Sayera Anwar
سائرہ انور
ਸਾਇਰਾ ਅਨਵਰ
Bachpan Ka Mela (Childhood Street Festival) is about reminiscence. It is a celebration of a fond memory of the 80 year old nani (grandmother) of the artist, wherein she lays on a charpai (woven bed) and recounts an old tale, all the while instinctively fixing a ball of yarn in preparation of doing embroidery, an activity that she had learned from her mother when she was a child. The artist has always known her nani as a woman nourished by decades of wisdom, but as she tells her story, we and the artist can also recognize the free-spirited child that still resides within her. In the story, she fondly recounts a time when she visited a mela (festival) as a child with her cousins in her then-hometown of Jalandhar, India, before she and her family had to migrate due to the unrest during and after the 1947 Partition between India and Pakistan.
بچپن کا میلہ یاداں دے بارے ہے۔ ایہہ آرٹسٹ دی ٨٠ سالہ نانی دیاں یاداں نوں منان دی کوشش اے، جو اک منجی تے پئی پرانی کہانیاں دسدی پئی نیں۔ نال ہی اوہ کشیدہ کاری کرن واسطے اک گولہ وی بن رہی نیں۔ گولہ بنن دا کم اوہناں نے اپنی ماں کولوں سکھیا سی جدوں اوہ بچی ہندی سن۔ آرٹسٹ دے خیال وچ اوہناں دی نانی اک ایسی عورت نیں جو کئی دہائیاں دی دانش سمیٹ کے وڈی ہوئی سن لیکن جدوں اوہ کہانی سناندی نیں، اسیں تے خود آرٹسٹ وی ا س آزاد طبیعت بچے نوں پہچان لینے آں جو اجے تک اوہناں دے اندر رہندا اے۔ ایس کہانی وچ اوہ اس ویلے دی گل کر رہی نیں جدوں بچپن وچ اپنے کزناں نال اپنی جنم بھومی جالندھر،انڈیا وچ اک میلے وچ شرکت کیتی سی۔ ایہ اس توں پہلاں دی گل ہے جدوں اوہ تے انہاں دے خاندان نوں ١٩٤٧ دی انڈیا تے پاکستان دے وچ ہون والی ونڈ دے دوران تے بعد ہون والے تشدد دی وجہ توں ہجرت کرنی پئی۔
ਬਚਪਨ ਕਾ ਮੇਲਾ ਪੁਰਾਣੀ ਯਾਦ ਬਾਰੇ ਹੈ। ਇਹ ਕਲਾਕਾਰ ਦੀ 80 ਸਾਲਾਂ ਦੀ ਬਜ਼ੁਰਗ ਨਾਨੀ ਦੀ ਇੱਕ ਪਿਆਰੀ ਯਾਦ ਦਾ ਜਸ਼ਨ ਹੈ, ਜਿਸ ਵਿਚ ਉਹ ਮੰਜੀ ਤੇ ਲੇਟੀ ਹੋਈ ਇੱਕ ਪੁਰਾਣੀ ਕਹਾਣੀ ਸੁਣਾਉਂਦੀ ਹੈ, ਅਤੇ ਇਸ ਸਾਰੇ ਸਮੇਂ ਦੌਰਾਨ ਉਹ ਆਪਣੀ ਸੁਭਾਵਿਕ ਰੁਚੀ ਅਨੁਸਾਰ ਧਾਗੇ ਦੇ ਇੱਕ ਗੋਲੇ ਨੂੰ ਕਸ਼ੀਦਾਕਾਰੀ ਲਈ ਤਿਆਰ ਕਰਦੀ ਹੈ, ਇੱਕ ਅਜੇਹਾ ਕੰਮ ਜਿਹੜਾ ਉਸਨੇ ਬਚਪਨ ਦੌਰਾਨ ਆਪਣੀ ਮਾਂ ਤੋਂ ਸਿਖਿਆ ਸੀ। ਕਲਾਕਾਰ ਨੇ ਆਪਣੀ ਨਾਨੀ ਨੂੰ ਹਮੇਸ਼ਾ ਇੱਕ ਅਜੇਹੀ ਔਰਤ ਦੇ ਤੌਰ ਤੇ ਜਾਣਿਆ ਹੈ ਜਿਹੜੀ ਦਹਾਕਿਆਂ ਦੀ ਸੂਝ-ਬੂਝ ਨਾਲ ਭਰਪੂਰ ਹੈ, ਪਰ ਜਦੋਂ ਉਹ ਕਹਾਣੀ ਸੁਣਾਉਂਦੀ ਹੈ ਤਾਂ ਅਸੀਂ ਅਤੇ ਕਲਾਕਾਰ ਉਸਦੇ ਅੰਦਰਲੇ ਚੰਚਲ ਬੱਚੇ ਨੂੰ ਪਛਾਣ ਸਕਦੇ ਹਾਂ। ਕਹਾਣੀ ਵਿਚ ਉਹ ਬੜੀ ਰੀਝ ਨਾਲ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ ਉਹ ਨਿੱਕੀ ਹੁੰਦੀ ਆਪਣੇ ਚਾਚੇ-ਤਾਏ ਦੇ ਬੱਚਿਆਂ ਨਾਲ ਆਪਣੇ ਜੱਦੀ ਸ਼ਹਿਰ ਜਲੰਧਰ, ਭਾਰਤ, ਵਿਚ ਇੱਕ ਵਾਰ ਮੇਲਾ ਦੇਖਣ ਗਈ, ਜੋ ਕਿ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਬਟਵਾਰੇ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਉਸਨੂੰ ਅਤੇ ਉਸਦੇ ਟੱਬਰ ਨੂੰ ਫਸਾਦਾਂ ਕਰਕੇ ਪ੍ਰਵਾਸ ਕਰਨ ਲਈ ਮਜਬੂਰ ਹੋਣਾ ਪਿਆ ਸੀ।