ਦੀਆਂ ਕਲਾ-ਕ੍ਰਿਤੀਆਂ ਸਾਨੂੰ ਸੰਬੰਧਾਂ ਨੂੰ ਦੋਸਤਾਨਾ ਅਤੇ ਨਿੱਜੀ ਰੂਪ ਵਿਚ ਦੇਖਣ ਦਾ ਸੱਦਾ ਦਿੰਦੀਆਂ ਹਨ।
ਆਰਟਿਸਟ ਰਘਵੇਂਦਰਾ ਰਾਓ ਕੇ.ਵੀ, ਜਿਹੜੇ ਇਸ ਨੁਮਾਇਸ਼ ਦੇ ਇਕ ਸਾਂਝੇ-ਪ੍ਰਬੰਧਕ ਅਤੇ ਸਮੁੱਚੇ ਪ੍ਰੋਜੈਕਟ ਲਈ ਕਲਾਤਮਕ ਮੋਹਰੀ ਹਨ, ਇਕੋ-ਇਕ ਆਰਟਿਸਟ ਸਨ ਜਿਹਨਾਂ ਨੇ ਸਰਹੱਦ ਦੇ ਭਾਰਤੀ ਅਤੇ ਪਾਕਿਸਤਾਨੀ ਦੋਨਾਂ ਹਿੱਸਿਆਂ ਵਿਚ ਰੈਜ਼ੀਡੈਂਸੀਜ਼ ਵਿਚ ਭਾਗ ਲਿਆ। ਦੂਜੇ ਪਾਸੇ ਤੋਂ , ਜਿਸਨੂੰ ਉਹਨਾਂ ਨੇ ਭਾਰਤ ਵਿਚ ਰੈਜ਼ੀਡੈਂਸੀ ਦੇ ਆਪਣੇ ਤਜਰਬੇ ਵਿਚੋਂ ਤਿਆਰ ਕੀਤਾ, ਵਿਚ ਰਾਓ ਸਰਹੱਦ ਦੇ ਦੋਹਾਂ ਪਾਸਿਆਂ ਦੀਆਂ ਕਹਾਣੀਆਂ ਪੇਸ਼ ਕਰਦੇ ਹਨ, ਅਤੇ “ਦੂਜੇ ਪਾਸੇ” ਦੀਆਂ ਜੀਵਿਤ ਯਾਦਾਂ, ਅਤੇ ਲੋਕਾਂ ਵਿਚ ਅੱਜ ਵੀ ਮੌਜੂਦ ਵੰਡ ਦੇ ਅਨੁਭਵ ਨੂੰ ਖੋਜਦੇ ਹਨ। ਰਵਾਇਤੀ ਪੰਜਾਬੀ ਕਢਾਈ ਕਲਾ ਫੁਲਕਾਰੀ ਉੱਪਰ ਪੰਜਾਬੀ ਦੀਆਂ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਵਿਚ ਕਢਾਈ ਦੇ ਰੂਪ ਵਿੱਚ, ਵਾਕਾਂਸ਼ “ਦੂਜੇ ਪਾਸੇ ਤੋਂ” ਨੇ ਇਸ ਨੁਮਾਇਸ਼ ਦਾ ਨਾਂ ਰੱਖਣ ਵਿਚ ਪ੍ਰੇਰਨਾ ਦਿੱਤੀ ਕਿਉਂਕਿ ਇਹ ਸਰਹੱਦ ਪਾਰ ਜਾਣ ਅਤੇ ਦੂਜੇ ਪਾਸੇ ਤੋਂ ਸੁਣਨ ਵੱਲ ਸੰਕੇਤ ਦਿੰਦਾ ਹੈ।
Parchhaiyan (2020), by Rohma Khan and Shabnam Khan, similarly combines cloth, projected image, and texts in both Gurmukhi and Shahmukhi. Here the artists have inscribed a poem by the Punjabi author Amrita Pritam (1919-2005) on an antique family chādur. Known in English as “Ode to Waris Shah” the poem calls on the author of the most famous of early modern Punjabi literary works, the 18th-century Hīr, to act as witness to the violence of Partition, in honour of the vision of a shared “Punjabiat,” or “Punjabiness,” that his work represented. A projected image of Pakistani and Indian national colours falls on the bottom half of the chādur, suggested perhaps the imposition of a logic of division on the fabric of Punjabiat. Another work that also involved projected video and textile, integrating narratives of memory and experience, is Sayera Anwar’s Bachpan Ka Mela (Childhood Street Festival) (2020). Anwar’s work explores a childhood memory of her grandmother’s, of a festival near their home in what became the Indian Punjab. In such memories, connections live on.
Placed at the other entry passage into the exhibition, Risham Syed’s work in sound, From Which Yesterday Has Come This ‘Today’ (2020), invites us into the poetic worlds of the Punjabi language. The work integrates a verse by the founding Guru of the Sikh tradition, Guru Nanak (1469-1539) (known in Pakistan as Baba Nanak), with a poem by Najm Hosain Syed (b. 1935), a major figure in the Punjabi language movement of Pakistan. Syed has hosted, every Friday evening in Lahore, a reading circle that explores great works of Punjabi literature: the works of Sufi poets Shah Hussain ad Bulhe Shah, and the works of Guru Nanak and Sikh intellectual and poet, Bhai Gurdas (1551?-1636?). This blending of voices in Syed’s work invites us into an experience of Punjabi culture and words that defies the border that divides the two Punjabs.
Hifsa Farooq’s The Line Between You and Me (2020) offers us a whimsical take on the constitutions of India and Pakistan, through an astrological reading. Imagining the post-colonial states as kinds of individuals, with personalities and proclivities, invites us to look at them with new eyes, and to understand them in more intimate and personal terms. At the same time, we see the parallels between them: these two are more joined than separate, and more similar than we might be led to believe. Raghavendra Rao K.V.’s second work in the exhibition, Heritage (2020), similarly embraces that which joins India and Pakistan: the history of Islam in the subcontinent. This work presents two hyper-mediatized representations of Islam: as an element of protest, within the current political moment in India where dissent is criminalized and Muslims are targeted, and as Sufi heritage, within a longer narration of Indian cultural and religious history. Both require more careful attention, Rao declares, as aspects of Indian heritage that are vital to what it means to be Indian today. In this, Rao speaks against current efforts in India to render Islam and Muslims as “other.”” Finally, Muffled Stories (2018) by Mauritius-based Krishna Luchoomun, too, embraces commonality, bringing together clothes by diverse members of the villages at Preet Nagar to create a kind of border — but one which includes, rather than excludes. The division in the middle of the screen so created asks us: where do our divisions lie? Can we come together? How can we move beyond the drive to divide?
ایسے طرح پرچھائیاں جو رحمہ خان تے شبنم خان دا کم اے، کپڑے، پروجیکٹڈ تصویر، اور گرمکھی تے شاہ مکھی دے متناں نوں جوڑدا اے۔ ایتھے فنکاراں نے پنجابی لیکھک امرتا پریتم (1919-2005) دی اک نظم اک پرانی خاندانی چادر تے لکھی اے۔ انگریزی وچ “اوڈ ٹو وارث شاہ” دے ناں توں مشہور ایہہ نظم شروع جدید دے پنجابی ادبی کم، ۱۸ ویں صدی دی ہیر، دے مصنف توں مطالبہ کردی اے کہ اوہ تقسیم دے تشدد دے گواہ دے طور تے کم کرن تاکہ اس مشترکہ “پنجابیت” دا، جس نوں انہاں دے کم نے پیش کیتاسی، مان باقی رہے۔ پاکستانی تے ہندوستانی قومی رنگاں دی اک پروجیکٹڈ تصویر چادر دے تھلڑے حصے تے ہے، جس توں ایہہ تاثر ملدا اے کہ شاید پنجابیت دے تانے بانے تے وی تقسیم دی منطق لائی جائے۔ اک ہور کم، جسدے وچ پروجیکٹڈ ویڈیو تے ٹیکسٹائل وی شامل اے، میموری تے تجربے دی داستاناں نوں مربوط کردا اے، اوہ ہے سائرہ انور دا بچپن دا میلہ (بچپن دا سٹریٹ فیسٹیول)۔ اوہناں دا کم آپنی دادی دی بچپن دیاں یاداں دی کھوج کردا اے جنہاں دے گھر دے نیڑے، جوبعد وچ ہندوستانی پنجاب دا حصہ بن گیا، اک تہوار ہندا سی۔ ایسی یاداں وچ رابطے زندہ رہندے نیں۔
نمائش دے دوجے داخلی راستے تے رکھیا گیا، ریشم سید دا کم (آواز وچ)، ’کس کل توں ایہہ اج آیا اے‘ سانوں پنجابی زبان دی شاعرانہ دنیا وچ بلاندا اے۔ ایہہ کم سکھ روایت دے بانی گرو، گرو نانک (1469-1539) (پاکستان وچ بابا نانک دے نام توں جانے جاندے نیں) دی اک نظم نوں نجم حسین سید (پیدائش 1935)، جو پاکستان وچ پنجابی زبان دی تحریک دی اک اہم شخصیت نیں، دی اک نظم دے نال ملاندا اے۔ سید صاحب ہر جمعے دی شام لاہور وچ اک ادبی حلقے دی، جو پنجابی ادب دے وڈے کماں دی کھوج کردا اے، میزبانی کردے نیں۔ ایہناں وڈے کماں وچ صوفی شاعر شاہ حسین تے بلھے شاہ دے کم، گرو نانک اور سکھ دانشور تے شاعر بھائی گرداس دے کم شامل نیں۔ سید صاحب دے کم وچ آوازاں دا ایہہ امتزاج سانوں پنجابی ثقافت تے لفظاں دے ایسے تجربے دی دعوت دیندا اے جو دوہاں پنجاباں نوں تقسیم کرن والی سرحد دی مخالفت کردا ہے۔
حِفصہ فاروق دی ’تیرے تے میرے درمیان لکیر‘ سانوں اک جوتشی طریقے نال ہندوستان تے پاکستان دے دستوراں دے بارے اک سنجیدہ پیش کش کردی اے۔ نوآبادیات دے بعد دی ریاستاں نوں بطور شخصیات تصور کرنا، ایسی شخصیات جونزاکتاں توں بھرپور نیں، سانوں دعوت دیندا اے کہ اسیں اینہاں نوں نوی اکھاں توں ویکھیے، تے انہاں نوں ذاتی طور تے سمجھیے۔ اک ہی ویلے وچ، اسیں انہاں دے درمیان سانجھی چیزاں ویکھدے ہاں: ایہہ دوویں الگ ہون دی بجائے زیادہ جڑیاں ہوئیاں نیں، تے جتنا اسیں سوچدے ہاں اس توں زیادہ رَلدیاں نیں۔ اسے طرح نمائش وچ راگھویندر راؤ کے وی دا دوسرا کم، ’ورثہ‘ اس چیز نوں اپناندا ہے جو ہندوستان تے پاکستان نوں جوڑدی اے: برصغیر وچ اسلام دی تاریخ۔ ایہہ کم اسلام دے دو انتہائی مشہور پہلو پیش کردا اے: پہلا احتجاج دے اک عنصر دے طور تے ہندوستان دے موجودہ سیاسی حالات وچ کہ جتھے اختلاف نوں جرم قرار دتا جاندا اے تے مسلماناں نوں نشانہ بنایا جاندا اے، اور دوجا ہندوستانی ثقافتی تے مذہبی تاریخ دی اک لمی کہانی دے اندراک صوفی ورثہ دے طور تے۔ راؤ دے مطابق انہاں دوہاں پہلواں نوں زیادہ محتاط توجہ دی ضرورت ہے کیونکہ ایہ اس ہندوستان دے ورثے دا حصہ نیں جو اج ہندوستانی ہون دا مطلب سمجھن لئی اہم ہے۔ اسدے وچ، راؤ ہندوستان وچ اسلام تے مسلمانوں نوں “دوجے” (پرایا) دے طور تے پیش کرن دی موجودہ کوششاں دے خلاف بولدے نیں۔ آخر وچ، ماریشس وچ رہن والے کرشنا لوچومن دی طرفوں ’دبیاں ہوئیاں کہانیاں‘ وی مشترکہ چیزاں نوں قبول کردی اے۔ اوہ پریت نگر وچ پنڈاں دے مختلف ممبراں دے نال مل کے اک طرح دی سرحد بنان لئی کپڑے لیائے نیں- لیکن ایسی سرحد جو ونڈن لئی نہیں، جوڑن لئی اے۔ سکرین دے وچکار پیدا ہون والی ونڈ ساڈے کولوں پچھدی اے: ساڈیاں ونڈاں کتھے نیں؟ کی اسیں اکٹھے ہو سکدے ہاں؟ اسیں تقسیم کرن دی طاقت توں اگے کیویں ودھ سکدے ہاں؟
ਰੋਹਮਾ ਖਾਨ ਅਤੇ ਸ਼ਬਨਮ ਖਾਨ ਦੀ ਪ੍ਰਛਾਈਆਂ (2020), ਇਸੇ ਤਰਾਂ ਕੱਪੜੇ, ਪਾਈ ਗਈ ਤਸਵੀਰ, ਅਤੇ ਗੁਰਮੁਖੀ ਅਤੇ ਸ਼ਾਹਮੁਖੀ ਦੋਨਾਂ ਵਿਚ ਲਿਖਤ ਦਾ ਸੁਮੇਲ ਪੇਸ਼ ਕਰਦੀ ਹੈ। ਇੱਥੇ ਕਲਾਕਾਰਾਂ ਨੇ ਪੰਜਾਬੀ ਲੇਖਕ ਅੰਮ੍ਰਿਤਾ ਪ੍ਰੀਤਮ (1919-2005) ਦੀ ਇਕ ਨਜ਼ਮ ਨੂੰ ਪਰਿਵਾਰ ਦੀ ਇਕ ਪੁਰਾਤਨ ਚਾਦਰ ੳੇੁੱਪਰ ਉਕਰਾਇਆ ਹੈ। “ਆਖਾਂ ਵਾਰਿਸ ਸ਼ਾਹ ਨੂੰ” ਨਾਂ ਦੀ ਇਹ ਨਜ਼ਮ ਆਧੁਨਿਕ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਸਭ ਤੋਂ ਮਸ਼ਹੂਰ ਰਚਨਾ, 18ਵੀਂ ਸਦੀ ਦੀ ਹੀਰ, ਦੇ ਸ਼ਾਇਰ ਨੂੰ ਪੁਕਾਰਦੀ ਹੈ ਕਿ ਉਹ ਵੰਡ ਦੇ ਕਤਲੇਆਮ ਨੂੰ ਆਪਣੇ ਅੱਖੀਂ ਤੱਕੇ ਅਤੇ ਸਾਂਝੀ ਪੰਜਾਬੀਅਤ ਦਾ ਹੋਕਾ ਦੇਵੇ, ਜਿਹੜਾ ਉਸਦੀ ਸ਼ਾਹਕਾਰ ਰਚਨਾ ਵਿਚ ਦਰਜ ਸੀ। ਪਾਕਿਸਤਾਨੀ ਅਤੇ ਭਾਰਤੀ ਕੌਮੀ ਝੰਡਿਆਂ ਦਾ ਪ੍ਰਛਾਵਾਂ ਚਾਦਰ ਦੇ ਹੇਠਲੇ ਅੱਧੇ ਹਿੱਸੇ ਉੱਪਰ ਪੈਂਦਾ ਹੈ, ਜਿਹੜਾ ਸ਼ਾਇਦ ਸੰਕੇਤ ਕਰਦਾ ਹੈ ਕਿ ਪੰਜਾਬੀਅਤ ਦੇ ਤਾਣੇ-ਬਾਣੇ ਉੱਪਰ ਵੰਡ ਦਾ ਤਰਕ ਠੋਸਿਆ ਗਿਆ ਹੈ। ਅਜੇਹੀ ਇਕ ਹੋਰ ਕਲਾ-ਕ੍ਰਿਤੀ, ਜਿਸ ਵਿਚ ਵੀਡੀਓ ਨੂੰ ਕੱਪੜੇ ਉੱਪਰ ਪਾ ਕੇ ਯਾਦ ਅਤੇ ਅਨੁਭਵ ਦਾ ਸਾਂਝਾ ਬਿਰਤਾਂਤ ਸਿਰਜਿਆ ਗਿਆ ਹੈ, ਸਾਇਰਾ ਅਨਵਰ ਦੀ ਬਚਪਨ ਕਾ ਮੇਲਾ (2020) ਹੈ। ਅਨਵਰ ਦੀ ਕਲਾ-ਕ੍ਰਿਤੀ ਆਪਣੀ ਨਾਨੀ ਨਾਲ ਆਪਣੀ ਬਚਪਨ ਦੀ ਇਕ ਯਾਦ ਤਾਜ਼ਾ ਕਰਦੀ ਹੈ ਜਿਸ ਵਿਚ ਉਹਨਾਂ ਦੇ ਘਰ ਦੇ ਨੇੜੇ ਇਕ ਮੇਲਾ ਲੱਗਿਆ ਸੀ। ਉਹ ਥਾਂ ਹੁਣ ਭਾਰਤੀ ਪੰਜਾਬ ਬਣ ਗਈ ਹੈ। ਇਹਨਾਂ ਯਾਦਾਂ ਦੇ ਰੂਪ ਵਿਚ, ਸੰਬੰਧ ਅੱਜ ਵੀ ਜਿਉਂਦੇ ਹਨ।
ਨੁਮਾਇਸ਼ ਦੇ ਦੂਜੇ ਦਰਵਾਜ਼ੇ ਤੇ ਲਗਾਈ ਗਈ ਰਿਸ਼ਮ ਸੱਯਦ ਦੀ ਆਵਾਜ਼ ਵਾਲੀ ਕਲਾ-ਕ੍ਰਿਤੀ ਇਹ ‘ਅੱਜ’ ਕਿਹੜੇ ਕੱਲ੍ਹ ਤੋਂ ਆਇਆ ਹੈ (2020), ਸਾਨੂੰ ਪੰਜਾਬੀ ਬੋਲੀ ਦੇ ਕਾਵਿਕ ਸੰਸਾਰ ਅੰਦਰ ਆਉਣ ਦਾ ਸੱਦਾ ਦਿੰਦੀ ਹੈ। ਕਲਾ-ਕ੍ਰਿਤੀ ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ (1469-1539) (ਜਿਹਨਾਂ ਨੂੰ ਪਾਕਿਸਤਾਨ ਵਿਚ ਬਾਬਾ ਨਾਨਕ ਕਰਕੇ ਜਾਣਿਆ ਜਾਂਦਾ ਹੈ) ਦੇ ਇਕ ਸਲੋਕ ਨੂੰ ਪਾਕਿਸਤਾਨ ਵਿਚ ਪੰਜਾਬ ਬੋਲੀ ਦੀ ਲਹਿਰ ਦੀ ਇਕ ਉੱਘੀ ਸ਼ਖਸੀਅਤ ਨਜਮ ਹੁਸੈਨ ਸੱਯਦ (ਜਨਮ 1935) ਦੀ ਇਕ ਨਜ਼ਮ ਨਾਲ ਪੇਸ਼ ਕੀਤਾ ਗਿਆ ਹੈ। ਸੱਯਦ ਲਾਹੌਰ ਵਿਚ ਹਰ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ ਰੀਡਿੰਗ ਮਹਿਫਲ ਪੇਸ਼ ਕਰਦੇ ਹਨ ਜਿੱਥੇ ਪੰਜਾਬੀ ਸਾਹਿਤ ਦੀਆਂ ਮਹਾਨ ਕ੍ਰਿਤਾਂ ਸੁਣਾਈਆਂ ਜਾਂਦੀਆਂ ਹਨ: ਸੂਫੀ ਕਵੀਆਂ ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ ਦੇ ਕਲਾਮ, ਅਤੇ ਗੁਰੂ ਨਾਨਕ ਅਤੇ ਸਿੱਖ ਵਿਦਵਾਨ ਤੇ ਕਵੀ ਭਾਈ ਗੁਰਦਾਸ (1551?-1636) ਦੀਆਂ ਰਚਨਾਵਾਂ। ਸੱਯਦ ਦੀ ਕਲਾ-ਕ੍ਰਿਤੀ ਵਿੱਚ ਆਵਾਜ਼ਾਂ ਦਾ ਇਹ ਸੁਮੇਲ ਸਾਨੂੰ ਪੰਜਾਬੀ ਸੱਭਿਆਚਾਰ ਅਤੇ ਸ਼ਬਦਾਂ ਦੇ ਇੱਕ ਅਜੇਹੇ ਅਨੁਭਵ ਲਈ ਸੱਦਾ ਦਿੰਦਾ ਹੈ ਜਿਹੜਾ ਦੋਹਾਂ ਪੰਜਾਬਾਂ ਨੂੰ ਵੰਡਣ ਵਾਲੀ ਸੀਮਾ ਤੋਂ ਬੇਪ੍ਰਵਾਹ ਹੈ।
ਹਿਫਸਾ ਫਾਰੂਕ ਦੀ ਤੇਰੇ ਅਤੇ ਮੇਰੇ ਵਿਚਕਾਰ ਲਕੀਰ (2020) ਸਾਨੂੰ ਜੋਤਸ਼ ਵਿਦਿਆ ਦੀ ਪੜ੍ਹਾਈ ਰਾਹੀਂ ਭਾਰਤ ਅਤੇ ਪਾਕਿਸਤਾਨ ਦੇ ਸੰਵਿਧਾਨਾਂ ਬਾਰੇ ਇਕ ਸਨਕੀ ਨਜ਼ਰੀਆ ਪੇਸ਼ ਕਰਦੀ ਹੈ। ਬਸਤੀਵਾਦ ਉਪਰੰਤ ਮੁਲਕਾਂ ਨੂੰ ਵਿਅਕਤੀਆਂ ਦੇ ਤੌਰ ਤੇ ਕਿਆਸ ਕਰਦੇ ਹੋਏ, ਜਿਹਨਾਂ ਕੋਲ ਆਪਣੀਆਂ ਸ਼ਖਸੀਅਤਾਂ ਅਤੇ ਝੁਕਾਅ ਹਨ, ਇਹ ਕਲਾ-ਕ੍ਰਿਤੀ ਸਾਨੂੰ ਇਹਨਾਂ ਨੂੰ ਨਵੀਆਂ ਨਜ਼ਰਾਂ ਨਾਲ ਦੇਖਣ ਅਤੇ ਵਧੇਰੇ ਨਜ਼ਦੀਕੀ ਤੇ ਨਿੱਜੀ ਰੂਪ ਵਿਚ ਸਮਝਣ ਦਾ ਸੱਦਾ ਦਿੰਦੀ ਹੈ। ਨਾਲ ਹੀ ਅਸੀਂ ਉਹਨਾਂ ਦਰਮਿਆਨ ਸਮਾਨਤਾਵਾਂ ਦੇਖਦੇ ਹਾਂ: ਇਹ ਦੋਵੇਂ ਭਿੰਨ ਹੋਣ ਨਾਲੋਂ ਵਧੇਰੇ ਜੁੜੇ ਹੋਏ ਹਨ, ਅਤੇ ਆਪਸ ਵਿਚ ਇੰਨਾ ਮਿਲਦੇ-ਜੁਲਦੇ ਹਨ ਕਿ ਤੁਹਾਨੂੰ ਯਕੀਨ ਨਹੀਂ ਆਵੇਗਾ। ਨੁਮਾਇਸ਼ ਵਿਚ ਸ਼ਾਮਲ ਰਘਵੇਂਦਰਾ ਰਾਓ ਕੇ.ਵੀ. ਦੀ ਦੂਜੀ ਕਲਾ-ਕ੍ਰਿਤੀ ਵਿਰਾਸਤ (2020) ਇਸੇ ਤਰਾਂ ਉਸਨੂੰ ਕਲਾਵੇ ਵਿਚ ਲੈਂਦੀ ਹੈ ਜਿਹੜਾ ਭਾਰਤ ਅਤੇ ਪਾਕਿਸਤਾਨ ਨੂੰ ਜੋੜਦਾ ਹੈ: ਉੱਪ-ਮਹਾਂਦੀਪ ਵਿਚ ਇਸਲਾਮ ਦਾ ਇਤਿਹਾਸ। ਇਹ ਕਲਾ-ਕ੍ਰਿਤੀ ਇਸਲਾਮ ਬਾਰੇ ਮੀਡੀਆ ਵਿਚ ਦੋ ਚਿਤਰਨ ਪੇਸ਼ ਕਰਦੀ ਹੈ: ਪ੍ਰਦਰਸ਼ਨ ਦੇ ਇੱਕ ਅੰਸ਼ ਦੇ ਤੌਰ ਤੇ, ਭਾਰਤ ਦੇ ਮੌਜੂਦਾ ਸਿਆਸੀ ਦੌਰ ਅੰਦਰ ਜਿੱਥੇ ਅਸਹਿਮਤੀ ਦਾ ਅਪਰਾਧੀਕਰਨ ਹੋ ਗਿਆ ਹੈ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਅਤੇ ਸੂਫੀ ਵਿਰਾਸਤ ਦੇ ਤੌਰ ਤੇ, ਜਿਸਦਾ ਭਾਰਤੀ ਸੱਭਿਆਚਾਰਕ ਅਤੇ ਧਾਰਮਿਕ ਇਤਿਹਾਸ ਅੰਦਰ ਵਧੇਰੇ ਲੰਬਾ ਬਿਰਤਾਂਤ ਹੈ। ਰਾਓ ਦਾ ਐਲਾਨ ਹੈ ਕਿ ਦੋਹਾਂ ਨੂੰ ਵਧੇਰੇ ਸੁਚੇਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਭਾਰਤੀ ਵਿਰਾਸਤ ਦੇ ਇਹ ਪਹਿਲੂ ਇਸ ਲਈ ਅਹਿਮ ਹਨ ਕਿ ਅੱਜ ਭਾਰਤੀ ਹੋਣ ਦੇ ਕੀ ਮਾਅਨੇ ਹਨ। ਇਸ ਵਿਚ, ਰਾਓ ਭਾਰਤ ਵਿਚ ਇਸਲਾਮ ਅਤੇ ਮੁਸਲਮਾਨਾਂ ਨੂੰ “ਦੂਜਾ” ਗਰਦਾਨੇ ਜਾਣ ਦੇ ਮੌਜੂਦਾ ਯਤਨਾਂ ਦੇ ਖਿਲਾਫ ਆਵਾਜ਼ ਉਠਾਉਂਦਾ ਹੈ। ਅਖੀਰ ਵਿਚ, ਮਾਰਿਸ਼ਸ ਦੇ ਰਹਿਣ ਵਾਲੇ ਕ੍ਰਿਸ਼ਨਾ ਲੁਚੂਮਨ ਦੀ ਕਲਾ-ਕ੍ਰਿਤੀ ਦੱਬੀਆਂ ਹੋਈਆਂ ਕਹਾਣੀਆਂ (2018) ਵੀ ਸਾਂਝ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਅਤੇ ਵੰਨ-ਸੁਵੰਨੀ ਦਿਹਾਤੀ ਵਸੋਂ ਦੇ ਕੱਪੜਿਆਂ ਨੂੰ ਪ੍ਰੀਤ ਨਗਰ ਵਿਖੇ ਇਕੱਠਾ ਕਰਕੇ ਇਕ ਕਿਸਮ ਦੀ ਸਰਹੱਦ ਤਿਆਰ ਕਰਦੀ ਹੈ—ਪਰ ਜਿਹੜੀ ਬਾਹਰ ਰੱਖਣ ਦੀ ਥਾਂ ਸਭ ਨੂੰ ਸ਼ਾਮਲ ਕਰਦੀ ਹੈ। ਸਕਰੀਨ ਦੇ ਵਿਚਕਾਰ ਪੈਦਾ ਹੋਈ ਵੰਡ ਸਾਨੂੰ ਪੁੱਛਦੀ ਹੈ: ਸਾਡੀਆਂ ਵੰਡੀਆਂ ਕਿੱਥੇ ਹਨ? ਕੀ ਅਸੀਂ ਆਪਸ ਵਿਚ ਇਕੱਠੇ ਹੋ ਸਕਦੇ ਹਾਂ? ਅਸੀਂ ਵੰਡਣ ਦੀ ਉਤੇਜਨਾ ਤੋਂ ਪਾਰ ਕਿਵੇਂ ਜਾ ਸਕਦੇ ਹਾਂ?
AN INVITATION
ایک دعوت نامہ
ਇਕ ਸੱਦਾ-ਪੱਤਰ
This essay has presented one sense of these works, in conversation. The remainder of that conversation takes place in the pages that follows, through the voices of the artists themselves, the images, and the essays that discuss the residencies, and consideration of what we do when we engage with the historical past through the creative arts. We invite you to explore all these voices and visions, here and online, where you can see more. With this, we keep the conversation going, across as well as within the borders that divide us, and look forward to where we will go next. The conversation itself is the path we travel.
اس مضمون نے انہاں کماں دا اک احساس گل بات راہیں پیش کیتا اے۔ اس گفتگو دا باقی حصہ بعد وچ آن والے ورقیاں وچ ہے، جنہاں وچ آرٹسٹس خود اپنی آوازاں، تصویراں تے مضموناں دے ذریعے ریذیڈنسی بارے گل کرن دے نال نال اس گل تے وی غور کردے نیں کہ جدوں اسیں تخلیقی آرٹ دے ذریعے تاریخی ماضی دے نال رابطہ قائم کرنے ہاں تے اسیں کی کرنے ہاں۔ اسیں تہانوں انہاں ساریاں آوازوں تے نظاریاں نوں ایتھے تے آن لائن جتھے تسی مزید ویکھ سکدے ھو، دریافت کرن دی دعوت دینے ہاں۔ اس دے نال اسی انہاں سرحداں دے وچ تے انہاں دے پار گل بات جاری رکھدے ہاں کہ جو سرحداں سانوں تقسیم کردیاں نیں، تے ویکھنا چاہنے ہاں کہ اسیں اگے کتھے جاواں گے۔ گل بات آپ اک راستہ ہے جس تے اسیں سفر کردے ہاں۔
ਇਸ ਲੇਖ ਨੇ ਇਹਨਾਂ ਕਲਾ-ਕ੍ਰਿਤੀਆਂ ਦਾ ਇਕ ਰੂਪ ਪੇਸ਼ ਕੀਤਾ ਹੈ, ਵਾਰਤਾਲਾਪ ਦੇ ਤੌਰ ਤੇ। ਬਾਕੀ ਦੀ ਵਾਰਤਾਲਾਪ ਬਾਅਦ ਦੇ ਸਫਿਆਂ ਵਿੱਚ ਹੁੰਦੀ ਹੈ, ਕਲਾਕਾਰਾਂ ਦੀਆਂ ਆਪਣੀਆਂ ਆਵਾਜ਼ਾਂ, ਤਸਵੀਰਾਂ ਅਤੇ ਰੈਜ਼ੀਡੈਂਸੀਜ਼ ਬਾਰੇ ਚਰਚਾ ਕਰਦੇ ਲੇਖਾਂ ਰਾਹੀਂ, ਅਤੇ ਇਹ ਸੋਚਦੇ ਹੋਏ ਕਿ ਜਦੋਂ ਅਸੀਂ ਰਚਨਾਤਮਕ ਕਲਾਵਾਂ ਰਾਹੀਂ ਇਤਿਹਾਸਕ ਅਤੀਤ ਨਾਲ ਸਿੱਝਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ। ਅਸੀ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਆਵਾਜ਼ਾਂ ਅਤੇ ਕਲਪਨਾਵਾਂ ਨੂੰ ਘੋਖੋ, ਇੱਥੇ ਅਤੇ ਔਨਲਾਈਨ, ਜਿੱਥੇ ਤੁਸੀਂ ਵਧੇਰੇ ਕੁਝ ਵੇਖ ਸਕਦੇ ਹੋ। ਇਸਦੇ ਨਾਲ, ਅਸੀਂ ਵਾਰਤਾਲਾਪ ਨੂੰ ਜਾਰੀ ਰੱਖ ਰਹੇ ਹਾਂ, ਸਾਨੂੰ ਵੰਡਦੀਆਂ ਸਰਹੱਦਾਂ ਦੇ ਅੰਦਰ ਅਤੇ ਪਾਰ, ਅਤੇ ਸਾਨੂੰ ਉਡੀਕ ਹੈ ਕਿ ਸਾਡਾ ਅਗਲਾ ਮੁਕਾਮ ਕੀ ਹੋਵੇਗਾ। ਵਾਰਤਾਲਾਪ ਆਪਣੇ ਆਪ ਵਿਚ ਇਕ ਰਸਤਾ ਹੈ ਜਿਸ ਉੱਪਰ ਅਸੀਂ ਚੱਲ ਰਹੇ ਹਾਂ।
2 http://www.partitionmuseum.org/about-us/. See discussion Churnjeet Mahn and Anne Murphy “Introduction,” Partition and the Practice of Memory (London: Palgrave, 2018), 1-2.
3 http://www.1947partitionarchive.org/
4 https://creativeinterruptions.com/festival/