ENGLISH|Shahmukhi|Gurmukhi
THE ARTWORKS MESSAGE FROM THE CURATORS WRITINGS
ENGLISH|Shahmukhi|Gurmukhi

Hifsa Farooq

حفصہ فاروق

ਹਿਫਸਾ ਫਾਰੂਕ

Rachel Topham Photography
The Line Between You and Me, 2020
تیرے میرے وچ کھچی لکیر، ٢٠٢٠
ਤੇਰੇ ਅਤੇ ਮੇਰੇ ਵਿਚਕਾਰ ਲਕੀਰ, 2020
artist books and vinyl poster
آرٹسٹ کتاباں تے وائینل پوسٹر
ਆਰਟਿਸਟ ਕਿਤਾਬਾਂ ਅਤੇ ਵਾਈਨਲ ਦਾ ਪੋਸਟਰ

The study of the moon, sun, stars, and planets in relation to human behaviour and characteristics has been practiced for thousands of years. Horoscopes are very much a part of the daily lives of people in India and Pakistan, and are regularly published in newspapers and magazines. We tend to associate horoscopes only with human beings, not things or places. Artist Hifsa Farooq challenges us to do otherwise. Since the basic requirement for an astrology report is a date and place of birth, the countries of Pakistan and India, which were created one day apart in 1947, on August 14 and 15, can also have their horoscopes read. The results, which include assessments of each county’s weaknesses, strengths, and personality traits, are printed in the booklets on display, which visitors are welcome to take away. Alternatively, they can also be accessed by scanning the QR codes on the poster.

چن، سورج، تاریاں تے سیاریاں دا انسانی رویے تے خواص دے حوالے نال مطالعہ ہزاراں سالاں توں ہو رہیا اے۔ قسمت دا حال ہندوستان تے پاکستان دے لوکاں دی زندگی دا حصہ اے تے اخباراں اور رسالیاں وچ باقاعدگی نال چھپدا اے۔ اسیں ایس ستارہ شناسی نوں صرف انساناں نال ہی جوڑدے ہاں، نہ کہ چیزاں یا تھاواں نال۔ حفصہ فاروق سانوں ا یہہ سوچ بدلن دی دعوت دے رہے نیں۔ کیونکہ ستارہ شناسی واسطے بنیادی طور تے تاریخ پیدائش تے تھاں دا علم چاہیدا ہندا اے، اس لئی پاکستان تے ہندوستان، جو ایک دن دے فرق نال بنے، انہاں دی وی جنم پتری کڈھی جا سکدی اے۔ ایس دا نتیجہ، جس دے وچ ہر ملک دی طاقت، کمزوری، تے شخصی خواص درج ہن، ایتھے وکھائے گۓ کتابچے وچ درج نیں، جو ویکھن لئی آن والے لے جا سکدے نیں۔ ورنہ، ایہہ پوسٹر تے موجود کیوآرکوڈ نوں سکین کرکے وی ویکھے جا سکدے نیں۔

ਮਨੁੱਖੀ ਵਤੀਰੇ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਦੇ ਪੱਖ ਤੋਂ ਚੰਦਰਮਾ, ਸੂਰਜ, ਤਾਰਿਆਂ ਅਤੇ ਗ੍ਰਹਿਆਂ ਦਾ ਅਧਿਐਨ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਹੈ। ਜਨਮ-ਪੱਤਰੀਆਂ ਭਾਰਤ ਅਤੇ ਪਾਕਿਸਤਾਨ ਵਿੱਚ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਇੱਕ ਹਿੱਸਾ ਹਨ, ਅਤੇ ਅਖਬਾਰ ਤੇ ਰਸਾਲੇ ਨੇਮ ਨਾਲ ਰਾਸ਼ੀਫਲ ਛਾਪਦੇ ਹਨ। ਅਸੀਂ ਜਨਮ-ਪੱਤਰੀਆਂ ਨੂੰ ਕੇਵਲ ਮਨੁੱਖਾਂ ਨਾਲ ਜੋੜ ਬੈਠਦੇ ਹਾਂ, ਚੀਜ਼ਾਂ ਜਾਂ ਥਾਵਾਂ ਨਾਲ ਨਹੀਂ। ਆਰਟਿਸਟ ਹਿਫਸਾ ਫਾਰੂਕ ਸਾਨੂੰ ਇਸਦੇ ਉਲਟ ਕਰਨ ਲਈ ਵੰਗਾਰਦੀ ਹੈ।ਕਿਉਂਕਿ ਇੱਕ ਟੇਵੇ ਲਈ ਬੁਨਿਆਦੀ ਲੋੜ ਜਨਮ ਮਿਤੀ ਅਤੇ ਜਨਮ ਸਥਾਨ ਦੀ ਹੁੰਦੀ ਹੈ, ਇਸ ਲਈ ਪਾਕਿਸਤਾਨ ਅਤੇ ਭਾਰਤ ਦੇ ਮੁਲਕ, ਜਿਹੜੇ 1947 ਵਿਚ ਇੱਕ ਦਿਨ ਦੇ ਫਰਕ ਨਾਲ 14 ਅਤੇ 15 ਅਗਸਤ ਨੂੰ ਬਣਾਏ ਗਏ ਸਨ, ਵੀ ਆਪਣੀਆਂ ਜਨਮ-ਪੱਤਰੀਆਂ ਪੜ੍ਹਵਾ ਸਕਦੇ ਹਨ। ਇਹਨਾਂ ਦੇ ਨਤੀਜਿਆਂ ਨੂੰ, ਜਿਹਨਾਂ ਵਿਚ ਹਰੇਕ ਮੁਲਕ ਦੀਆਂ ਕਮਜ਼ੋਰੀਆਂ, ਮਜ਼ਬੂਤੀਆਂ ਅਤੇ ਸ਼ਖਸੀ ਲੱਛਣਾਂ ਦੇ ਮੁਲਾਂਕਣ ਸ਼ਾਮਲ ਹਨ, ਕਿਤਾਬਚਿਆਂ ਦੇ ਰੂਪ ਵਿੱਚ ਛਾਪ ਕੇ ਨੁਮਾਇਸ਼ ਵਿੱਚ ਰੱਖਿਆ ਗਿਆ ਹੈ, ਅਤੇ ਮਹਿਮਾਨ ਇਹਨਾਂ ਨੂੰ ਲਿਜਾ ਸਕਦੇ ਹਨ। ਜਾਂ ਫੇਰ ਇਹਨਾਂ ਨੂੰ ਪੜ੍ਹਨ ਲਈ ਪੋਸਟਰ ਉਪਰਲੇ ਕਿਊ ਆਰ ਕੋਡ ਸਕੈਨ ਕੀਤੇ ਜਾ ਸਕਦੇ ਹਨ।