ENGLISH|Shahmukhi|Gurmukhi
THE ARTWORKS MESSAGE FROM THE CURATORS WRITINGS
ENGLISH|Shahmukhi|Gurmukhi

Dūje Pāse toñ
(From the Other Side)

دوجے پاسے توں

ਦੂਜੇ ਪਾਸੇ ਤੋਂ:
ਕਲਾਵਾਂ ਸਰਹੱਦ ਦੇ ਪਾਰ, ਦੋਵਾਂ ਪੰਜਾਬਾਂ ਤੋਂ

Dūje Pāse toñ (From the Other Side): Arts Across the Border, From the Two Punjabs, on display at The Reach Gallery Museum, Abbotsford, May 27 – September 4, 2021. Rachel Topham Photography

Arts across the border, from the two punjabs

فن، سرحداں پار – دوہاں پنجاباں توں

Taha Ahmad and Kanza Fatima, Sayera Anwar, Jason Baerg, Manvi Bajaj, Rachita Burjupati, Nina Celada, Hifsa Farooq, Jawad Hussain, Sana Iqbal, Atul Jith, Rohma Khan and Shabnam Khan, Krishna Loochumun, Shasank Peshawaria, Jagdeep Raina, Raghavendra Rao K.V., Ratika Singh, Samia Singh, Sreshta Suresh, Risham Syed, Gavati Wad
This exhibition brings together the work of 22 artists from around the world, all of whom recently participated in a series of artist residencies that took place on each side of the once-united cultural/linguistic region of Punjab, now divided by the international boundary between India and Pakistan. During their participation in these residencies, these diverse artists were encouraged to reflect on the impact and experience of the division of Punjab, and to imagine the possible legacies of that once-undivided culture today.

While the artworks created for this exhibition were produced in South Asia, the project is also deeply connected to Canada. The massive violence associated with the Partition in 1947, and the geographic displacements it entailed, have shaped the lives of Punjabis all over the world.
This is particularly true in the Fraser Valley, which has the largest per capita population of Punjabi-Canadians in the country. We hope that this exhibition will foster critical consideration of this global history and its local resonances, encouraging visitors to reflect on Partition, on its impacts, and on the experience of border-crossing more broadly.

This exhibition is the result of a multitude of partnerships and would not have been possible without the support of the Arts and Humanities Research Council of the UK, the Canada Council for the Arts, the Social Sciences and Humanities Research Council of Canada, the University of British Columbia, the South Asian Canadian Histories Association, and Creative Interruptions.

This exhibition is co-curated by Dr. Adrienne Fast, Dr. Anne Murphy, and Raghavendra Rao K.V.
طہٰ احمد، سائرہ انور، جیسن بیرگ، مانوی بجاج، رچتا برجپتی، نینا سیلادا، حفصہ فاروق، جواد حسین، ثنا اقبال، اتل جیتھ، رحمہ خان، شبنم خان، کرشنا لوچمن، ششانک پشاوریا، جگدیپ رائنا، راگھوندرا راؤ، رتیکا سنگھ، سمیا سنگھ، سرشتہ سریش، ریشم سید، گاوتی واڈ۔
ایس نمایش لئ پوری دنیا وچوں اوہناں ٢١ فنکاراں دے فن پارے شامل کیتے گئے نیں جنہاں نیں حال ہی وچ آرٹسٹ ریزیڈنسی دے ایک سلسلے وچ حصّہ لیا۔ ایہہ سلسلہ پنجاب دے اُس سانجھے ثقافتی/ لسانی حصّے دے دوہاں پاسے ہویا، جو ہُن اک بین الاقوامی سرحد راہیں ہندوستان تے پاکستان وچ ونڈ دتا گیا ہے۔ انہاں ریزیڈنسیزوچ حصّہ لین دے دوران، انہاں مختلف فنکاراں دی پنجاب دی ونڈ دے اثرات تے تجربیاں بارے سوچن واسطے حوصلہ افزائی کیتی گئی، نال ہی اس پنجاب دے ممکنہ ورثے دا تصوّر کرن لئی وی ہمّت افزائی کیتی گی جو کدی سانجھا ہندا سی۔

بھاویں ایس نمایش لئی بناۓ گئے فن پارے جنوبی ایشیا وچ بناۓ گئے نیں، لیکن ایہہ منصوبہ کینیڈا نال وی گہری طرح جڑیا ہویا اے۔ 1947 دی ونڈ توں جڑے وڈے پیمانے دے ظلم وتشدّد تے اس دے نتیجے وچ ہون والی بے گھری نے پوری دنیا وچ رہن والے پنجابیاں دی زندگیاں تے اثر پایا اے۔ ایہہ گل خاص طور تے فریزر ویلی دے حوالے نال سچ اے جتھے کنیڈین پنجابیاں دی سب توں زیادہ فی کس آبادی موجود اے۔ سانوں امید ہے کہ اس نمایش راہیں اس عالمی تاریخ تے اوسدے مقامی تعلق/حوالے بارے سوچ ودھے گی، تےایہہ نمایش، ویکھن لئ آن والیاں نوں بٹوارے بارے تے اوسدے اثرات بارے تے بارڈر پار کرن دے تجربے بارے سوچن تے ابھارے گی۔
ایہہ نمایش کافی ساری ساجھےداریاں دا نتیجہ ہے۔ ایہہ آرٹ اینڈ ہیومینیٹیز ریسرچ کونسل برطانیہ، کینیڈا کونسل فار دی آرٹس، سوشل سائنسز اینڈ ہیومینیٹیز ریسرچ کونسل آف کینیڈا، یونیورسٹی آف برٹش کولمبیا، ساؤتھ ایشین کینیڈین ہسٹریز ایسوسی ایشن، تے کری ایٹو انٹرپّشنز دے تعاون دے بغیر ممکن نہیں ہو سکدی سی۔

اس نمایش دا انتظام ڈاکٹر ایڈرین فاسٹ، ڈاکٹر این مرفی، تے راگھوندرا راؤ نے مل کے کیتا ہے۔
ਤਾਹਾ ਅਹਿਮਦ ਅਤੇ ਕੈਨਜ਼ਾ ਫਤੀਮਾ, ਸਾਇਰਾ ਅਨਵਰ, ਜੇਸਨ ਬੈਰਗ, ਮਾਨਵੀ ਬਜਾਜ, ਰਚਿਤਾ ਬੁਰਜੂਪਤੀ, ਨੀਨਾ ਸੇਲਾਡਾ, ਹਿਫਸਾ ਫਾਰੂਕ, ਜਾਵਦ ਹੁਸੈਨ, ਸੱਨਾ ਇਕਬਾਲ, ਅਤੁਲ ਜਿਤ, ਰੋਹਮਾ ਖਾਨ ਅਤੇ ਸ਼ਬਨਮ ਖਾਨ, ਕ੍ਰਿਸ਼ਨਾ ਲੁਚੂਮਨ, ਸ਼ਸ਼ਾਂਕ ਪੇਸ਼ਾਵਰੀਆ, ਜਗਦੀਪ ਰੈਨਾ, ਰਘਵੇਂਦਰਾ ਰਾਓ ਕੇ.ਵੀ., ਰਤਿਕਾ ਸਿੰਘ, ਸਾਮੀਆ ਸਿੰਘ, ਸ੍ਰੇਸ਼ਤਾ ਸੁਰੇਸ਼, ਰਿਸ਼ਮ ਸੱਯਦ, ਗਾਵਾਤੀ ਵਾਡ
ਇਸ ਨੁਮਾਇਸ਼ ਵਿਚ ਦੁਨੀਆ ਭਰ ਤੋਂ ਉਹਨਾਂ 21 ਕਲਾਕਾਰਾਂ ਦੀਆਂ ਕਲਾ-ਕ੍ਰਿਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਨੇ ਹਾਲ ਹੀ ਵਿਚ ਆਰਟਿਸਟ ਰੈਜ਼ੀਡੈਂਸੀਜ਼ ਦੀ ਇੱਕ ਲੜੀ ਵਿੱਚ ਭਾਗ ਲਿਆ ਸੀ ਜਿਹੜੀਆਂ ਕਿਸੇ ਸਮੇਂ ਸਾਂਝੇ ਪੰਜਾਬ ਦੇ ਸੱਭਿਆਚਾਰਕ/ਭਾਸ਼ਾਈ ਖਿੱਤੇ ਦੇ ਹਰੇਕ ਪਾਸੇ ਲੱਗੀਆਂ ਸਨ, ਅਤੇ ਜਿਸਨੂੰ ਕੌਮਾਂਤਰੀ ਸਰਹੱਦ ਦੁਆਰਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਦਿੱਤਾ ਗਿਆ ਹੈ। ਇਹਨਾਂ ਰੈਜ਼ੀਡੈਂਸੀਜ਼ ਵਿਚ ਭਾਗ ਲੈਣ ਦੌਰਾਨ, ਇਹਨਾਂ ਵੱਖ ਵੱਖ ਕਲਾਕਾਰਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਗਿਆ ਸੀ ਕਿ ਉਹ ਪੰਜਾਬ ਦੀ ਵੰਡ ਦੇ ਅਸਰ ਅਤੇ ਅਨੁਭਵ ਬਾਰੇ ਸੋਚਣ, ਅਤੇ ਇੱਕ ਸਮੇਂ ਉਸ ਅਣਵੰਡੇ ਸੱਭਿਆਚਾਰ ਦੀ ਅੱਜ ਸੰਭਾਵੀ ਵਿਰਾਸਤ ਦਾ ਕਿਆਸ ਕਰਨ।

ਭਾਵੇਂ ਇਸ ਨੁਮਾਇਸ਼ ਲਈ ਬਣਾਈਆਂ ਗਈਆਂ ਕਲਾ-ਕ੍ਰਿਤੀਆਂ ਨੂੰ ਦੱਖਣੀ ਏਸ਼ੀਆ ਵਿਚ ਬਣਾਇਆ ਗਿਆ ਸੀ, ਪਰ ਇਹ ਪ੍ਰੋਜੈਕਟ ਕੈਨੇਡਾ ਨਾਲ ਵੀ ਬਹੁਤ ਜੁੜਿਆ ਹੋਇਆ ਹੈ। 1947 ਦੇ ਬਟਵਾਰੇ ਕਰਕੇ ਵੱਡੇ ਪੈਮਾਨੇ ਤੇ ਵਾਪਰੀ ਹਿੰਸਾ ਅਤੇ ਲੱਖਾਂ ਲੋਕਾਂ ਦੇ ਹੋਏ ਉਜਾੜੇ ਨੇ ਸਾਰੀ ਦੁਨੀਆ ਵਿੱਚ ਪੰਜਾਬੀਆਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ। ਇਹ ਵਿਸ਼ੇਸ਼ ਤੌਰ ਤੇ ਫਰੇਜ਼ਰ ਵੈਲੀ ਬਾਰੇ ਸੱਚ ਹੈ, ਜਿੱਥੇ ਪੰਜਾਬੀ-ਕਨੇਡੀਅਨਾਂ ਦੀ ਪ੍ਰਤੀ ਵਿਅਕਤੀ ਆਬਾਦੀ ਮੁਲਕ ਵਿਚ ਸਭ ਤੋਂ ਵੱਧ ਹੈ। ਸਾਨੂੰ ਉਮੀਦ ਹੈ ਕਿ ਇਸ ਨੁਮਾਇਸ਼ ਨਾਲ ਦੁਨੀਆ ਦੇ ਇਸ ਇਤਿਹਾਸ ਅਤੇ ਇਸਦੀਆਂ ਸਥਾਨਕ ਗੂੰਜਾਂ ਬਾਰੇ ਪਾਰਖੂ ਸੋਚ-ਵਿਚਾਰ ਵਿਕਸਤ ਹੋਵੇਗੀ ਅਤੇ ਦਰਸ਼ਕ ਬਟਵਾਰੇ, ਇਸਦੇ ਅਸਰਾਂ, ਅਤੇ ਵੱਡੇ ਪੈਮਾਨੇ ਤੇ ਸਰਹਦ ਪਾਰ ਕਰਨ ਦੇ ਤਜਰਬਿਆਂ ਤੇ ਗੌਰ ਕਰਨ ਲਈ ਉਤਸ਼ਾਹਿਤ ਹੋਣਗੇ।
ਇਹ ਨੁਮਾਇਸ਼ ਅਨੇਕਾਂ ਸਾਂਝਦਾਰੀਆਂ ਦਾ ਨਤੀਜਾ ਹੈ ਅਤੇ ਇਹ ਯੂ ਕੇ ਦੀ ਆਰਟਸ ਅਤੇ ਹਿਊਮੈਨੀਟੀਜ਼ ਰੀਸਰਚ ਕੌਂਸਲ, ਕੈਨੇਡਾ ਕੌਂਸਲ ਫਾਰ ਦਾ ਆਰਟਸ, ਸੋਸ਼ਲ ਸਾਇੰਸਜ਼ ਐਂਡ ਹਿਊਮੈਨੀਟੀਜ਼ ਰੀਸਰਚ ਕੌਂਸਲ ਆਫ ਕੈਨੇਡਾ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਸਾਊਥ ਏਸ਼ੀਅਨ ਕਨੇਡੀਅਨਜ਼ ਹਿਸਟਰੀਜ਼ ਐਸੋਸੀਏਸ਼ਨ, ਅਤੇ ਕਰੀਏਟਿਵ ਇੰਟਰੱਪਸ਼ਨਜ਼ ਦੀ ਮਦਦ ਤੋਂ ਬਗੈਰ ਸੰਭਵ ਨਹੀਂ ਹੋਣੀ ਸੀ।

ਨੁਮਾਇਸ਼ ਦੇ ਸਾਂਝੇ ਪ੍ਰਬੰਧਕ ਡਾ: ਏਡਰੀਐਨ ਫੈਸਟ, ਡਾ: ਐਨ ਮਰਫੀ, ਅਤੇ ਰਘਵੇਂਦਰਾ ਰਾਓ ਕੇ.ਵੀ. ਹਨ।

Explore the Artworks

VIEW ALL