ENGLISH|Shahmukhi|Gurmukhi
THE ARTWORKS MESSAGE FROM THE CURATORS WRITINGS
ENGLISH|Shahmukhi|Gurmukhi

Raghavendra Rao K.V.

راگھوندرا راؤ کے وی

ਰਾਘਵੇਂਦ੍ਰਾ ਰਾਓ ਕੇ. ਵੀ.

Rachel Topham Photography
Heritage, 2020
ورثہ، ٢٠٢٠
ਵਿਰਾਸਤ, 2020
ink and acrylic on canvas tarpaulin
سیاہی تے کینوس تارپولین تےاکریلک
ਕੈਨਵਸ ਤਰਪਾਲ ਉੱਪਰ ਸਿਆਹੀ ਅਤੇ ਐਕ੍ਰਿਲਿਕ

The formally contrasting images on either side of this painting by Raghavendra Rao K.V. evoke the heritage of Islam in the Indian subcontinent as a fundamental aspect of being “Indian” today. The two paintings are created to incorporate the existing marks and flaws of the repurposed canvas tarpaulin that gives them their surface, evoking heritage as something that stays with us, over time, and which is marked by time.

The image on one side of the work references a photograph that went viral during the demonstrations that occurred in Delhi in 2019 and 2020 against the Citizenship Amendment Act, a discriminatory bill passed by the Indian government that provides pathways to Indian citizenship for religious minorities who are Sikh, Buddhist, Jain, Parsi, or Christian—but not to Muslims. The protests against the Bill in Delhi were followed by violence against the protestors by both the police and Hindu right-wing mobs. The painting portrays a small group of university students and allies standing up against police violence.

The image the other side of the work depicts the Sufi saint Hazrat Mian Mir, with reference to a 19th century Mughal-style miniature painting by Ahmed. Mian Mir was said to have been invited by the fifth Sikh Guru, Guru Arjan Dev, to lay the foundation stone of the Harmandir Sahib, known in English as the Golden Temple, in the 16th century. The centrally placed and tonally stark, meditative posture of the saint contrasts with the gestural and fluid image on the other side. They represent contrasting, and often stereotypical, configurations of Islam in the Indian imagination: a timeless and vague idea of “Sufism” on one hand, and contemporary politics and protest on the other. This work suggests the need to look at both configurations more closely, on their own individual terms, and to see a connection between them, within the power of and need for both dissent and the crossing of boundaries. This is, Rao asserts, Indian “heritage” – with both images representing a legacy so foundational that it cannot be denied.

ایس پینٹنگ دے دوویں پاسے موجود مخالف تصویراں وچ برصغیر ہندوستان دی اسلامی وراثت دی اک ‘انڈین’ ہون دے بنیادی پہلو دے طور تے شناخت کیتی گئی اے۔ دوویں تصویراں اس دوبارہ استعمال کیتے ہوۓ کینوس تارپولین دے عیباں تےداغاں نوں، جوکہ اوسدی سطح بناندے نیں، معنی دین واسطے بنائیاں گیاں نیں تاکہ ورثے نوں اک ایسی چیز دے طور تے ویکھیا جا سکے جو وقت لنگھن دے نال ساڈے کول رہندا اے تے جو وقت دی نشانیاں وی کول رکھدا اے۔

ایس کم دے اک پاسے اک تصویر ول اشارہ اے جو شہری ترمیمی ایکٹ دے خلاف ٢٠١٩ تے ٢٠٢٠ وچ ہون والے مظاہریاں دے دوران مشہور ہوئی سی۔ اس ایکٹ دے تحت ہندوستانی حکومت نے ایک وتکرا قانون پاس کیتا کہ جس وچ سکھاں، بدھ مت والیاں، پارسیاں، جین تے مسیحیاں نوں شہریت دتی گئی لیکن مسلماناں نوں نہیں۔ اس بل دے خلاف اس مظاہرے توں بعد پولیس تے ہندو انتہا پسند گروہ نے احتجاج کرن والیاں دے نال تشدد کیتا۔ اس تصویر وچ یونیورسٹی سٹوڈنٹس دا اک چھوٹا جیہا گروہ وکھایا گیا اے جو پولیس دے تشدد دے خلاف ڈ ٹیا ہویا اے۔

اس تصویر دے دوجے پاسے صوفی بزرگ حضرت میاں میر وکھاۓ گۓ نیں، اک مغل طرز دی نکمورتی پینٹنگ دی طرف اشارے دے نال جیہڑی ١٩ ویں صدی وچ احمد نے بنائی۔ کہیا جاندا اے کہ میاں میر نوں پنجویں سکھ گرو، گرو ارجن دیو نے ١٦ ویں صدی وچ ہرمندر صاحب، جنہوں انگریزی وچ گولڈن ٹیمپل کہندے نے، دی سنگ بنیاد رکھن لئی بلایا سی۔ مرکزی تے تیکھا، غوروفکر وچ مصروف بزرگ دا انداز دوجے پاسے موجود اشارہ کر دی ہوئی سیال تصویر توں مخالف اے۔ ایہہ دوویں تصویراں ہندوستانی خیال وچ موجود اسلام دے متصادم تے اکثر روایتی تصورات ول اشارہ کردیاں نیں: اک طرف وقت توں آزاد تے غیر واضح تصور صوفیت تے دوجے پاسے آجکل دی سیاست تے احتجاج۔ اس کم وچ اس گل تے زور دتا گیا اے کہ دواں تصوراں نوں اوہناں دی انفرادی حیثیت وچ غور نال ویکھیا جاۓ اور اوہناں دے درمیان اختلاف کرن تےحداں پار کرن دی ضرورت تے طاقت دا تعلق لبھیا جاۓ۔ راؤ دے مطابق ایہی ہندوستانی ‘ورثہ’ ا ے۔ دونوں تصویراں اک ایسے بنیادی ورثے ول اشارہ کردیاں نیں جس توں انکار نہیں کیتا جا سکدا۔

ਰਘਵੇਂਦ੍ਰਾ ਰਾਓ ਕੇ.ਵੀ. ਦੀ ਇਸ ਪੇਂਟਿੰਗ ਦੇ ਦੋਵੇਂ ਪਾਸੇ ਰਸਮੀ ਤੌਰ ਤੇ ਵਿਰੋਧੀ ਤਸਵੀਰਾਂ ਅੱਜ “ਭਾਰਤੀ” ਹੋਣ ਦੇ ਇੱਕ ਬੁਨਿਆਦੀ ਪੱਖ ਵਜੋਂ ਭਾਰਤੀ ਉੱਪ-ਮਹਾਂਦੀਪ ਵਿੱਚ ਇਸਲਾਮ ਦੀ ਵਿਰਾਸਤ ਨੂੰ ਉਭਾਰਦੀਆਂ ਹਨ। ਦੋ ਪੇਂਟਿੰਗਾਂ ਨੂੰ ਤਬਦੀਲ ਕੀਤੀ ਕੈਨਵਸ ਤਰਪਾਲ ਦੇ ਮੌਜੂਦਾ ਚਿੰਨਾਂ ਅਤੇ ਨੁਕਸਾਂ ਸਮੇਤ ਤਿਆਰ ਕੀਤਾ ਗਿਆ ਹੈ ਜਿਸ ਨਾਲ ਉਹਨਾਂ ਦੀ ਉਪਰਲੀ ਪਰਤ ਬਣਦੀ ਹੈ, ਅਤੇ ਇਹ ਪ੍ਰਭਾਵ ਮਿਲਦਾ ਹੈ ਕਿ ਵਿਰਾਸਤ ਵਕਤ ਨਾਲ ਸਾਡੇ ਨਾਲ ਰਹਿੰਦੀ ਹੈ, ਅਤੇ ਵਕਤ ਤੋਂ ਪ੍ਰਭਾਵਿਤ ਹੁੰਦੀ ਹੈ।

ਕਲਾਕ੍ਰਿਤੀ ਦੇ ਇੱਕ ਤਰਫ ਦੀ ਤਸਵੀਰ ਉਸ ਫੋਟੋ ਬਾਰੇ ਹੈ ਜਿਹੜੀ ਦਿੱਲੀ ਵਿਚ 2019 ਅਤੇ 2020 ਦੌਰਾਨ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਵਾਇਰਲ ਹੋਈ ਸੀ, ਭਾਰਤੀ ਸੰਸਦ ਵੱਲੋਂ ਪਾਸ ਕੀਤਾ ਪੱਖਪਾਤੀ ਕਾਨੂੰਨ ਜਿਹੜਾ ਸਿੱਖ, ਬੋਧੀ, ਜੈਨੀ, ਪਾਰਸੀ ਜਾਂ ਇਸਾਈ ਧਾਰਮਿਕ ਘੱਟ-ਗਿਣਤੀਆਂ ਨੂੰ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦਾ ਰਸਤਾ ਬਣਾਉਂਦਾ ਹੈ- ਪਰ ਮੁਸਲਮਾਨਾਂ ਨੂੰ ਨਹੀਂ। ਦਿੱਲੀ ਵਿੱਚ ਬਿਲ ਦੇ ਖਿਲਾਫ ਹੋਏ ਰੋਸ ਵਿਖਾਵੇ ਬਾਅਦ ਵਿਚ ਹਿੰਸਾ ਵਿਚ ਤਬਦੀਲ ਹੋ ਗਏ ਜਿਹੜੀ ਪੁਲੀਸ ਅਤੇ ਸੱਜੇ-ਪੱਖੀ ਹਿੰਦੂ ਹਜੂਮਾਂ ਵੱਲੋਂ ਵਿਖਾਵਾਕਾਰੀਆਂ ਦੇ ਖਿਲਾਫ ਕੀਤੀ ਗਈ ਸੀ। ਪੇਂਟਿੰਗ ਵਿੱਚ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਹਮਾਇਤੀਆਂ ਦਾ ਇੱਕ ਛੋਟਾ ਗਰੁੱਪ ਪੁਲੀਸ ਦੀ ਧੱਕੇਸ਼ਾਹੀ ਵਿਰੁੱਧ ਡਟਿਆ ਹੋਇਆ ਵਿਖਾਈ ਦਿੰਦਾ ਹੈ।

ਕਲਾਕ੍ਰਿਤੀ ਦੇ ਦੂਜੇ ਪਾਸੇ ਸੂਫੀ ਸੰਤ ਹਜ਼ਰਤ ਮੀਆਂ ਮੀਰ ਦੀ ਤਸਵੀਰ ਹੈ, ਜਿਸਨੂੰ ਅਹਿਮਦ ਨੇ 19ਵੀਂ ਸਦੀ ਦੀ ਮੁਗਲ ਸ਼ੈਲੀ ਅਨੁਸਾਰ ਲਘੂ-ਚਿਤਰ ਦੇ ਤੌਰ ਤੇ ਬਣਾਇਆ ਸੀ। ਕਿਹਾ ਜਾਂਦਾ ਹੈ ਕਿ 16ਵੀਂ ਸਦੀ ਵਿਚ ਪੰਜਵੇਂ ਸਿੱਖ ਗੁਰੂ, ਸ਼੍ਰੀ ਗੁਰੂ ਅਰਜਨ ਦੇਵ ਜੀ, ਨੇ ਮੀਆਂ ਮੀਰ ਨੂੰ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਬੁਲਾਇਆ ਸੀ, ਜਿਸਨੂੰ ਅੰਗਰੇਜ਼ੀ ਵਿੱਚ ਗੋਲਡਨ ਟੈਂਪਲ ਆਖਦੇ ਹਨ। ਮੱਧ ਵਿੱਚ, ਸਾਧਾਰਨ ਅਤੇ ਅੰਤਰਧਿਆਨ ਮੁਦਰਾ ਵਿਚ ਬੈਠੇ ਸੂਫੀ ਸੰਤ ਦੀ ਤਸਵੀਰ ਦੂਜੇ ਪਾਸੇ ਦੀ ਸੰਕੇਤਾਂ ਅਤੇ ਅਸਥਿਰਤਾ ਵਾਲੀ ਤਸਵੀਰ ਦੇ ਉਲਟ ਹੈ। ਇਹ ਭਾਰਤੀ ਕਲਪਨਾ ਵਿਚ ਇਸਲਾਮ ਦੇ ਵਿਰੋਧਮਈ ਅਤੇ ਅਕਸਰ ਘਿਸੇ-ਪਿਟੇ ਅਕਸ ਨੂੰ ਦਰਸਾਉਂਦੀਆਂ ਹਨ: ਇੱਕ ਪਾਸੇ “ਸੂਫੀਵਾਦ” ਬਾਰੇ ਸਦੀਵੀ ਅਤੇ ਅਸਪੱਸ਼ਟ ਵਿਚਾਰ, ਅਤੇ ਦੂਜੇ ਪਾਸੇ ਮੌਜਦਾ ਸਿਆਸਤ ਅਤੇ ਵਿਰੋਧ।ਕਲਾਕ੍ਰਿਤ ਇਹ ਸੁਨੇਹਾ ਦਿੰਦੀ ਹੈ ਕਿ ਦੋਹਾਂ ਚਿਤਰਾਂ ਨੂੰ ਵਧੇਰੇ ਡੂੰਘਾਈ ਨਾਲ ਵੇਖਣ ਦੀ ਲੋੜ ਹੈ, ਉਹਨਾਂ ਦੇ ਆਪੋ ਆਪਣੇ ਪਹਿਲੂ ਤੋਂ, ਅਤੇ ਉਹਨਾਂ ਦਰਮਿਆਨ ਇੱਕ ਕੜੀ ਨੂੰ ਵੇਖਣਾ, ਮੱਤਭੇਦ ਅਤੇ ਸਰਹੱਦਾਂ ਟੱਪਣ ਦੇ ਦੋਹਾਂ ਨਜ਼ਰੀਆਂ ਨਾਲ।ਰਾਓ ਦਾ ਦਾਅਵਾ ਹੈ ਕਿ ਇਹ ਭਾਰਤੀ “ਵਿਰਾਸਤ” ਹੈ- ਦੋਵੇਂ ਤਸਵੀਰਾਂ ਏਡੇ ਬੁਨਿਆਦੀ ਵਿਰਸੇ ਨੂੰ ਦਰਸਾਉਂਦੀਆਂ ਹਨ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।