A gathering of artists:
The Lahore/Beaconhouse
National University Residency
فنکاراں دا اک اکٹھ
لاہور/بیکن ہاؤس نیشنل یونیورسٹی ریذیڈنسی
ਆਰਟਿਸਟਾਂ ਦਾ ਇਕ ਇੱਕਠ: ਲਾਹੌਰ/ਬੀਕਨਹਾਊਸ ਨੈਸ਼ਨਲ ਯੂਨੀਵਰਸਿਟੀ ਰੈਜ਼ੀਡੈਂਸੀ
The artist residency that took place at the Miriam Dawood School of Art and Design at Beaconhouse National University (BNU) in Lahore, Pakistan, built on and extended the Creative Interruptions residencies that took place at Preet Nagar, India, in bringing together artists of different backgrounds, nationalities, and training in order to consider the past, its presence and ruptures, and ongoing connections that both persist and thwart the separation enacted by the international boundary that divides the Indian Punjab from the Pakistani Punjab. It was crucial to us that we mirror the work done in India through Creative Interruptions with parallel work in Pakistan, so that the resulting body of work, as a whole, could reflect the perspectives and experiences of both the Indian and the Pakistani Punjab, with artists from both within and outside these national belongings invited to share in a process of conversation and understanding about the border, its legacies, and its limits.
Funding for the Lahore residency was secured from the Canada Council for the Arts by the South Asian Canadian Histories Association or SACHA, which was founded in 2016 to explore the intersections of the arts and history and was closed as an organization in 2020. The logistics of the residency were then organized at BNU by Risham Syed, Head and Associate Professor of the School of Visual Art and Design, who also produced a beautiful sound piece for the exhibition that, through spoken word, reconnects the legacies of Punjab. The Residency brought together both established and emerging artists in Lahore with three Canadian artists: BC-based artist Raghavendra Rao K.V., co-curator of the exhibition, as well as project Artistic Lead and SACHA representative; Jason Baerg, Cree Métis multi-media and visual artist, designer and curator, and Assistant Professor at OCAD University in Toronto; and Jagdeep Raina, writer, artist, and teacher in the department of Fine Arts and Music at the University of Guelph. The Pakistani artists involved in the project included three faculty members at BNU: in addition to Risham Syed, Rohma Khan and Hifsa Farooq are also faculty members. Shabnam Khan, who partnered with Rohma Khan to create one work of art, is an independent scholar whose work has dealt with oral history and memory. The remainder of the artists–Sayera Anwar, Jawad Hussain, and Sana Iqbal–are emerging artists and recent graduates of the School of Visual Arts
The Residency allowed both emerging and more senior artists to come together to share work, through formal presentations and discussions, as well as spend informal time together, sharing their experiences of Lahore, and exploring its markets, gardens, and streets. These experiences directly shaped the artwork that appears in the exhibition. Jason Baerg’s video piece Water and Moon Spirits (2019), represents this process and these experiences well: Canada-based artists Baerg and Raina traveled to the Ravi River to experience this foundational aspect of being Punjabi — one of its great rivers — and to honour it with Indigenous forms of knowledge and practice. That visit involved several Lahore-based artists as well, a few of whom base their practice on performance and video. Interactions during this and other joint experiences, at times informal and always explorative, informed all the participants’ works. Storytelling was central to our interactions and practice: we see this expressed in Sayera Anwar’s striking video piece, which presents her grandmother’s narration of a story from her past. The viewer is denied a view of the subject’s face; instead the frame focuses on the constant movement of her hands, working the thread that will later be embroidered onto the pillow cover onto which the video is projected. This work shows us how the stories of our past that we must preserve are given, not as “grand narratives,” but indirectly, and as a part of small, quotidian acts.
Jagdeep Raina’s series of works in the exhibition — On Sunday I Went To The Kashmir Gate (2021); Vale (2021); and Filthy Imperial Glory (2021) — also reflect the travels and joint explorations of the group, which visited Kashmir Gate together, and wandered through its alleyways. The group visited the narrow lanes near Delhi Gate as well, where the restored Shahi Hammam or imperial bath house lies restored, and tiny shops line the alleyways selling phulkārī embroidered shawls, housewares, bangles, and material for salwār-kamīz (tunic and loose pant) suits. The work produced at Preet Nagar, and the exhibitions of that work that had taken place already, were discussed amongst the group, allowing a conversation to commence across the border — a border that Hifsa Farooq’s work playfully engages with, to show the commonalities across it, as “written in the stars.” This work expresses something of the joyful spirit of our interactions, amidst the tragic history that brought us together. Those interactions continued in gardens, streets, and along the river in Lahore, bringing the past into the present, and allowing all to consider their own relationship to the stories of division, violence, and also accommodation that accompany the history of the Partition of Punjab. Sana Iqbal’s work, 1 ۵ 1 (2021) perhaps best articulates the process of discovery that the Residency represents: the small remnants of what once was, some from long before, and some from yesterday, all of which demand an accounting. But what was found, is found in all the works produced, in their diversity: studies in sound, moving and still image, cloth, print, and paint.
پریت نگر’ بھارت وچ ہون والی تخلیقی مداخلتاں دی ریذیڈنسیز دے ماڈل نوں استعمال کردے ہوئےتے اوہنوں اگے ودھان لئی لاہور’ پاکستان وچ بیکن ہاؤس نیشنل یونیورسٹی دے مریم داؤد سکول آف آرٹ اینڈ ڈیزائن وچ وی آرٹسٹ ریذیڈنسی دا انتظام کیتا گیا’ جسدے وچ مختلف قومیتاں تے تجربے والے فنکاراں نوں ایس مقصد لئی اکٹھا کیتا گیا کہ اوہ اپنے ماضی’ اوسدی موجودگی تے غیر موجودگی’ اور انہاں مستقل تعلقات بارے غور کرن جیہڑے ہندوستانی اور پاکستانی پنجاب دے درمیان بین الاقوامی سرحد دے ذریعے پیدا کیتی ہوئی علیحدگی نوں مسلسل اسفل کردے نیں۔ ساڈے لئی ایہہ بہت اہم سی کہ اسیں ہندوستان وچ تخلیقی مداخلت دے ذریعے کیتے گئے کم نوں پاکستان وچ اُسے طرح دےکم دے نال رلائیے تاکہ کم دا نتیجہ مجموعی طور تے ہندوستانی تے پاکستانی پنجاب دوہاں دے تناظر تے تجربیاں نوں وکھا سکے۔ انہاں قومی سنبندھت دے اندر تے باہر دے فنکاراں نوں سرحد’ اس دی وراثت تے اس دی حداں بارے گل بات تے سمجھن دے عمل وچ حصہ لین دی دعوت دتی گئی۔
لاہور ریذیڈنسی لئی فنڈنگ کینیڈا کونسل فار دی آرٹس توں ساؤتھ ایشین کینیڈین ہسٹریز ایسوسی ایشن(ساچا) نے حاصل کیتی’ جس دی بنیاد 2016 وچ آرٹس تے تاریخ دے سانجھے تعلق نوں تلاش کرن لئی رکھی گئی سی تے ایہنوں 2020 وچ اک تنظیم دے طور تے بند کر دتا گیا سی۔ سکول آف ویژوئل آرٹ اینڈ ڈیزائن دی ہیڈ تے ایسوسی ایٹ پروفیسر ریشم سید نے اس دے بعد بی این یو وچ ریذیڈنسی دا انتظام کیتا۔ اوہناں نے اس نمائش لئی اک خوبصورت صوتی ٹکڑا وی تیار کیتا جو کہ موکھک لفظاں راہیں پنجاب دی وراثت نوں دوبارہ جوڑ دا اے۔ اس ریذیڈنسی نے تِن کینیڈین فنکاراں دے نال لاہور وچ پرانے تے نوے دوہاں فنکاراں نوں اکٹھا کیتا: برٹش کولمبیا وچ مقیم آرٹسٹ راگھویندر راؤ جو نمائش دے شریک کیوریٹر وی نیں’ اور پروجیکٹ آرٹسٹک لیڈ تے ساچا دے نمائندے وی ہن؛ جیسن بیرگ’ جو کری میٹس ملٹی میڈیا تے ویژوئل آرٹسٹ’ ڈیزائنر تے کیوریٹر ہون دے نال نال ٹورنٹو وچ او سی اے ڈی یونیورسٹی وچ اسسٹنٹ پروفیسر وی نیں؛ تے جگدیپ رینا’ جو لیکھک’ آرٹسٹ’ تے گیلف یونیورسٹی دے فائن آرٹس اور موسیقی دے شعبے وچ استاد نیں۔ اس پروجیکٹ وچ شامل پاکستانی فنکاراں وچ بی این یو دے تِن فیکلٹی ممبر شامل سن: ریشم سید دے علاوہ رحمہ خان تے حفصہ فاروق وی فیکلٹی ممبر نیں۔ شبنم خان’ جنہاں نے آرٹ دا اک کم تخلیق کرن لئی رحمہ خان دے نال شراکت کیتی’ اک آزاد اسکالر نیں جنہاں دے کم نے زبانی تاریخ تے یادداشت نوں موضوع بنایا اے۔ باقی فنکار’ سائرہ انور’ جواد حسین اور ثنا اقبال’ نوے فنکار نیں تے سکول آف ویژوئل آرٹس توں حال ہی وچ پڑھ کے فارغ ہوئے نیں۔
ریذیڈنسی نے نوے تے سینئر فنکاراں نوں باقاعدہ پریزنٹیشنز تے گل بات دے ذریعے کم شیئر کرن دے نال نال غیر رسمی طریقے نال وقت لنگھان’ لاہور دے اپنے تجربے شیئر کرن تے اس دے بازاراں’ باغاں تے گلیاں نوں ویکھن دا وی موقع دتا۔ انہاں تجربیاں نے نمائش وچ نظر آن والے آرٹ ورک نوں براہ راست شکل دتی۔ جیسن بیرگ دی ویڈیو “پانی تے چن روحاں” اس عمل تے انہاں تجربیاں دی چنگی طرح نمائندگی کردی اے: کینیڈا وچ مقیم فنکار بیرگ تے رائنا نے پنجابی ہون دے اس بنیادی پہلو دا تجربہ کرن لئی اس دے عظیم دریاواں وچوں اک یعنی دریائے راوی دا سفر کیتا تے علم تے عمل دی دیسی شکلاں راہیں اس دا احترام کیتا۔ اس دورے وچ لاہور توں تعلق رکھن والے کئی فنکار وی شامل سن’ جنہاں وچوں کجھ نے پرفارمنس اور ویڈیو تے اپنی پریکٹس دی بنیاد رکھی۔ اس تے باقی سانجھے تجربیاں دے دوران ہون والے میل جول’ جو کدی کدی غیر رسمی لیکن ہمیشہ تحقیقی سن’ نے تمام فنکاراں دے کم تے اثر پایا۔ ساڈی گل بات تے مشق وچ کہانی سنان دا ول بڑا اہم سی: اسیں ایہہ گل سائرہ انور دی حیرت انگیز ویڈیو وچ ویکھ سکدے ہاں’ جو اوہناں دی دادی دی اپنے ماضی دی اک کہانی نوں پیش کردی اے۔ ویکھن والے نوں اس تصویر دے موضوع داچہرا وکھان توں انکار کر دتا جاندا اے؛ اس دے بجائے فریم اس دے ہتھاں دی مسلسل حرکت اتے متوجہ اے’ جو کہ اس دھاگے تے کم کررہے نیں جنہوں بعد وچ تکیے دے غلاف تے کڑھائی لئی استعمال کیتا گیا؛ ویڈیو نوں اسی غلاف دے اتے ہی پروجیکٹ کیتا گیا اے۔ ایہ کم سانوں وکھاندا اے کہ سانوں کس طرح اپنے ماضی دی کہانیاں “عظیم داستان” دے طور تے نہیں بلکہ چھوٹے روزمرہ حقائق دے طور تے محفوظ رکھنی چاہی دیاں نیں۔
نمائش وچ جگدیپ رینا دے فن پاریاں دا سلسلہ — ‘میں اتوار نوں کشمیر گیٹ گیا‘ (2021)؛ وادی (2021)؛ تے ‘گندی سامراجی شان و شوکت‘ (2021) — اس گروپ دے سفر تے مشترکہ تلاش نوں ویکھاندا ہے’ جس نے کشمیر گیٹ دا اکٹھے دورہ کیتا تے اس دی گلیاں دی سیر کیتی۔ اس گروپ نے دہلی گیٹ دے نیڑے تنگ گلیاں دا وی دورہ کیتا’ جتھے شاہی حمام نوں بحال کیتا گیا اے تے گلیاں وچ چھوٹی چھوٹی دکاناں نیں جو پھلکاری دی کڑھائی والیاں شالاں’ گھریلو سامان’ چوڑیاں تے شلوار قمیض دا سامان ویچدیاں نیں۔ پریت نگر وچ تیار کیتا گیا کم’ تے اس کم دی نمائشاں’ جو پہلے ہی ہو چکیاں سن’ انہاں دے بارے گروپ وچ گل بات کیتی گئی’ اک ایسی گل بات جو سرحداں نوں پار کردی اے — اوہی سرحد جسدے نال حفصہ فاروق دا کم جڑیا ہویا اے’ تاکہ اس سرحد دے پار دیاں سانجھیاں گلاں نوں ‘ستاریاں دی لکھتاں‘ وانگ دسیا جا سکے۔ ایہہ کم اس دردناک تاریخ دے درمیان’ جس نے سانوں اکٹھا کیتا ہویا اے’ ساڈی گل بات دے خوشگوار جذبے دا اظہار کردا اے۔ ایہہ میل جول لاہور دے باغاں’ گلیاں تے دریا دے کنارے جاری رہے’ ماضی نوں حال وچ لے کے آئے’ تے ایہناں نے ساریاں نوں تقسیم’ تشدد تے پنجاب دی تقسیم دی تاریخ دے نال جڑیاں کہانیاں نال اپنے تعلق تے غور کرن دے موقعے دتے۔ ثنا اقبال دا کم’ 1 ۵ 1 (2021) شاید دریافت دے اس عمل نوں بہترین انداز وچ بیان کردا اے جس دی نمائندگی ریذیڈنسی کردی اے: یعنی اوہ چھوٹی چھوٹی گلاں جو کدی ہندیاں سن’ کجھ مدتاں توں تے کجھ کل توں’ ایہہ سب حساب کتاب دا مطالبہ کردیاں نیں۔ لیکن جو کچھ حاصل کیتا گیا’ اوہ تمام فن پاریاں وچ’ انہاں دی متنوعیت وچ موجود اے: آواز’ متحرک تے ساکن تصویر’ کپڑا’ پرنٹ تے پینٹ تے مشتمل کمّاں وچ
ਆਰਟਿਸਟ ਰੈਜ਼ੀਡੈਂਸੀ, ਜਿਹੜੀ ਮਿਰੀਅਮ ਦਾਊਦ ਸਕੂਲ ਆਫ ਆਰਟ ਐਂਡ ਡਿਜ਼ਾਇਨ, ਬੀਕਨਹਾਊਸ ਨੈਸ਼ਨਲ ਯੂਨੀਵਰਸਿਟੀ (ਭਂੂ) ਲਾਹੌਰ, ਪਾਕਿਸਤਾਨ ਵਿਖੇ ਹੋਈ, ਕਰੀਏਟਿਵ ਇੰਟ੍ਰੱਪਸ਼ਨਜ਼ (Creative Interruptions) ਰੈਜ਼ੀਡੈਂਸੀਆਂ ਜੋ ਪ੍ਰੀਤ ਨਗਰ, ਭਾਰਤ ਵਿਚ ਹੋਈਆਂ, ਉਨ੍ਹਾਂ ਦੀ ਤਰਜ਼ ‘ਤੇ ਉੱਸਰੀ ਅਤੇ ਉਨ੍ਹਾਂ ਨੂੰ ਅਗਾਂਹ ਵਧਾਉਂਦੀ ਹੈ, ਜਿੰਨ੍ਹਾਂ ਨੇ ਵੱਖਰੀਆਂ ਵੱਖਰੀਆਂ ਪਿੱਠ-ਭੂਮੀਆਂ, ਕੌਮੀਅਤਾਂ ਤੇ ਟਰੇਨਿੰਗਾਂ ਵਾਲੇ ਆਰਟਿਸਟਾਂ ਨੂੰ ਇਕੱਠਿਆਂ ਕੀਤਾ ਅਤੇ ਭੂਤਕਾਲ ਵਿਚ ਸਬੰਧਾਂ ਦੀ ਮੌਜ਼ੂਦਗੀ ਅਤੇ ਵਿਗਾੜਾਂ ਅਤੇ ਚੱਲ ਰਹੇ ਸਬੰਧਾਂ ਨੂੰ ਵਿਚਾਰਨ ਲਈ ਉਪਰਾਲਾ ਕੀਤਾ, ਜਿਹੜੇ ਸਬੰਧ ਬਣੇ ਹੋਏ ਹਨ ਅਤੇ ਭਾਰਤੀ ਪੰਜਾਬ ਨੂੰ ਪਾਕਿਸਤਾਨੀ ਪੰਜਾਬ ਤੋਂ ਵੱਖ ਕਰਨ ਲਈ ਅੰਤਰਰਾਸ਼ਟਰੀ ਸਰਹੱਦ ਦੁਆਰਾ ਪਾਈ ਗਈ ਵੰਡ ਨੂੰ ਨਾਕਾਮ ਬਣਾਉਂਦੇ ਹਨ। ਸਾਡੇ ਲਈ ਇਹ ਮਹੱਤਵਪੂਰਨ ਸੀ ਕਿ ਅਸੀਂ ਕਰੀਏਟਿਵ ਇੰਟ੍ਰੱaਪਸ਼ਨਜ਼ ਰਾਹੀਂ ਭਾਰਤ ਵਿਚ ਹੋਏ ਕੰਮ ਨੂੰ ਦਰਸਾਈਏ, ਨਾਲ ਹੀ ਪਾਕਿਸਤਾਨ ਵਿਚਲੇ ਸਮਾਨੰਤਰ ਕੰਮ ਨੂੰ ਵੀ, ਤਾਂ ਕਿ ਨਤੀਜੇ ਵਜੋਂ ਸਾਹਮਣੇ ਆਇਆ ਕੰਮ ਕੁਲ ਮਿਲਾਕੇ, ਦੋਹਾਂ, ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਪਰਿਪੇਖਾਂ ਅਤੇ ਅਨੁਭਵਾਂ ਨੂੰ ਪ੍ਰਤਿਬਿੰਬਤ ਕਰ ਸਕੇ, ਜਿਸ ‘ਚ ਇੰਨ੍ਹਾਂ ਰਾਸ਼ਟਰੀ ਸਬੰਧਾਂ ਵਿਚਲੇ ਅਤੇ ਇੰਨ੍ਹਾਂ ਤੋਂ ਬਾਹਰਲੇ ਦੋਵਾਂ ਤਰ੍ਹਾਂ ਦੇ ਆਰਟਿਸਟਾਂ ਨੂੰ ਸੱਦਿਆ ਜਾਵੇ, ਉਹ ਸਰਹੱਦ, ਇਸਦੀ ਵਿਰਾਸਤ ਅਤੇ ਇਸ ਦੀਆਂ ਸੀਮਾਵਾਂ ਬਾਰੇ ਆਪਸੀ ਗੱਲਬਾਤ ਅਤੇ ਸਮਝ ਦੇ ਇਕ ਅਮਲ ਰਾਹੀਂ ਵਿਚਾਰ ਸਾਂਝੇ ਕਰਨ।
ਲਾਹੌਰ ਰੈਜ਼ੀਡੈਂਸੀ ਵਾਸਤੇ ਫੰਡਿੰਗ ਕੈਨੇਡੀਅਨ ਕੌਂਸਲ ਫਾਰ ਦਿ ਆਰਟਸ ਕੋਲੋਂ ਸਾਊਥ ਏਸ਼ੀਅਨ ਕੈਨੇਡੀਅਨ ਹਿਸਟਰੀਜ਼ ਐਸੋਸੀਏਸ਼ਨ ਜਾਂ ਸ਼ਅਛ੍ਹਅ ਵੱਲੋਂ ਪ੍ਰਾਪਤ ਕੀਤੀ ਗਈ ਸੀ, ਜਿਹੜੀ ਕਲਾਵਾਂ ਅਤੇ ਇਤਿਹਾਸ ਦੇ ਸਾਂਝੇ ਪ੍ਰਸਪਰ ਸਬੰਧਾਂ ਨੂੰ ਭਾਲਣ ਵਾਸਤੇ 2016 ‘ਚ ਸਥਾਪਤ ਕੀਤੀ ਗਈ ਸੀ ਅਤੇ ਜਿਸਨੂੰ ਇਕ ਸੰਸਥਾ ਵਜੋਂ 2020 ‘ਚ ਬੰਦ ਕਰ ਦਿੱਤਾ ਗਿਆ ਸੀ। ਰੈਜ਼ੀਡੈਂਸੀ ਦੇ ਵਿਸਤ੍ਰਿਤ ਤਾਲਮੇਲ ਦਾ ਬੀ ਐੱਨ ਯੂ ‘ਚ ਆਯੋਜਨ ਰਿਸ਼ਮ ਸੱਈਦ (੍ਰਸਿਹੳਮ ਸ਼ੇੲਦ), ਸਕੂਲ ਆਫ ਵਿਜ਼ੂਅਲ ਆਰਟ ਐਂਡ ਡਿਜ਼ਾਇਨ ਵਿਭਾਗ ਦੇ ਹੈੱਡ ਅਤੇ ਐਸੋਸੀਏਟ ਪ੍ਰੋਫੈਸਰ ਦੁਆਰਾ ਕੀਤਾ ਗਿਆ, ਜਿੰਨ੍ਹਾਂ ਨੇ ਨੁੰਮਾਇਸ਼ ਵਾਸਤੇ ਇਕ ਸੁੰਦਰ ਸਾਊਂਡ ਪੀਸ ਵੀ ਤਿਆਰ ਕੀਤਾ, ਜਿਹੜਾ ਬੋਲੇ ਗਏ ਸ਼ਬਦਾਂ ਰਾਹੀਂ ਪੰਜਾਬ ਦੀਆਂ ਵਿਰਾਸਤਾਂ ਨੂੰ ਮੁੜ-ਜੋੜਦਾ ਹੈ। ਰੈਜ਼ੀਡੈਂਸੀ ਨੇ ਸਥਾਪਤ ਅਤੇ ਉੱਭਰ ਰਹੇ, ਦੋਹਾਂ ਪ੍ਰਕਾਰਾਂ ਦੇ ਆਰਟਿਸਟਾਂ ਨੂੰ ਲਾਹੌਰ ‘ਚ ਇਕੱਠਿਆਂ ਕੀਤਾ, ਜਿੰਨ੍ਹਾਂ ‘ਚ ਕੈਨੇਡਾ ਦੇ ਤਿੰਨ ਆਰਟਿਸਟ: ਬੀ ਸੀ ‘ਚ ਰਹਿੰਦੇ ਰਾਘਵੇਂਦਰਾ ਰਾੳ ਕੇ.ਵੀ.(੍ਰੳਗਹੳਵੲਨਦਰੳ ੍ਰੳੋ ਖ.ੜ.), ਨੁੰਮਾਇਸ਼ ਦੇ ਕੋ-ਕਿਊਰਟੇਰ, ਨਾਲ ਹੀ ਪ੍ਰਾਜੈਕਟ ਆਰਟਿਸਟਿਕ ਲੀਡ ਅਤੇ ਸ਼ਅਛ੍ਹਅ ਪ੍ਰਤਿਨਿਧ; ਜੇਸਨ ਬਰਗ (ਝੳਸੋਨ ਭੳੲਰਗ), ਕਰੀ ਮੈਟਿਸ ਮਲਟੀਮੀਡੀਆ ਅਤੇ ਵਿਜ਼ੂਅਲ ਆਰਟਿਸਟ, ਡਿਜ਼ਾਇਨਰ ਅਤੇ ਕਿਊਰਟੇਰ ਅਤੇ ਟੋਰਾਂਟੋ ੌਛਅਧ ਯੂਨੀਵਰਸਿਟੀ ‘ਚ ਅਸਿਸਟੈਂਟ ਪ੍ਰੋਫੈਸਰ; ਅਤੇ ਜਗਦੀਪ ਰੈਨਾ (ਝੳਗਦੲੲਪ ੍ਰੳਨਿੳ); ਲੇਖਕ ਆਰਟਿਸਟ ਅਤੇ ਯੂਨੀਵਰਸਿਟੀ ਆਫ ਗਲਫ ‘ਚ ਫਾਈਨ ਆਰਟ ਐਂਡ ਮਿਊਜ਼ਿਕ ਵਿਭਾਗ ਦੇ ਅਧਿਆਪਕ ਸ਼ਾਮਲ ਸਨ। ਪਾਕਿਸਤਾਨੀ ਆਰਟਿਸਟ ਜਿਹੜੇ ਇਸ ਪ੍ਰਾਜੈਕਟ ‘ਚ ਸ਼ਾਮਲ ਸਨ, ਉਨ੍ਹਾਂ ‘ਚ ਬੀ ਐੱਨ ਯੂ ਦੇ ਤਿੰਨ ਫੈਕਲਟੀ ਮੈਂਬਰ ਸ਼ਾਮਲ ਸਨ: ਰਿਸ਼ਮ ਸੱਈਦ (੍ਰਸਿਹੳਮ ਸ਼ੇੲਦ), ਤੋਂ ਇਲਾਵਾ ਰੋਹਮਾ ਖਾਨ (੍ਰੋਹਮੳ ਖਹੳਨ), ਹਿਫਸਾ ਫਾਰੂਕ (੍ਹਡਿਸੳ ਢੳਰੋੋਤ) ਵੀ ਫੈਕਲਟੀ ਮੈਂਬਰ ਹਨ। ਸ਼ਬਨਮ ਖਾਨ (ਸ਼ਹੳਬਨੳਮ ਖਹੳਨ), ਜਿੰਨ੍ਹਾਂ ਨੇ ਰੋਹਮਾ ਖਾਨ (੍ਰੋਹਮੳ ਖਹੳਨ) ਨਾਲ ਇਕ ਕਲਾ ਕ੍ਰਿਤ ਦੀ ਸਿਰਜਨਾਂ ‘ਚ ਭਾਈਵਾਲੀ ਕੀਤੀ, ਇਕ ਆਜ਼ਾਦ ਸਕਾਲਰ ਹਨ, ਜਿੰਨ੍ਹਾਂ ਦਾ ਕੰਮ ਮੌਖਿਕ ਇਤਿਹਾਸ ਅਤੇ ਯਾਦਸ਼ਤ ਨਾਲ ਸਬੰਧਤ ਹੈ। ਬਾਕੀ ਰਹਿੰਦੇ ਆਰਟਿਸਟ ਸਾਯੇਰਾ ਅਨਵਰ (ਸ਼ੳੇੲਰੳ ਅਨਾੳਰ), ਜੱਵਾਦ ਹੁਸੈਨ (ਝੳਾੳਦ ੍ਹੁਸਸੳਨਿ) ਅਤੇ ਸੱਨਾ ਇਕਬਾਲ (ਸ਼ੳਨੳ ੀਤਬੳਲ)-ਉਭਰ ਰਹੇ ਆਰਟਿਸਟ ਹਨ ਅਤੇ ਸਕੂਲ ਆਫ ਵਿਜ਼ੂਅਲ ਆਰਟਸ ਦੇ ਤਾਜ਼ਾ ਗਰੈਜੂਏਟ ਹਨ।
ਰੈਜ਼ੀਡੈਂਸੀ ਨੇ ਉਭਰ ਰਹੇ ਅਤੇ ਵਧੇਰੇ ਸੀਨੀਅਰ ਆਰਟਿਸਟਾਂ ਨੂੰ ਇਕੱਠਿਆਂ ਹੋ ਕੇ ਪੇਸ਼ਕਾਰੀਆਂ ਅਤੇ ਬਹਿਸਾਂ ਰਾਹੀਂ ਆਪਣੀਆਂ ਕ੍ਰਿਤਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ, ਨਾਲ ਦੀ ਨਾਲ ਇਕੱਠਿਆਂ ਗੈਰ-ਰਸਮੀ ਸਮਾਂ ਬਿਤਾਉਣ, ਲਾਹੌਰ ਦੇ ਆਪਣੇ ਅਨੁਭਵ ਸਾਂਝੇ ਕਰਨ ਅਤੇ ਇਸ ਦੀਆਂ ਮਾਰਕੀਟਾਂ, ਬਾਗ ਅਤੇ ਗਲੀਆਂ ਗਾਹੁਣ ਦਾ ਮੌਕਾ ਦਿੱਤਾ। ਇੰਨ੍ਹਾਂ ਅਨੁਭਵਾਂ ਨੇ ਆਰਟ ਦੀਆਂ ਕ੍ਰਿਤਾਂ ਨੂੰ ਸਿੱਧਿਆਂ ਪ੍ਰਭਾਵਤ ਕੀਤਾ, ਜਿਹੜੀਆਂ ਨੁੰਮਾਇਸ਼ਾਂ ‘ਚ ਪ੍ਰਗਟ ਹੋਈਆਂ। ਜੇਸਨ ਬਰਗ (ਝੳਸੋਨ ਭੳੲਰਗ) ਦੀ ਵੀਡੀਉ ਵਾਟਰ ਐਂਡ ਮੂਨ ਸਪਿਰਿਟਸ (ਾਂੳਟੲਰ ੳਨਦ ੰੋੋਨ ਸ਼ਪਰਿਟਿਸ) (2019) ਇਸ ਅਮਲ ਅਤੇ ਇੰਨ੍ਹਾਂ ਅਨੁਭਵਾਂ ਨੂੰ ਚੰਗੀ ਤਰ੍ਹਾਂ ਦਰਸਾਉਂਦੀ ਹੈ: ਕੈਨੇਡਾ ਰਹਿੰਦੇ ਬਰਗ ਅਤੇ ਰੈਨਾ ਪੰਜਾਬੀ ਹੋਣ ਦੇ ਬੁਨਿਆਦੀ ਪੱਖ ਦਾ ਅਨੁਭਵ ਪ੍ਰਾਪਤ ਕਰਨ ਲਈ ਅਤੇ ਗਿਆਨ ਤੇ ਅਭਿਆਸ ਦੇ ਮੂਲਮਾਨਵੀ ਰੂਪਾਂ ਨੂੰ ਸਤਿਕਾਰ ਦੇਣ ਲਈ – ਇਸਦੇ ਵੱਡੇ ਦਰਿਆਵਾਂ ‘ਚੋਂ ਇਕ – ਰਾਵੀ ਦਰਿਆ ਤੱਕ ਸਫਰ ਕਰਨ ਗਏ। ਇਸ ਫੇਰੀ ‘ਚ ਲਾਹੌਰ ਰਹਿੰਦੇ ਕਈ ਆਰਟਿਸਟ ਵੀ ਸ਼ਾਮਲ ਹੋਏ – ਜਿੰਨ੍ਹਾਂ ‘ਚੋਂ ਕੁਝ ਆਪਣੀ ਪ੍ਰੈਕਟਿਸ ਨੂੰ ਪ੍ਰਫਾਰਮੈਂਸ ਅਤੇ ਵੀਡੀਉ ‘ਤੇ ਆਧਾਰਿਤ ਕਰਦੇ ਹਨ। ਇਸ ਦੌਰਾਨ ਅਤੇ ਸਾਂਝੇ ਅਨੁਭਵ ਦੌਰਾਨ ਪ੍ਰਸਪਰ ਗੱਲਬਾਤ, ਜੋ ਕਈ ਸਮਿਆਂ ‘ਤੇ ਗੈਰ-ਰਸਮੀ ਹੁੰਦੀ ਪਰ ਹਮੇਸ਼ਾਂ ਖੋਜਪੂਰਨ ਹੁੰਦੀ, ਨੇ ਭਾਗ ਲੈਣ ਵਾਲੇ ਸਾਰਿਆਂ ਦੀਆਂ ਕ੍ਰਿਤਾਂ ਨੂੰ ਜਾਣਕਾਰੀ ਭਰਪੂਰ ਬਣਾਇਆ। ਸਾਡੀ ਪ੍ਰਸਪਰ ਗੱਲਬਾਤ ਅਤੇ ਪ੍ਰੈਕਟਿਸ ‘ਚ ਕਹਾਣੀ ਕਹਿਣਾ ਕੇਂਦਰ ‘ਚ ਰਹਿੰਦਾ ਸੀ: ਇਸਨੂੰ ਅਸੀ ਸਾਯੇਰਾ ਅਨਵਰ (ਸ਼ੳੇੲਰੳ ਅਨਾੳਰ) ਦੀ ਪ੍ਰਭਾਵਸ਼ਾਲੀ ਵੀਡੀਉ ‘ਚ ਪ੍ਰਗਟ ਹੋਇਆ ਵੇਖ ਸਕਦੇ ਹਾਂ, ਜਿਸ ‘ਚ ਉਸਦੀ ਦਾਦੀ ਵੱਲੋਂ ਆਪਣੇ ਬੀਤੇ ‘ਚੋਂ ਇਕ ਕਹਾਣੀ ਨੂੰ ਬਿਆਨ ਕਰਨਾਂ ਪੇਸ਼ ਕੀਤਾ ਗਿਆ ਹੈ। ਵੇਖਣ ਵਾਲੇ ਨੂੰ ਬਿਆਨ-ਕਰਤਾ ਦੇ ਚਿਹਰੇ ਦਾ ਝਾਕਾ ਨਹੀਂ ਦਿਸਦਾ; ਸਗੋਂ ਫਰੇਮ ਨੂੰ ਉਸਦੇ ਲਗਾਤਾਰ ਹਿਲਦੇ ਹੱਥਾਂ ‘ਤੇ ਕੇਂਦਰਿਤ ਕੀਤਾ ਗਿਆ ਹੈ, ਜੋ ਧਾਗੇ ਨਾਲ ਕੰਮ ਕਰ ਰਹੇ ਹਨ, ਜਿਸਦੀ ਬਾਦ ਵਿਚ ਸਿਰਹਾਣੇ ਦੇ ਉਛਾੜ ਉੱਪਰ ਕਢਾਈ ਹੋ ਜਾਵੇਗੀ, ਜਿਸ ਉੱਪਰ ਵੀਡੀਉ ਨੂੰ ਪ੍ਰਾਜੈਕਟ ਕੀਤਾ ਗਿਆ ਹੈ। ਇਹ ਕ੍ਰਿਤ ਸਾਨੂੰ ਵਿਖਾਉਂਦੀ ਹੈ ਕਿ ਕਿਵੇਂ ਸਾਡੇ ਬੀਤੇ ਦੀਆਂ ਕਹਾਣੀਆਂ, ਜਿਹੜੀਆਂ ਜ਼ਰੂਰ ਸਾਂਭੀਆਂ ਜਾਣੀਆਂ ਚਾਹੀਦੀਆਂ ਹਨ, ਦੱਸੀਆਂ ਗਈਆਂ ਹਨ, “ਵੱਡੇ ਬਿਆਨਾਂ” ਵਜੋਂ ਨਹੀਂ, ਸਗੋਂ ਅਸਿੱਧੇ ਢੰਗ ਨਾਲ, ਅਤੇ ਰੋਜ਼ਮੱਰਾ ਦੇ ਛੋਟੇ ਛੋਟੇ ਕਾਰਜਾਂ ਦੇ ਹਿੱਸਿਆਂ ਵਜੋਂ।
ਜਗਦੀਪ ਰੈਨਾਂ ਦੀਆਂ ਨੁੰਮਾਇਸ਼ ਵਿਚਲੀਆਂ ਕ੍ਰਿਤਾਂ-ਆਨ ਸੰਡੇ ਆਈ ਵੈਂਟ ਟੂ ਦਿ ਕਸ਼ਮੀਰ ਗੇਟ (ੌਨ ਸ਼ੁਨਦੳੇ ੀ ਾਂੲਨਟ ਠੋ ਠਹੲ ਖੳਸਹਮਰਿ ਘੳਟੲ) (2021); ਵੇਲ (ੜੳਲੲ) (2021); ਅਤੇ ਫਿਲਦੀ ਇੰਮਪੀਰੀਅਲ ਗਲੋਰੀ (ਢਲਿਟਹੇ ੀਮਪੲਰੳਿਲ ਘਲੋਰੇ) (2021)–ਵੀ ਗਰੁੱਪ ਦੀਆਂ ਯਾਤਰਾਵਾਂ ਅਤੇ ਸਾਂਝੀਆਂ ਲੱਭਤਾਂ ਨੂੰ ਦਰਸਾਉਂਦੀਆਂ ਹਨ, ਜਿਸ ਗਰੱੁਪ ਨੇ ਕਸ਼ਮੀਰ ਗੇਟ ਇਕੱਠਿਆਂ ਵੇਖਿਆ ਅਤੇ ਇਸ ਦੀਆਂ ਪਿਛਲੀਆਂ ਗਲੀਆਂ ‘ਚ ਘੁੰਮਦੇ ਰਹੇ। ਗਰੁੱਪ ਨੇ ਦਿੱਲੀ ਗੇਟ ਦੇ ਨੇੜੇ ਦੀਆਂ ਤੰਗ ਲੇਨਾਂ ਵੀ ਘੁੰਮੀਆਂ, ਜਿੱਥੇ ਮੁੜ-ਬਹਾਲ ਕੀਤਾ ਸ਼ਾਹੀ ਹਮਾਮ ਜਾਂ ਇੰਮਪੀਰੀਅਲ ਨਹਾਉਣਖਾਨਾਂ ਮੁੜ-ਬਹਾਲ ਹੋਇਆ ਪਿਆ ਹੈ, ਅਤੇ ਛੋਟੀਆਂ ਛੋਟੀਆਂ ਦੁਕਾਨਾਂ ਜੋ ਪਿਛਲੀਆਂ ਗਲੀਆਂ ‘ਚ ਲਾਈਨ ਬਣਾਈ ਫੁਲਕਾਰੀ, ਕਢਾਈ ਵਾਲੇ ਸ਼ਾਲ, ਘਰ ਦਾ ਸਮਾਨ, ਚੂੜੀਆਂ ਅਤੇ ਸਲਵਾਰ-ਕਮੀਜ਼ (ਟੁਨਚਿ ੳਨਦ ਲੋੋਸੲ ਪੳਨਟ) ਸੂਟ ਵਾਸਤੇ ਸਮਾਨ ਵੇਚ ਰਹੀਆਂ ਸਨ। ਪ੍ਰੀਤ ਨਗਰ ‘ਚ ਬਣਾਈਆਂ ਗਈਆਂ ਕ੍ਰਿਤਾਂ, ਅਤੇ ਉਨ੍ਹਾਂ ਕ੍ਰਿਤਾਂ ਦੀਆਂ ਨੁੰਮਾਇਸ਼ਾਂ ਜੋ ਪਹਿਲਾਂ ਲੱਗ ਚੱੁਕੀਆਂ ਸਨ, ਗਰੁੱਪ ‘ਚ ਉਨ੍ਹਾਂ ਬਾਰੇ ਗੱਲਾਂਬਾਤਾਂ ਹੋਈਆਂ, ਜਿੰਨ੍ਹਾਂ ‘ਚ ਸਰਹੱਦ ਦੇ ਆਰ-ਪਾਰ ਦੀ ਗੱਲਬਾਤ ਵੀ ਤੁਰੀ – ਉਹ ਸਰਹੱਦ ਜਿਸ ਨਾਲ ਹਿਫਸਾ ਫਾਰੂਕ (੍ਹਡਿਸੳ ਢੳਰੋੋਤ) ਦੀ ਕ੍ਰਿਤ ਮਜ਼ਾਕੀਆ ਲਹਿਜੇ ‘ਚ ਇਸਦੇ ਆਰ-ਪਾਰ ਦੀਆਂ ਸਮਾਨਤਾਵਾਂ ਨੂੰ ਦਰਸਾਉਣ ‘ਚ ਰੁਝੀ ਨਜ਼ਰ ਆਉਂਦੀ ਹੈ, ਜਿਵੇਂ “ਰਿਟਨ ਇੰਨ ਸਟਾਰਜ਼ (ਾਂਰਟਿਟੲਨ ਨਿ ਟਹੲ ਸਟੳਰਸ)।” ਇਹ ਕ੍ਰਿਤ ਉਸ ਦੁਖਦਾਈ ਇਤਿਹਾਸ, ਜਿਸਨੇ ਸਾਨੂੰ ਇਕੱਠਿਆਂ ਕੀਤਾ, ਦੇ ਦਰਮਿਆਨ ਸਾਡੀ ਪ੍ਰਸਪਰ ਗੱਲਬਾਤ ਦੀ ਅਨੰਦਮਈ ਭਾਵਨਾ ਨੂੰ ਪ੍ਰਗਟਾਉਂਦੀ ਹੈ। ਉਹ ਪ੍ਰਸਪਰ ਗੱਲਾਂਬਾਤਾਂ ਲਾਹੌਰ ‘ਚ ਬਾਗਾਂ, ਗਲੀਆਂ ਅਤੇ ਦਰਿਆ ਦੇ ਨਾਲ ਨਾਲ ਘੁੰਮਦਿਆਂ ਜਾਰੀ ਰਹੀਆਂ, ਭੂਤਕਾਲ ਨੂੰ ਵਰਤਮਾਨ ‘ਚ ਲਿਆਉਂਦੀਆਂ ਰਹੀਆਂ, ਅਤੇ ਹਰੇਕ ਨੂੰ ਵੰਡ, ਹਿੰਸਾ ਅਤੇ ਸਹਿਵਾਸ ਦੀਆਂ ਵੀ ਕਹਾਣੀਆਂ ਦੇ ਨਾਲ ਆਪਣਾ ਆਪਣਾ ਰਿਸ਼ਤਾ ਆਪ ਵਿਚਾਰਨ ਦੀ ਇਜਾਜ਼ਤ ਦਿੰਦੀਆਂ ਹਨ। ਸੱਨਾ ਇਕਬਾਲ (ਸ਼ੳਨੳ ੀਤਬੳਲ) ਦੀ ਕ੍ਰਿਤ 1 ۵ 1 (2021) ਲੱਭਤ ਦੇ ਅਮਲਾਂ ਨੂੰ ਸ਼ਾਇਦ ਸਭ ਤੋਂ ਵਧੀਆ ਢੰਗ ਨਾਲ ਸਪੱਸ਼ਟ ਕਰਦੀ ਹੈ, ਜਿਸਦੀ ਰੈਜ਼ੀਡੈਂਸੀ ਪ੍ਰਤਿਨਿਧਤਾ ਕਰਦੀ ਹੈ: ਜੋ ਕਿਸੇ ਸਮੇਂ ਸੀ, ਉਸਦੇ ਛੋਟੇ ਛੋਟੇ ਅਵਸ਼ੇਸ਼, ਕੁਝ ਲੰਮਾਂ ਸਮਾਂ ਪਹਿਲਾਂ ਤੋਂ ਅਤੇ ਕੁਝ ਬੀਤੇ ਕੱਲ ਤੋਂ, ਜਿਹੜੇ ਸਾਰੇ ਹੀ ਕਿਸੇ ਲੇਖਾਂਕਣ ਦੀ ਮੰਗ ਕਰਦੇ ਹਨ। ਪਰੰਤੂ ਜੋ ਕੁਝ ਲੱਭਿਆ ਉਹ ਸਿਰਜੀਆਂ ਗਈਆਂ ਸਾਰੀਆਂ ਕ੍ਰਿਤਾਂ ‘ਚੋਂ ਲੱਭਿਆ, ਉਨ੍ਹਾਂ ਦੀ ਵੰਨ-ਸੁਵੰਨਤਾ ਵਿਚੋਂ: ਆਵਾਜ਼, ਚਲੰਤ ਅਤੇ ਸਥਿਰ ਤਸਵੀਰਾਂ, ਕੱਪੜਾ, ਪ੍ਰਿੰਟ ਅਤੇ ਪੇਂਟ ਵਿਚੋਂ।