ENGLISH|Shahmukhi|Gurmukhi
THE ARTWORKS MESSAGE FROM THE CURATORS WRITINGS
ENGLISH|Shahmukhi|Gurmukhi
WRITINGS

Creative Interruptions

by Churnjeet Mahn (University of Strathclyde)

Creative Interruptions was a three year project funded by the Arts and Humanities Research Council (AHRC) which brought together theories and practices of creative resistance to histories and experiences of colonialism. Our collective work spanned the UK, Ireland, Palestine, and India, as we worked to consider how the legacies of Partition shape our presents. Duration is an important point here. Partition in India was not something that was ‘over’ in 1947. Borders and territories in conflict are testament to that. Nor is Partition part of the past. This is a restless past, one which refuses to be laid to rest.

This collaboration began across borders. Prof Anne Murphy had been working as a partner on Creative Interruptions, working to expand and challenge the histories of global partitions. This was work that was developed from an edited volume by Anne Murphy and Churnjeet Mahn called Partition and the Practice of Memory (2017) which brought together a range of writers who considered the long legacy of Partition and alternative ways of accessing, and understanding, what an archive of Partition might look like. Working with the artist and curator, Raghavendra Rao KV, we began to consider how art can and cannot offer us other routes into curating new kinds of historical understanding. Rao KV became the Artistic Lead for our intersecting work, a role which facilitated dialogue and the sharing of practice across conventional borders of knowledge. His work in India and Pakistan connects the two Punjabs in the exhibition.

تخلیقی رکاوٹاں

چرنجیت مہن ۔ یونیورسٹی آف سٹراتھکلیڈ

تخلیقی رکاوٹاں تن سال دا منصوبہ سی جو آرٹس اینڈ ہیومینیٹیز ریسرچ کونسل (اے ایچ آر سی) نے فنڈ کیتا تے جس دے ذریعے تاریخاں تے نوآبادیات دے تجربیاں دے خلاف تخلیقی مزاحمت دے نظریات تے طریقیاں نوں اکٹھا کیتا گیا۔ ساڈا سانجھا کم برطانیہ، آئرلینڈ، فلسطین تے ہندوستان نوں شامل کردا اے کیوںکہ اسی اس گل تے غور کرن لئی کم کیتا کہ تقسیم دی وراثتاں کیویں ساڈے اج (حال) نوں بناندیاں نیں۔ ایتھے ’دورانیہ‘ اک اہم چیز اے۔ ہندوستان وچ تقسیم 1947 وچ ’ختم‘ نہیں ہو گئی سی تے نہ ہی تقسیم ماضی دا حصہ اے۔ ایہہ اک بے چین ماضی اے، جو دفنائے جان تو انکار کردا اے۔

ایہہ شراکت داری سرحداں توں شروع ہوئی۔ پروفیسر این مرفی تخلیقی رکاوٹاں دی شراکت دار دے طور تے اورعالمی تقسیم دی تاریخ نوں ودھان تے چیلنج کرن لئی کم کر رہی نیں۔ ایہہ اوہ کم سی جو این مرفی تے چرن جیت مہن دی ترتیب شدہ کتاب پارٹیشن اینڈ پریکٹس آف میموری (2017) توں تیار کیتا گیا سی جس دے وچ لکھن والیاں دی اک وڈی تعداد نوں اکٹھا کیتا گیا جنہاں نے تقسیم دی لمی وراثت تے اس تک پہنچن دے متبادل طریقیاں تے غور کیتا، تے سمجھیا کہ تقسیم دا آرکائیو کس طرح دا ھو سکدا اے. آرٹسٹ تے کیوریٹر، راگھویندر راؤ کے۔ وی۔ دے نال کم کردے ہوئے، اسیں اس گل تے غور کرنا شروع کیتا کہ آرٹ نئی قسم دی تاریخی سمجھ بنان لئی دوجیاں راہاں کیویں پیش کر سکدا اے تے کیویں نہیں کر سکدا۔ راؤ کے۔ وی۔ سادے انٹرسیکٹنگ کم لئی آرٹسٹک لیڈ بن گئے۔ ایہہ اک ایسی ذمہ داری سی جنہے گل بات تے علم دی روایتی سرحداں دے پار مشق نوں سانجھا بنان وچ آسانی پیدا کیتی۔ بھارت تے پاکستان وچ انہاں دا کم نمائش وچ موجود دوہاں پنجاباں نوں جوڑدا اے۔

ਕਰੀਏਟਿਵ ਇੰਟੈਰੱਪਸ਼ਨਜ਼

ਦੁਆਰਾ ਚਰਨਜੀਤ ਮਾਨ (ਯੂਨੀਵਰਸਿਟੀ ਆਫ ਸਟ੍ਰੈਥਕਲਾਈਡ)

ਕਰੀਏਟਿਵ ਇੰਟੈਰੱਪਸ਼ਨਜ਼ ਇਕ ਤਿੰਨ ਸਾਲਾ ਪ੍ਰੋਜੈਕਟ ਸੀ ਜਿਸਨੂੰ ਆਰਟਸ ਐਂਡ ਹਿਊਮੈਨਿਟੀਜ਼ ਰੀਸਰਚ ਕੌਂਸਲ (ਏ ਐਚ ਆਰ ਸੀ) ਕੋਲੋਂ ਫੰਡ ਮਿਲੇ ਅਤੇ ਜਿਸਨੇ ਬਸਤੀਵਾਦ ਦੀਆਂ ਕਹਾਣੀਆਂ ਅਤੇ ਤਜਰਬਿਆਂ ਪ੍ਰਤੀ ਸਿਰਜਨਾਤਮਕ ਵਿਰੋਧ ਦੇ ਸਿਧਾਂਤਾਂ ਅਤੇ ਅਮਲਾਂ ਨੂੰ ਇਕੱਠਾ ਕੀਤਾ। ਸਾਡਾ ਸਾਂਝਾ ਕੰਮ ਯੂ ਕੇ, ਆਇਰਲੈਂਡ, ਫਲਸਤੀਨ, ਅਤੇ ਭਾਰਤ ਤੱਕ ਫੈਲਿਆ ਹੋਇਆ ਸੀ, ਅਤੇ ਅਸੀਂ ਇਹ ਚਿੰਤਨ ਕਰਨ ਦਾ ਉਪਰਾਲਾ ਕੀਤਾ ਕਿ ਵੰਡ ਦੀ ਵਿਰਾਸਤ ਸਾਡੇ ਵਰਤਮਾਨ ਨੂੰ ਕਿਵੇਂ ਰੂਪ ਦਿੰਦੀ ਹੈ। ਸਮਾਂ ਇੱਥੇ ਇਕ ਮਹੱਤਵਪੂਰਨ ਨੁਕਤਾ ਹੈ।ਭਾਰਤ ਦੀ ਵੰਡ ਕੋਈ ਅਜੇਹੀ ਚੀਜ਼ ਨਹੀਂ ਸੀ ਜਿਹੜੀ 1947 ਵਿਚ ‘ਖਤਮ’ ਹੋ ਗਈ ਸੀ।ਸਰਹੱਦਾਂ ਅਤੇ ਲੜਾਈ ਵਾਲੇ ਇਲਾਕੇ ਇਸਦੀ ਗਵਾਹੀ ਭਰਦੇ ਹਨ। ਨਾ ਹੀ ਵੰਡ ਅਤੀਤ ਦਾ ਹਿੱਸਾ ਹੈ। ਇਹ ਇਕ ਬੇਚੈਨ ਅਤੀਤ ਹੈ, ਜਿਹੜਾ ਦਫਨਾਏ ਜਾਣ ਤੋਂ ਇਨਕਾਰੀ ਹੈ।

ਇਹ ਮਿਲਵਰਤਨ ਸਰਹੱਦਾਂ ਦੇ ਪਾਰ ਸ਼ੁਰੂ ਹੋਇਆ। ਪ੍ਰੋਫੈਸਰ ਐਨ ਮਰਫੀ ਕਰੀਏਟਿਵ ਇੰਟੈਰੱਪਸ਼ਨਜ਼ ਦੇ ਭਾਈਵਾਲ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਵਿਸ਼ਵ ਪੱਧਰ ਤੇ ਵੰਡਾਂ ਦੀਆਂ ਕਹਾਣੀਆਂ ਦੀ ਵਿਆਖਿਆ ਕਰਨ ਅਤੇ ਉਹਨਾਂ ਨੂੰ ਚੁਣੌਤੀ ਦੇਣ ਲਈ ਯਤਨਸ਼ੀਲ ਹਨ। ਇਹ ਕੰਮ ਐਨ ਮਰਫੀ ਅਤੇ ਚਰਨਜੀਤ ਮਾਨ ਵੱਲੋਂ ਸੰਪਾਦਿਤ ਕੀਤੀ ਗਈ ਇਕ ਪੁਸਤਕ ਪਾਰਟੀਸ਼ਨ ਐਂਡ ਦ ਪ੍ਰੈਕਟਿਸ ਆਫ ਮੈਮਰੀ (2017) ਤੋਂ ਵਿਕਸਤ ਹੋਇਆ, ਜਿਸਨੇ ਵੱਖ ਵੱਖ ਲੇਖਕਾਂ ਨੂੰ ਇਕੱਤਰ ਕੀਤਾ ਜਿਹਨਾਂ ਨੇ ਫਿਰ ਵੰਡ ਦੀ ਲੰਮੀ ਵਿਰਾਸਤ ਤੇ ਸੋਚ ਵਿਚਾਰ ਕੀਤਾ ਅਤੇ ਬਦਲਵੇਂ ਢੰਗਾਂ ਨਾਲ ਇਹ ਹਾਸਲ ਕਰਨ ਤੇ ਸਮਝਣ ਦਾ ਯਤਨ ਕੀਤਾ ਕਿ ਵੰਡ ਦਾ ਪੁਰਾਲੇਖ ਕਿਸ ਤਰਾਂ ਪ੍ਰਤੀਤ ਹੋ ਸਕਦਾ ਹੈ।ਆਰਟਿਸਟ ਅਤੇ ਪ੍ਰਬੰਧਕ ਰਘਵੇਂਦਰਾ ਰਾਓ ਕੇ ਵੀ ਨਾਲ ਮਿਲਕੇ ਕੰਮ ਕਰਦੇ ਹੋਏ ਅਸੀਂ ਇਸਤੇ ਸੋਚ ਵਿਚਾਰ ਆਰੰਭ ਕਰ ਦਿੱਤੀ ਕਿ ਕਿਵੇਂ ਆਰਟ ਨਵੀਆਂ ਕਿਸਮਾਂ ਦੀ ਇਤਿਹਾਸਕ ਸਮਝ ਦਾ ਪ੍ਰਬੰਧ ਕਰਨ ਵਿਚ ਸਾਨੂੰ ਨਵੇਂ ਰਸਤੇ ਸੁਝਾਅ ਸਕਦਾ ਹੈ ਜਾਂ ਨਹੀਂ।ਰਾਓ ਕੇ ਵੀ ਸਾਡੇ ਆਪਸ ਵਿਚ ਕੱਟਦੇ ਕੰਮ ਲਈ ਆਰਟਿਸਟਿਕ ਲੀਡ ਬਣ ਗਏ, ਇਕ ਅਜੇਹੀ ਭੂਮਿਕਾ ਜਿਸਨੇ ਗੱਲਬਾਤ ਦੇ ਨਾਲ ਨਾਲ ਜਾਣਕਾਰੀ ਦੀਆਂ ਰਵਾਇਤੀ ਸਰਹੱਦਾਂ ਦੇ ਆਰ-ਪਾਰ ਅਦਾਨ ਪ੍ਰਦਾਨ ਨੂੰ ਸਹਾਈ ਬਣਾਇਆ।ਉਹਨਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚ ਕੀਤਾ ਗਿਆ ਕੰਮ ਦੋਹਾਂ ਪੰਜਾਬਾਂ ਨੂੰ ਇਸ ਨੁਮਾਇਸ਼ ਵਿਚ ਜੋੜਦਾ ਹੈ।




Our approach was not to see Partition in history books, but to listen to it, and see it, in the people and landscape of Punjab. Following the work of scholars such as Urvashi Butalia, whose oral histories of Partition have been foundational for helping us to hear voices which have been erased from official histories, our collaboration was focused on using forms of creative practice informed by research that could be attuned to the everyday legacy of Partition. How is that story told or not told across the generations living next to one of the most militarised borders in the world? Who does or does not still keep in touch with neighbours and friends on the other side? What does it mean to till land that witnessed so much bloodshed? How do we commemorate or memorialise that event in everyday practice? How and why should we remember? Our first safe harbour in this journey was a few kilometers from the border with Pakistan, just outside Amritsar, at the home of Preet Lari.

Preet Lari is a Punjabi literary journal that has been publishing since 1933. Centred in the themes of ‘life, love, and longing’, it was founded by Gurbakhsh Singh in the township of Preet Nagar, roughly equidistant between Lahore and Amritsar. The township and the journal have been the real and literary home for some of Punjabi’s most important literary figures, including Sahir Ludhianvi and Amrita Pritam. Partition had a devastating impact on Preet Nagar. But Preet Lari has continued to be a creative link between the two Punjabs, and the Punjabis who have left in successive waves of migration. The themes of life, love, and longing, persist.

More recently, Preet Nagar Residency, home to the editor of Preet Lari, has become a space for artists and writers who want to connect with the concept of memory. Visitors and residents make the historic Preet Ghar their home, sharing communal meals, and using the surrounding landscape and communities as sources of inspiration, learning, and collaboration. Creative Interruptions collaborated with Preet Nagar Residency to run artistic residencies themed around Partition and its legacy in October and November 2018. The work from those residences forms the East Punjab portion of the exhibition Duje Pasee Ton. (Since then, additional residencies have taken place to build on and extend the work done in 2018.)

ساڈا نقطہ نظر تاریخ دی کتاباں وچ تقسیم نوں ویکھنا نہیں سی، بلکہ انہوں پنجاب دے لوکاں تے زمین دی بنت وچ سننا تے ویکھنا سی۔ اروشی بٹالیہ جیسے سکالرز دے کم دے بعد، جنہاں دی تقسیم دی زبانی تاریخاں نے سانوں ایسی آوازاں نوں سنن وچ مدد کیتی اے جو سرکاری تاریخاں وچوں مٹ گئیاں نیں، اسیں اپنے کم راہیں سانجھی کھوج دے ذریعے تخلیقی طریقیاں دے استعمال تے زور دتا جو کہ تقسیم دی روزمرہ دی میراث نال وی جوڑیا جا سکے۔ ایہہ کہانی دنیا دے سب توں زیادہ فوجیاں والے بارڈر دے نیڑے رہن والی نسلاں وچ کیویں دسی گئی یا کیویں نہیں دسی گئی؟ دوجے پاسیوں پڑوسیاں تے دوستاں نال کون رابطہ کردا اے یا نہیں کردا اے؟ اس زمین نوں واہن دا کی مطلب اے جتھے اینا تشدد ویکھیا گیا سی؟ اسیں روزانہ دی زندگی وچ اس واقعے نوں کیویں یاد رکھدے ہاں؟ اسیں کیویں تے کیوں یاد رکھنا چاہنے ہاں؟ اس سفر وچ ساڈا پہلا ٹھکانہ پاکستان دی سرحد توں چند کلومیٹر دور امرتسر دے بالکل باہر پریت لڑی دا گھرسی۔

پریت لڑی اک پنجابی ادبی رسالہ اے جو 1933 توں شائع ہو رہیا اے۔ ’زندگی، محبت تے آرزو‘ دے موضوعات تے زور دیندے ھوئے، اس دی بنیاد گربخش سنگھ نے پریت نگر دی بستی وچ رکھی سی، جو لاہور تے امرتسر دے درمیان برابر فاصلے تےموجود اے۔ ایہہ جگہ تے رسالہ پنجابی دی کجھ اہم ادبی شخصیتاں (جنہاں وچ ساحر لدھیانوی تے امرتا پریتم شامل نیں) دا حقیقی تے ادبی گھر رہیا اے۔ تقسیم دا پریت نگر تے تباہ کن اثر پیا۔ لیکن پریت لڑی دوہاں پنجاباں تے پنجابیاں دے درمیان اک تخلیقی رابطہ اے جو ہجرت دی مسلسل لہراں وچ (ایہہ جگہ) چھڈ گئے نیں۔ زندگی، محبت تے آرزو دے موضوعات اجے حال وچ باقی نیں۔

پریت نگر ریذیڈنسی، پریت لڑی دے ایڈیٹر دا گھر، ان فنکاراں تے لکھاریاں دے لئی اک جگہ بن گیا اے جو یادداشت دے تصور نال جڑنا چاہندے نیں۔ مہمان تے ریزیڈنٹس تاریخی پریت گھر نوں اپنا گھر بناندے نیں، اکٹھے کھانا ونڈدے نیں، تے آلے دوالے دے منظراں اور کمیونٹیز نوں پریرنا، سکھن تے تعاون لئی استعمال کردے نیں۔ تخلیقی رکاوٹاں نے پریت نگر ریذیڈنسی دے نال رل کے اکتوبر تے نومبر 2018 وچ تقسیم تے اس دی وراثت دے موضوع تے آرٹسٹ ریذیڈنسیز نوں چلان لئی تعاون کیتا۔ 2018 وچ کیتے گئے اس کم نوں ودھان لئی اس توں بعد نویں ریذیڈنسیز بنائیاں گئیاں نیں۔

ਸਾਡੀ ਪਹੁੰਚ ਵੰਡ ਨੂੰ ਇਤਿਹਾਸ ਦੀਆਂ ਕਿਤਾਬਾਂ ਵਿਚ ਦੇਖਣਾ ਨਹੀਂ ਸੀ, ਸਗੋਂ ਪੰਜਾਬ ਦੇ ਲੋਕਾਂ ਅਤੇ ਲੈਂਡਸਕੇਪ ਵਿਚ ਇਸਨੂੰ ਸੁਣਨਾ, ਅਤੇ ਇਸਨੂੰ ਵੇਖਣਾ ਸੀ। ਉਰਵਸ਼ੀ ਬੁਟਾਲੀਆ ਵਰਗੇ ਵਿਦਵਾਨਾਂ ਦੇ ਕੰਮ ਤੇ ਚੱਲਦੇ ਹੋਏ, ਜਿਹਨਾਂ ਵੱਲੋਂ ਵੰਡ ਦੀਆਂ ਮੁਲਾਕਾਤਾਂ ਰਾਹੀਂ ਇਕੱਤਰ ਕੀਤੀਆਂ ਕਹਾਣੀਆਂ ਨੇ ਬੁਨਿਆਦੀ ਕੰਮ ਕੀਤਾ ਅਤੇ ਸਾਨੂੰ ਉਹ ਆਵਾਜ਼ਾਂ ਸੁਣਨ ਵਿਚ ਮਦਦ ਕੀਤੀ ਜਿਹੜੀਆਂ ਸਰਕਾਰੀ ਕਹਾਣੀਆਂ ਵਿਚੋਂ ਮਿਟਾ ਦਿੱਤੀਆਂ ਗਈਆਂ ਹਨ, ਸਾਡਾ ਮਿਲਵਰਤਨ ਖੋਜ ਤੋਂ ਪ੍ਰੇਰਿਤ ਅਜੇਹੇ ਸਿਰਜਨਾਤਮਕ ਤਰੀਕਿਆਂ ਦੀ ਵਰਤੋਂ ਕਰਨ ਤੇ ਕੇਂਦਰਿਤ ਸੀ ਜਿਹਨਾਂ ਨੂੰ ਵੰਡ ਦੀ ਰੋਜ਼ਾਨਾ ਦੀ ਵਿਰਾਸਤ ਨਾਲ ਇਕਸੁਰ ਕੀਤਾ ਜਾ ਸਕੇ।ਉਸ ਕਹਾਣੀ ਨੂੰ ਦੁਨੀਆ ਦੀ ਇਕ ਸਭ ਤੋਂ ਵਧ ਫੌਜੀ ਤਾਇਨਾਤੀ ਵਾਲੀ ਸਰਹੱਦ ਦੇ ਬਿਲਕੁਲ ਨਾਲ ਰਹਿੰਦੀਆਂ ਪੀੜ੍ਹੀਆਂ ਨੂੰ ਕਿਵੇਂ ਸਣਾਇਆ ਜਾ ਸਕਦਾ ਹੈ ਜਾਂ ਨਹੀਂ ਸੁਣਾਇਆ ਜਾ ਸਕਦਾ? ਕੌਣ ਅਜੇ ਵੀ ਦੂਜੇ ਪਾਸੇ ਰਹਿੰਦੇ ਆਪਣੇ ਗੁਆਂਢੀਆਂ ਅਤੇ ਦੋਸਤਾਂ ਦੇ ਸੰਪਰਕ ਵਿਚ ਹੈ ਜਾਂ ਨਹੀਂ ਹੈ? ਜਿਸ ਜ਼ਮੀਨ ਉੱਪਰ ਇੰਨਾ ਖੂਨ-ਖਰਾਬਾ ਹੋਇਆ ਸੀ, ਉਸਨੂੰ ਵਾਹੁਣ ਦਾ ਕੀ ਮਤਲਬ ਹੈ? ਉਸ ਵਾਕਿਆ ਨੂੰ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿਚ ਕਿਵੇਂ ਯਾਦ ਕਰਦੇ ਜਾਂ ਉਸਦੀ ਯਾਦ ਮਨਾਉਂਦੇ ਹਾਂ? ਸਾਨੂੰ ਕਿਵੇਂ ਅਤੇ ਕਿਉਂ ਯਾਦ ਰੱਖਣਾ ਚਾਹੀਦਾ ਹੈ? ਇਸ ਸਫਰ ਵਿਚ ਸਾਡਾ ਪਹਿਲਾ ਸੁਰੱਖਿਅਤ ਆਸਰਾ ਪਾਕਿਸਤਾਨ ਨਾਲ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ, ਅੰਮ੍ਰਿਤਸਰ ਦੇ ਬਾਹਰਵਾਰ, ਪ੍ਰੀਤ ਲੜੀ ਦੇ ਘਰ ਵਿਖੇ ਸੀ।

ਪ੍ਰੀਤ ਲੜੀ ਇਕ ਪੰਜਾਬੀ ਸਾਹਿਤਕ ਮੈਗਜ਼ੀਨ ਹੈ ਜਿਹੜਾ 1933 ਤੋਂ ਛਪਦਾ ਆ ਰਿਹਾ ਹੈ। ‘ਜ਼ਿੰਦਗੀ, ਪਿਆਰ ਅਤੇ ਤਾਂਘ’ ਦੇ ਵਿਸ਼ਾ-ਵਸਤੂਆਂ ਤੇ ਕੇਂਦਰਿਤ, ਇਸ ਮੈਗਜ਼ੀਨ ਨੂੰ ਗੁਰਬਖਸ਼ ਸਿੰਘ ਨੇ ਪ੍ਰੀਤ ਨਗਰ ਕਸਬੇ ਤੋਂ ਸ਼ੁਰੂ ਕੀਤਾ ਸੀ, ਜਿਹੜਾ ਕਿ ਲਾਹੌਰ ਅਤੇ ਅੰਮ੍ਰਿਤਸਰ ਤੋਂ ਤਕਰੀਬਨ ਬਰਾਬਰ ਦੂਰੀ ਤੇ ਸਥਿੱਤ ਹੈ। ਇਹ ਕਸਬਾ ਅਤੇ ਇਹ ਮੈਗਜ਼ੀਨ ਪੰਜਾਬੀ ਸਾਹਿਤ ਦੀਆਂ ਕੁਝ ਬੇਹੱਦ ਨਾਮਵਰ ਸ਼ਖਸੀਅਤਾਂ ਲਈ, ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਸਮੇਤ, ਇਕ ਯਥਾਰਥਿਕ ਅਤੇ ਸਾਹਿਤਕ ਨਿਵਾਸ ਰਹੇ ਹਨ। ਵੰਡ ਦਾ ਪ੍ਰੀਤ ਨਗਰ ਉੱਪਰ ਤਬਾਹਕਾਰੀ ਅਸਰ ਹੋਇਆ।ਪਰ ਪ੍ਰੀਤ ਲੜੀ ਦੋਹਾਂ ਪੰਜਾਬਾਂ, ਅਤੇ ਪ੍ਰਵਾਸ ਦੀਆਂ ਸਿਲਸਲੇਵਾਰ ਲਹਿਰਾਂ ਵਿਚ ਦੂਰ ਜਾਣ ਵਾਲੇ ਪੰਜਾਬੀਆਂ ਦਰਮਿਆਨ ਇਕ ਸਾਹਿਤਕ ਕੜੀ ਬਣਿਆ ਹੋਇਆ ਹੈ। ਜ਼ਿੰਦਗੀ, ਪਿਆਰ ਅਤੇ ਤਾਂਘ ਦੇ ਵਿਸ਼ਾ-ਵਸਤੂ, ਕਾਇਮ ਹਨ।

ਹਾਲ ਹੀ ਵਿਚ, ਪ੍ਰੀਤ ਨਗਰ ਰੈਜ਼ੀਡੈਂਸੀ, ਪ੍ਰੀਤ ਲੜੀ ਦੇ ਸੰਪਾਦਕ ਦਾ ਨਿਵਾਸ, ਉਹਨਾਂ ਕਲਾਕਾਰਾਂ ਅਤੇ ਲੇਖਕਾਂ ਲਈ ਇਕ ਅਜੇਹੀ ਜਗ੍ਹਾ ਬਣ ਗਿਆ ਹੈ ਜਿਹੜੇ ਯਾਦਾਸ਼ਤ ਦੇ ਸਿਧਾਂਤ ਨਾਲ ਜੁੜਨਾ ਚਾਹੁੰਦੇ ਹਨ।ਮਹਿਮਾਨ ਅਤੇ ਬਸ਼ਿੰਦੇ ਇਤਿਹਾਸਕ ਪ੍ਰੀਤ ਨਗਰ ਨੂੰ ਆਪਣਾ ਘਰ ਬਣਾਉਂਦੇ ਤੇ ਲੰਗਰ ਸਾਂਝਾ ਕਰਦੇ ਹੋਏ ਆਲੇ-ਦੁਆਲੇ ਦੇ ਭੂ-ਦ੍ਰਿਸ਼ ਅਤੇ ਭਾਈਚਾਰਿਆਂ ਨੂੰ ਪ੍ਰੇਰਨਾ, ਸਿਖਲਾਈ ਅਤੇ ਮਿਲਵਰਤਨ ਦੇ ਸਰੋਤ ਵਜੋਂ ਵਰਤਦੇ ਹਨ।ਕਰੀਏਟਿਵ ਇੰਟੈਰੱਪਸ਼ਨਜ਼ ਨੇ ਪ੍ਰੀਤ ਨਗਰ ਰੈਜ਼ੀਡੈਂਸੀ ਨਾਲ ਹੱਥ ਵਟਾ ਕੇ ਅਕਤੂਬਰ ਅਤੇ ਨਵੰਬਰ 2018 ਵਿਚ ਕਲਾਤਮਕ ਰੈਜ਼ੀਡੈਂਸੀਜ਼ ਚਲਾਈਆਂ ਜਿਹਨਾਂ ਦਾ ਵਿਸ਼ਾ-ਵਸਤੂ ਵੰਡ ਅਤੇ ਇਸਦੀ ਵਿਰਾਸਤ ਦੇ ਦੁਆਲੇ ਸੀ। ਉਹਨਾਂ ਰੈਜ਼ੀਡੈਂਸੀਜ਼ ਵਿਚ ਤਿਆਰ ਕੀਤੀਆਂ ਕਲਾ-ਕ੍ਰਿਤੀਆਂ ਨਾਲ ਦੂਜੇ ਪਾਸੇ ਤੋਂ ਨੁਮਾਇਸ਼ ਦਾ ਪੂਰਬੀ ਪੰਜਾਬ ਹਿੱਸਾ ਬਣਿਆ ਹੈ। (ਉਦੋਂ ਤੋਂ ਲੈ ਕੇ, 2018 ਵਿਚ ਕੀਤੇ ਕੰਮ ਨੂੰ ਹੋਰ ਵਧਾਉਣ ਅਤੇ ਉੱਪਰ ਲਿਜਾਣ ਲਈ ਵਾਧੂ ਰੈਜ਼ੀਡੈਂਸੀਜ਼ ਲਗਾਈਆਂ ਗਈਆਂ ਹਨ।)

Two groups of artists in these 2018 residencies were encouraged to collaborate with local craftspeople and young people. As the exhibition shows, from weaving, to metal work, to storytelling, you cannot partition Punjab’s shared culture and heritage. We use the same words, we sing the same songs, our lands hold more years of lives lived together than not. Restrictions on travel made it almost impossible to cross, or work directly with, potential partners in Pakistan. But at Preet Nagar we focused on forms of practice that could include descendants of Partition refugees who still felt the economic hardship of that forced displacement. This collaborative work included artists commissioning specialist craft work, and the assistance to create a pop-up mela (festival) that could exhibit the artists’ work at Preet Nagar, as well as provide an opportunity for people to share and practice some of the arts of Punjab. As the editor of Preet Lari comments:

These activities united people across religion, caste and economic class. By holding our exhibition in a converted cow shed and using traditional forms of celebration through folk music, we were able to create an inclusive not exclusive experience of art. This work has challenged traditional fine arts practice which requires a disposable income to engage with the arts. In rural and grassroots level one rarely gets a chance to be involved in the ‘arts world’ or ‘gallery practice’. (Poonam Singh, Editor of Preet Lari)

By expanding the meaning of the word ‘artist’, our aim was to bring legitimacy and importance to specifically Punjabi forms of creative practice which are becoming endangered in the face of industrialisation and mass production. With Punjab facing an environmental crisis, it was impossible not to consider environmental sustainability directly alongside the sustainability of historical cultural practice in Punjab. An example of endangered practice can be seen in the traditional brass workers, highlighted by Ratika Singh in her installation Or They Will Not Exist (2018), which is featured in the exhibition. These men are not just subjects in art, they are the producers of art:

We have never felt this respect for our work. I have not felt the acceptance or recognition as an artist. My community is looked down upon and our work is seen as labour. We work with soot and acid, and this work is hard manual work. We are made to feel shameful. I have felt a sense of pride and feel that my work is important. To see people from across the country and abroad appreciate our craftsmanship and its history, I am convinced that it is important work. (Gaurav Suri, Brass Craftsman)

How is a brass cup, or a photograph of a field, or a painting of a horizon, connected to Partition? Because it is the endurance of practices, memories, and places indelibly tied to Punjab. The knowledge and practice of how to make brass items for a household has been passed down across generations in a language, and using materials, which belong to this place. The soil on one side of the Punjabi border is the same as the soil on the other. Our horizon is the same.

As the children and grandchildren of the generation that experienced Partition first-hand, we feel the collective responsibility to be the caretakers of stories of everyday resistance to hardships and everyday resilience and joy. These were all creative interruptions to the reality of two Punjabs through the the memory or the imagining, of a borderless idea of Punjab. Here, at The Reach, the two Punjabs meet in the diaspora.

Churnjeet Mahn, Punjab Lead for Creative Interruptions, June 2021

انہاں 2018 دی ریزیڈنسیز وچ فنکاراں دے دو جتھیاں نوں مقامی کاریگراں تے نوجواناں دے نال مل کے کم کرن لئی ابھاریا گیا۔ جیویں ایہہ نمائش وکھاندی اے، بُنتی توں لے کے لوھاری کم تے کہانی دسن تک، تسیں پنجاب دی سانجھی ثقافت تے ورثے نوں ونڈ نہیں سکدے۔ اسیں اکوجہے لفظ استعمال کردے ہاں، تے اکو جہے گانے گاندے ہاں۔ ساڈیاں زمیناں تے اکھٹے گزاری گئی زندگی دے سال اس توں زیادہ نے جو اکٹھی نہیں گزری۔ سفری پابندیاں نے پاکستان وچ شراکت داراں دے نال براہ راست کم کرنا یا بارڈر ٹپنا تقریبا ناممکن بنا دتا اے۔ لیکن پریت نگر وچ اسیں انہاں طریقیاں تے توجہ دتی جنہاں وچ ونڈ توں متاثر ہون والے پناہ گزیناں دی اولاد شامل ہو سکدی اے جو اجے وی اس جبری نقل مکانی دی معاشی مشکلاں نوں محسوس کردی اے۔ اس سانجھے کم وچ اوہ فنکار شامل نے جہناں خاص ہنر دا کام کروایا، تے جنہاں نے ایک پاپ اپ میلے (فیسٹیول) دے انتظام وچ مدد کیتی اے جو پریت نگر وچ فنکاراں دے کم دی نمائش کر سکدا اے، تے لوکاں نوں پنجاب دا فن ونڈن تے اس تے عمل کرن دا موقع فراہم کردا اے۔ پریت لاری دا ایڈیٹر تبصرہ کردا اے

انہاں سرگرمیاں نے لوکاں نوں مذہب، ذات تے معاشی طبقیاں توں ہٹ کے اکٹھا کیتا اے۔ اک بدلے ہوئے گاواں دے باڑے وچ ساڈی نمائش دا انعقاد تے لوک میوزک دے ذریعے جشن دی روایتی شکلاں دا استعمال کردے ہوئے، اسیں آرٹ دا اک خاص ہی نہیں بلکہ اک خصوصی تجربہ بنان وچ کامیاب ہوے آں۔ اس کم نے روایتی فائن آرٹس پریکٹس نوں چیلنج کیتا اے جس وچ فنون توں جڑے رہن لئی ڈسپوزایبل آمدنی چاہی دی ہوندی اے۔ دیہاتی تے تھلڑی سطح تے کسے نوں ’آرٹس ورلڈ‘ یا ’گیلری پریکٹس‘ وچ شامل ہون دا موقع گھٹ ہی ملدا اے۔ (پونم سنگھ ، پریت لاری دے ایڈیٹر)

لفظ ’آرٹسٹ‘ دے معنی نوں ودھا کے ساڈا مقصد خاص طور تے انہاں پنجابی تخلیقی طریقیاں نوں جائز حیثیت تے اہمیت دینا سی جو کہ صنعت کاری تے وڈے پیمانے دی پیداوار دی وجہ توں خطرے توں دوچار ہو رہے نیں۔ جس طرح دے ماحولیاتی بحران دا سامنا پنجاب نوں ہے، پنجاب وچ تاریخی ثقافتی عمل دی پائیداری دے نال نال براہ راست ماحولیاتی پائیداری تے وی غور نہ کرنا ناممکن سی۔ خطرے توں دوچار پریکٹس دی اک مثال روایتی پیتل دے فنکاراں وچ ویکھی جا سکدی اے، جنہوں اس نمائش وچ موجود رتیکا سنگھ دے کم’یا اوہ وجود وچ نہیں آن گے‘ وچ وکھایا گیا اے۔ ایہہ مرد صرف آرٹ دا موضوع ہی نہیں بلکہ آرٹ دے پیشکار وی نیں

اسیں اپنے کم لئی ایہہ احترام کدی محسوس نہیں کیتا۔ میں بطور آرٹسٹ قبولیت یا پہچان محسوس نہیں کیتی۔ میری برادری نوں حقارت دی نگاہ توں ویکھیا جاندا اے تے ساڈے کم نوں محنت دے طور تے ویکھیا جاندا اے۔ اسیں کاجل تے تیزاب دے نال کم کردے ہاں، تے ایہہ کم مشکل اے۔ سانوں بنایا ہی شرمندگی دا إحساس محسوس کرن لئی ہے۔ میںوں فخر دا احساس ہویا ہے تے میں محسوس کیتا اے کہ میرا کام اہم ہے۔ ملک تے ملکوں باہر دے لوکاں نوں ساڈی کاریگری تے اس دی تاریخ دی تعریف کردا دیکھ کے مینوں یقین ہویا اے کہ ایہہ اک اہم کم اے۔ (گورو سوری، پیتل کاریگر)

پیتل دا پیالہ، کھیت دی تصویر یا افق دی پینٹنگ تقسیم توں کیویں جڑی ہوئی اے؟ کیونکہ ایہہ پنجاب توں جڑے طریقیاں، یاداں تے جگہاں دی برداشت اے۔ گھر لئی پیتل دی چیزاں بنان دا علم تے عمل نسل در نسل اک زبان وچ، تے ایسا مواد استعمال کردے ہوئے جو اس جگہ توں جڑیا ھویا اے، چلدا آیا ہے۔ پنجابی سرحد دے اک طرف دی مٹی دوجی مٹی ورگی اے۔ ساڈا افق وی اکو جیہا اے۔

اس نسل دے بچیاں تے پوتے پوتیاں ہون دے ناطے جنہاں نے تقسیم دا تجربہ کیتا، اسیں سانجھی ذمہ داری محسوس کردے ہاں کہ روز مرہ دی مشکلاں دے خلاف مزاحمت، صبر تے خوشی دی کہانیاں دے نگہبان بنیے۔ ایہہ اک بغیرسرحد دے پنجاب دی یاداشت یا تصور دے ذریعے دو پنجاباں دی حقیقت وچ تخلیقی رکاوٹاں نیں۔ ایتھے دی ریچ میوزیم وچ دونوں پنجاب ڈائسپورا راہیں ملدے نیں۔

چرنجیت مہن، تخلیقی رکاوٹاں لئی پنجاب دے سربراہ، جون ۲۰۲۱

2018 ਦੀਆਂ ਇਹਨਾਂ ਰੈਜ਼ੀਡੈਂਸੀਜ਼ ਵਿਚ ਕਲਾਕਾਰਾਂ ਦੇ ਦੋ ਗਰੁੱਪਾਂ ਨੂੰ ਸਥਾਨਕ ਸ਼ਿਲਪਕਾਰਾਂ ਅਤੇ ਨੌਜਵਾਨਾਂ ਨਾਲ ਹੱਥ ਵਟਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ।ਜਿਵੇਂ ਕਿ ਨੁਮਾਇਸ਼ ਤੋਂ ਦਿਖਾਈ ਦਿੰਦਾ ਹੈ, ਬੁਣਨ ਤੋਂ ਲੈ ਕੇ ਧਾਤ ਦੇ ਕੰਮ ਅਤੇ ਕਹਾਣੀ ਸੁਣਾਉਣ ਤੱਕ, ਤੁਸੀਂ ਪੰਜਾਬ ਦੇ ਸਾਂਝੇ ਸੱਭਿਆਚਾਰ ਅਤੇ ਵਿਰਾਸਤ ਨੂੰ ਵੰਡ ਨਹੀਂ ਸਕਦੇ। ਅਸੀਂ ਇਕੋ ਜਿਹੇ ਸ਼ਬਦ ਵਰਤਦੇ ਹਾਂ, ਇਕੋ ਜਿਹੇ ਗੀਤ ਗਾਉਂਦੇ ਹਾਂ, ਸਾਡੀ ਜ਼ਮੀਨ ਉੱਪਰ ਅੱਧ ਤੋਂ ਜ਼ਿਆਦਾ ਵਰ੍ਹੇ ਲੋਕਾਂ ਨੇ ਜ਼ਿੰਦਗੀਆਂ ਇਕੱਠੇ ਬਤੀਤ ਕੀਤੀਆਂ ਹਨ।ਸਫਰ ‘ਤੇ ਪਾਬੰਦੀਆਂ ਨੇ ਪਾਕਿਸਤਾਨ ਵਿਚ ਸੰਭਾਵੀ ਸਹਿਯੋਗੀਆਂ ਕੋਲ ਜਾਣਾ ਜਾਂ ਉਹਨਾਂ ਨਾਲ ਸਿੱਧੇ ਕੰਮ ਕਰਨਾ ਤਕਰੀਬਨ ਅਸੰਭਵ ਬਣਾ ਦਿੱਤਾ। ਪਰ ਪ੍ਰੀਤ ਨਗਰ ਵਿਖੇ ਅਸੀਂ ਅਮਲੀ ਰੂਪ ਵਿਚ ਅਜੇਹੀਆਂ ਕਿਸਮਾਂ ਤੇ ਕੇਂਦਰਿਤ ਕੀਤਾ ਜਿਹਨਾਂ ਵਿਚ ਵੰਡ ਦੌਰਾਨ ਉੱਜੜ ਕੇ ਆਏ ਵਿਅਕਤੀਆਂ ਦੀਆਂ ਅਗਲੀਆਂ ਪੀੜ੍ਹੀਆਂ ਸ਼ਾਮਲ ਹੋ ਸਕਣ ਜਿਹੜੀਆਂ ਅੱਜ ਵੀ ਉਸ ਜ਼ਬਰੀ ਉਜਾੜੇ ਕਰਕੇ ਆਰਥਿਕ ਤੰਗੀ-ਤੁਰਸ਼ੀ ਮਹਿਸੂਸ ਕਰਦੀਆਂ ਹਨ। ਇਸ ਸਹਿਯੋਗੀ ਕੰਮ ਵਿਚ ਸ਼ਾਮਲ ਸਨ ਮਾਹਿਰਾਨਾ ਸ਼ਿਲਪਕਾਰੀ ਕੰਮ ਲਈ ਆਦੇਸ਼ ਦੇਣ ਵਾਲੇ ਆਰਟਿਸਟ, ਅਤੇ ਇਕ ਮੇਲਾ ਲਗਾਉਣ ਵਿਚ ਮਦਦ ਜਿਸ ਵਿਚ ਕਲਾਕਾਰਾਂ ਦੀਆਂ ਕਲਾ-ਕ੍ਰਿਤੀਆਂ ਦੀ ਪ੍ਰੀਤ ਨਗਰ ਵਿਖੇ ਨੁਮਾਇਸ਼ ਲਗਾਈ ਜਾ ਸਕੇ, ਅਤੇ ਨਾਲ ਹੀ ਲੋਕਾਂ ਨੂੰ ਪੰਜਾਬ ਦੀਆਂ ਕੁਝ ਕਲਾਵਾਂ ਨੂੰ ਸਾਂਝੇ ਕਰਨ ਅਤੇ ਅਭਿਆਸ ਕਰਨ ਦਾ ਮੌਕਾ ਮਿਲ ਸਕੇ। ਜਿਵੇਂ ਕਿ ਪ੍ਰੀਤ ਲੜੀ ਦੇ ਸੰਪਾਦਕ ਨੇ ਟਿੱਪਣੀ ਕੀਤੀ:

ਇਹਨਾਂ ਕਾਰਜਾਂ ਨੇ ਲੋਕਾਂ ਨੂੰ ਧਰਮਾਂ, ਜਾਤਾਂ ਅਤੇ ਆਰਥਿਕ ਸ਼੍ਰੈਣੀ ਤੋਂ ਉੱਪਰ ਉੱਠ ਕੇ ਇਕ ਮੰਚ ਤੇ ਲਿਆਂਦਾ।ਗਊਆਂ ਦੇ ਇਕ ਸ਼ੈੱਡ ਨੂੰ ਤਬਦੀਲ ਕਰਕੇ ਉਸ ਵਿਚ ਨੁਮਾਇਸ਼ ਲਗਾ ਕੇ ਅਤੇ ਫੋਕ ਸੰਗੀਤ ਰਾਹੀਂ ਰਵਾਇਤੀ ਤਰੀਕੇ ਨਾਲ ਜਸ਼ਨ ਮਨਾ ਕੇ, ਅਸੀਂ ਕਲਾ ਦਾ ਇਕ ਸਮੁੱਚਾ ਅਨੁਭਵ ਸਿਰਜਣ ਵਿਚ ਕਾਮਯਾਬ ਹੋ ਗਏ ਜਿਹੜਾ ਨਾਮਿਲਣਸਾਰ ਨਹੀਂ ਸੀ।ਇਸ ਕਾਰਜ ਨੇ ਫਾਈਨ ਆਰਟ ਦੀ ਇਸ ਰੀਤ ਨੂੰ ਵੰਗਾਰਿਆ ਹੈ ਜਿਸਦੀ ਮੰਗ ਹੈ ਕਿ ਕਲਾ ਵਿਚ ਹਿੱਸਾ ਲੈਣ ਲਈ ਵਰਤਣਯੋਗ ਆਮਦਨ ਲੋੜੀਂਦੀ ਹੈ।ਪੇਂਡੂ ਅਤੇ ਜ਼ਮੀਨੀ ਪੱਧਰ ਤੇ ਕਿਸੇ ਨੂੰ ‘ਕਲਾ ਜਗਤ’ ਜਾਂ ‘ਗੈਲਰੀ ਪ੍ਰੈਕਟਿਸ’ ਵਿਚ ਸ਼ਮੂਲੀਅਤ ਦਾ ਮਸਾਂ ਹੀ ਮੌਕਾ ਮਿਲਦਾ ਹੈ। (ਪੂਨਮ ਸਿੰਘ, ਸੰਪਾਦਕ, ਪ੍ਰੀਤ ਲੜੀ)

‘ਆਰਟਿਸਟ’ ਸ਼ਬਦ ਦੇ ਮਤਲਬ ਵਿਚ ਵਾਧਾ ਕਰਕੇ, ਸਾਡਾ ਟੀਚਾ ਖਾਸ ਤੌਰ ਤੇ ਪੰਜਾਬੀ ਦੀਆਂ ਉਹਨਾਂ ਸਿਰਜਨਾਤਮਕ ਰਹੁ-ਰੀਤਾਂ ਨੂੰ ਪ੍ਰਮਾਣਕਤਾ ਅਤੇ ਮਹੱਤਤਾ ਪ੍ਰਦਾਨ ਕਰਨਾ ਸੀ ਜਿਹੜੀਆਂ ਸਨਅਤੀਕਰਨ ਅਤੇ ਸਮੂਹੀ ਉਤਪਾਦਨ ਕਰਕੇ ਖਤਰੇ ਦਾ ਸਾਹਮਣਾ ਕਰ ਰਹੀਆਂ ਹਨ।ਪੰਜਾਬ ਵਿਚ ਵਾਤਾਵਰਨ ਦੇ ਸੰਕਟ ਦੇ ਮੱਦੇ-ਨਜ਼ਰ, ਪੰਜਾਬ ਵਿਚ ਇਤਿਹਾਸਕ ਸੱਭਿਆਚਾਰਕ ਅਮਲ ਦੀ ਲਗਾਤਾਰਤਾ ਦੇ ਨਾਲ ਨਾਲ ਸਿੱਧੇ ਤੌਰ ਤੇ ਵਾਤਾਵਰਨ ਦੀ ਸੰਭਾਲ ‘ਤੇ ਗੌਰ ਨਾ ਕਰਨਾ ਅਸੰਭਵ ਸੀ। ਖਤਰੇ ਦਾ ਸਾਹਮਣਾ ਕਰ ਰਹੀ ਰਹੁ-ਰੀਤ ਦੀ ਇਕ ਉਦਾਹਰਨ ਰਵਾਇਤੀ ਠਠਿਆਰਿਆਂ ਵਿਚ ਦੇਖੀ ਜਾ ਸਕਦੀ ਹੈ, ਜਿਸਨੂੰ ਨੁਮਾਇਸ਼ ਵਿਚ ਸ਼ਾਮਲ ਰਤਿਕਾ ਸਿੰਘ ਦੀ ਕਲਾ-ਕ੍ਰਿਤੀ ਜਾਂ ਉਹਨਾਂ ਦੀ ਹੋਂਦ ਨਹੀਂ ਰਹੇੇਗੀ (2018) ਵਿਚ ਉਭਾਰਿਆ ਗਿਆ ਹੈ।ਇਹ ਆਦਮੀ ਕੇਵਲ ਆਰਟ ਵਿਚ ਪਾਤਰ ਹੀ ਨਹੀਂ ਹਨ, ਉਹ ਕਲਾ ਦੇ ਉਸਰੱਈਏ ਹਨ:

ਸਾਨੂੰ ਆਪਣੇ ਕੰਮ ਲਈ ਕਦੇ ਵੀ ਇਹ ਕਦਰ ਮਹਿਸੂਸ ਨਹੀਂ ਹੋਈ। ਮੈਨੂੰ ਕਲਾਕਾਰ ਦੇ ਤੌਰ ਤੇ ਸਵੀਕ੍ਰਿਤੀ ਜਾਂ ਮਾਨਤਾ ਨਹੀਂ ਮਿਲੀ।ਸਾਡੇ ਭਾਈਚਾਰੇ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਸਾਡੇ ਕੰਮ ਨੂੰ ਮਜ਼ਦੂਰੀ ਸਮਝਿਆ ਜਾਂਦਾ ਹੈ। ਅਸੀਂ ਕਾਲਖ ਅਤੇ ਤੇਜ਼ਾਬ ਨਾਲ ਕੰਮ ਕਰਦੇ ਹਾਂ, ਅਤੇ ਇਹ ਮੁਸ਼ੱਕਤ ਵਾਲਾ ਹੱਥ ਦਾ ਕੰਮ ਹੈ।ਸਾਨੂੰ ਸ਼ਰਮਿੰਦਗੀ ਮਹਿਸੂਸ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਮੈਨੂੰ ਫਖਰ ਮਹਿਸੂਸ ਹੋਇਆ ਹੈ ਅਤੇ ਮੈਂ ਸਮਝਦਾ ਹਾਂ ਕਿ ਮੇਰਾ ਕੰਮ ਮਹੱਤਵਪੂਰਨ ਹੈ। ਦੇਸ਼ ਭਰ ਅਤੇ ਵਿਦੇਸ਼ ਤੋਂ ਆਏ ਲੋਕਾਂ ਨੂੰ ਸਾਡੀ ਸ਼ਿਲਪਕਲਾ ਅਤੇ ਇਸਦੇ ਇਤਿਹਾਸ ਦੀ ਕਦਰ ਕਰਦਿਆਂ ਦੇਖਕੇ ਮੈਨੂੰ ਯਕੀਨ ਹੋ ਗਿਆ ਹੈ ਕਿ ਇਹ ਮਹੱਤਵਪੂਰਨ ਕੰਮ ਹੈ। (ਗੌਰਵ ਸੂਰੀ, ਪਿੱਤਲ ਦਾ ਕੰਮ ਕਰਨ ਵਾਲਾ)

ਇਕ ਪਿੱਤਲ ਦਾ ਪਿਆਲਾ, ਜਾਂ ਇਕ ਖੇਤ ਦੀ ਤਸਵੀਰ, ਜਾਂ ਇਕ ਦਿਸਹੱਦੇ ਦੀ ਪੇਂਟਿੰਗ ਵੰਡ ਨਾਲ ਕਿਵੇਂ ਜੁੜੀ ਹੋਈ ਹੈ? ਕਿਉਂਕਿ ਇਹ ਪੰਜਾਬ ਨਾਲ ਅਮਿੱਟ ਰੂਪ ਵਿਚ ਜੁੜੀਆਂ ਰਹੁ-ਰੀਤਾਂ, ਯਾਦਾਂ ਅਤੇ ਥਾਵਾਂ ਦੀ ਸਥਿਰਤਾ ਕਰਕੇ ਹੈ। ਪਿੱਤਲ ਦੀਆਂ ਵਸਤਾਂ ਬਣਾਉਣ ਦੇ ਤਰੀਕੇ ਬਾਰੇ ਜਾਣਕਾਰੀ ਅਤੇ ਅਮਲੀ ਤਜਰਬਾ ਇਕ ਪਰਿਵਾਰ ਵਿਚ ਸਥਾਨਕ ਬੋਲੀ ਅਤੇ ਸਥਾਨਕ ਸਮਗਰੀ ਦੀ ਵਰਤੋਂ ਰਾਹੀਂ ਪੀੜ੍ਹੀ-ਦਰ-ਪੀੜ੍ਹੀ ਪਹੁੰਚ ਰਹੇ ਹਨ। ਪੰਜਾਬ ਦੀ ਸਰਹੱਦ ਦੇ ਇਕ ਪਾਸੇ ਦੀ ਮਿੱਟੀ ਦੁਜੇ ਪਾਸੇ ਦੀ ਮਿੱਟੀ ਵਰਗੀ ਹੀ ਹੈ।ਸਾਡਾ ਦਿਸਹੱਦਾ ਇੱਕੋ ਹੈ।

ਵੰਡ ਦਾ ਸੰਤਾਪ ਆਪਣੇ ਉੱਪਰ ਹੰਢਾਉਣ ਵਾਲੀ ਪੀੜ੍ਹੀ ਦੇ ਬੱਚੇ ਅਤੇ ਅੱਗੇ ਉਹਨਾਂ ਦੇ ਬੱਚੇ ਹੋਣ ਕਰਕੇ, ਅਸੀਂ ਮਹਿਸੂਸ ਕਰਦੇ ਹਾਂ ਕਿ ਮੁਸੀਬਤਾਂ ਨਾਲ ਰੋਜ਼ਾਨਾ ਦੋ ਹੱਥ ਕਰਨ ਦੀਆਂ ਕਹਾਣੀਆਂ ਅਤੇ ਹਰ ਰੋਜ਼ ਮੁੜ ਉਭਰਨ ਦੀ ਸ਼ਕਤੀ ਅਤੇ ਖੁਸ਼ੀ ਦੇ ਰਖਵਾਲੇ ਬਣਨ ਦੀ ਸਾਡੀ ਇਹ ਸਾਂਝੀ ਜ਼ਿੰਮੇਵਾਰੀ ਹੈ।ਇਹ ਸਭ ਦੋ ਪੰਜਾਬਾਂ ਦੀ ਅਸਲੀਅਤ ਬਾਰੇ ਇਕ ਸਰਹੱਦ-ਰਹਿਤ ਪੰਜਾਬ ਦੇ ਖਿਆਲ ਦੀ ਯਾਦ ਜਾਂ ਕਿਆਸ ਰਾਹੀਂ ਸਿਰਜਨਾਤਮਕ ਰੁਕਾਵਟਾਂ ਸਨ। ਇੱਥੇ, ਦ ਰੀਚ ਵਿਖੇ, ਦੋ ਪੰਜਾਬ ਮਾਤ-ਭੂਮੀ ਤੋਂ ਦੂਰ ਆਪਸ ਵਿਚ ਮਿਲਦੇ ਹਨ।

ਚਰਨਜੀਤ ਮਾਨ, ਕਰੀਏਟਿਵ ਇੰਟੈਰੱਪਸ਼ਨਜ਼ ਲਈ ਪੰਜਾਬ ਲੀਡ, ਜੂਨ 2021