Shashank Peshawaria
ششانک پشاوریا
ਸ਼ਸ਼ਾਂਕ ਪੇਸ਼ਾਵਰੀਆ

A Borderless Picture, made in collaboration with Saiyna Bashir (Pakistan), is a series of eight photographs showing rural Punjabi landscapes on the two sides of the Indo-Pakistan border. These pictures, captured in the spring and early summer months of 2018, challenge the viewer to consider their assumptions and potential biases as they try to distinguish which pictures are of the Indian side and which of the Pakistani.
بارڈر توں بغیر تصویر جو کہ پاکستان توں سائنا بشیر دے نال مل کے بنائی گئی اے، کل اٹھ تصویراں دی ایک لڑی اے جو کہ ہندوستان تے پاکستان دے بارڈر دے دوہاں پاسیاں پنجاب دے دیہاتی نظارے وکھاندی اے۔ ایہہ تصویراں، جو کہ ٢٠١٨ وچ موسم بہار تے موسم گرما دے پہلے مہینیاں وچ کھچیاں گئیاں نیں، ویکھن والے نوں اپنے مفروضیاں تے تنگ نظر سوچاں دے بارے غور کرن تے ابھاردیاں نیں کیونکہ اوہناں نوں ایہہ جانن دی کوشش کرنی پیندی اے کہ کیہڑی تصویر ہندوستانی پاسے دی ہے تے کیہڑی پاکستانی پاسے دی۔
ਇੱਕ ਸਰਹੱਦ-ਰਹਿਤ ਤਸਵੀਰ, ਜਿਸਨੂੰ ਸਾਇਨਾ ਬਸ਼ੀਰ (ਪਾਕਿਸਤਾਨ) ਦੇ ਸਹਿਯੋਗ ਨਾਲ ਬਣਾਇਆ ਗਿਆ ਹੈ, ਅੱਠ ਤਸਵੀਰਾਂ ਦੀ ਇੱਕ ਲੜੀ ਹੈ ਜਿਹੜੀਆਂ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਪੇਂਡੂ ਪੰਜਾਬ ਦੇ ਭੂਮੀ- ਦ੍ਰਿਸ਼ਾਂ ਨੂੰ ਦਰਸਾਉਂਦੀਆਂ ਹਨ। 2018 ਦੀ ਬਸੰਤ ਰੁੱਤ ਅਤੇ ਗਰਮੀ ਦੇ ਸ਼ੁਰੂ ਦੇ ਮਹੀਨਿਆਂ ਦੌਰਾਨ ਖਿੱਚੀਆਂ ਗਈਆਂ ਇਹ ਤਸਵੀਰਾਂ ਦਰਸ਼ਕਾਂ ਨੂੰ ਵੰਗਾਰਦੀਆਂ ਹਨ ਕਿ ਉਹ ਇਹ ਪਰਖ ਕਰਦੇ ਹੋਏ ਕਿ ਕਿਹੜੀਆਂ ਤਸਵੀਰਾਂ ਭਾਰਤ ਵਾਲੇ ਪਾਸੇ ਦੀਆਂ ਹਨ ਅਤੇ ਕਿਹੜੀਆਂ ਪਾਕਿਸਤਾਨ ਵੱਲ ਦੀਆਂ, ਆਪਣੀਆਂ ਮਨੌਤਾਂ ਅਤੇ ਸੰਭਾਵੀ ਪੱਖਪਾਤਾਂ ‘ਤੇ ਗੌਰ ਕਰਨ।